IPL 2025: ਪੰਜਾਬ ਕਿੰਗਜ਼ ਦੇ ਇਸ ਸਟਾਰ 'ਤੇ BCCI ਨੇ ਲਗਾਇਆ ਭਾਰੀ ਜੁਰਮਾਨਾ, ਇਹ ਗ਼ਲਤੀ ਹੋਈ ਮਹਿੰਗੀ ਸਾਬਤ
36 ਸਾਲਾ ਮੈਕਸਵੈੱਲ ਨੇ ਧਾਰਾ 2.2 ਦੇ ਤਹਿਤ ਲੈਵਲ 1 ਦੇ ਅਪਰਾਧ ਦਾ ਦੋਸ਼ੀ ਮੰਨਿਆ, ਜੋ ਕਿ ਮੈਚ ਦੌਰਾਨ ਉਪਕਰਣਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ।
IPL 2025: ਪੰਜਾਬ ਕਿੰਗਜ਼ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਆਈਪੀਐਲ ਮੈਚ ਦੌਰਾਨ ਆਚਾਰ ਸੰਹਿਤਾ ਦੀ ਉਲੰਘਣਾ ਕਰਨ 'ਤੇ ਉਸ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ ਅਤੇ ਇੱਕ ਡੀਮੈਰਿਟ ਅੰਕ ਦਿੱਤਾ ਗਿਆ ਹੈ।
36 ਸਾਲਾ ਮੈਕਸਵੈੱਲ ਨੇ ਧਾਰਾ 2.2 ਦੇ ਤਹਿਤ ਲੈਵਲ 1 ਦੇ ਅਪਰਾਧ ਦਾ ਦੋਸ਼ੀ ਮੰਨਿਆ, ਜੋ ਕਿ ਮੈਚ ਦੌਰਾਨ ਉਪਕਰਣਾਂ ਨੂੰ ਨੁਕਸਾਨ ਪਹੁੰਚਾਉਣ ਨਾਲ ਸਬੰਧਤ ਹੈ।
ਬੀਸੀਸੀਆਈ ਨੇ ਇੱਕ ਈਮੇਲ ਵਿੱਚ ਕਿਹਾ, "ਪੰਜਾਬ ਕਿੰਗਜ਼ ਦੇ ਆਲਰਾਊਂਡਰ ਗਲੇਨ ਮੈਕਸਵੈੱਲ ਨੂੰ ਨਵੇਂ ਪੀਸੀਏ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਖ਼ਿਲਾਫ਼ ਮੈਚ ਦੌਰਾਨ ਆਈਪੀਐਲ ਆਚਾਰ ਸੰਹਿਤਾ ਦੀ ਉਲੰਘਣਾ ਕਰਨ ਲਈ ਉਸ ਦੀ ਮੈਚ ਫੀਸ ਦਾ 25 ਪ੍ਰਤੀਸ਼ਤ ਜੁਰਮਾਨਾ ਲਗਾਇਆ ਗਿਆ ਹੈ।" ਇਸ ਤੋਂ ਇਲਾਵਾ ਉਸ 'ਤੇ ਇੱਕ ਡੀਮੈਰਿਟ ਪੁਆਇੰਟ ਵੀ ਲਗਾਇਆ ਗਿਆ ਹੈ।
ਇਸ ਵਿੱਚ ਕਿਹਾ ਗਿਆ ਹੈ, "ਗਲੇਨ ਮੈਕਸਵੈੱਲ ਨੇ ਅਪਰਾਧ ਅਤੇ ਮੈਚ ਰੈਫ਼ਰੀ ਦੁਆਰਾ ਲਗਾਈ ਗਈ ਸਜ਼ਾ ਨੂੰ ਸਵੀਕਾਰ ਕਰ ਲਿਆ ਹੈ। ਲੈਵਲ 1 ਦੇ ਅਪਰਾਧ ਦੇ ਮਾਮਲੇ ਵਿੱਚ, ਮੈਚ ਰੈਫ਼ਰੀ ਦਾ ਫੈਸਲਾ ਅੰਤਿਮ ਅਤੇ ਬਾਈਡਿੰਗ ਹੁੰਦਾ ਹੈ।"
ਬੱਲੇ ਅਤੇ ਗੇਂਦ ਦੋਵਾਂ ਨਾਲ ਫਾਰਮ ਲਈ ਸੰਘਰਸ਼ ਕਰ ਰਹੇ ਮੈਕਸਵੈੱਲ ਨੇ ਦੂਜੀ ਗੇਂਦ 'ਤੇ ਚੇਨਈ ਦੇ ਸਪਿਨਰ ਰਵੀਚੰਦਰਨ ਅਸ਼ਵਿਨ ਨੂੰ ਰਿਟਰਨ ਕੈਚ ਦਿੱਤਾ। ਹਾਲਾਂਕਿ, ਪੰਜਾਬ ਨੇ ਇਹ ਮੈਚ 18 ਦੌੜਾਂ ਨਾਲ ਜਿੱਤ ਲਿਆ।