T20 World Cup 2024, IND vs PAK: ਭਾਰਤ-ਪਾਕਿ ਦਾ ਮੈਚ ਮੀਂਹ ਕਰੇਗਾ ਖ਼ਰਾਬ?, ਅੱਜ ਮਹਾ-ਮਕਾਬਲਾ
ਅੱਜ ਭਾਰਤ ਅਤੇ ਪਾਕਿਸਤਾਨ 8ਵੀਂ ਵਾਰ ਆਹਮੋ-ਸਾਹਮਣੇ ਹੋਣਗੇ।
T20 World Cup 2024, IND vs PAK: ਨਵੀਂ ਦਿੱਲੀ - ਅੱਜ ਭਾਰਤ-ਪਾਕਿਸਤਾਨ ਵਿਚਕਾਰ ਟੀ-20 ਵਰਲਡ ਕੱਪ ਦਾ ਤਕੜਾ ਮੁਕਾਬਲਾ ਹੈ। ਟੀ-20 ਵਰਲਡ ਕੱਪ 'ਚ ਅੱਜ ਭਾਰਤ ਅਤੇ ਪਾਕਿਸਤਾਨ 8ਵੀਂ ਵਾਰ ਆਹਮੋ-ਸਾਹਮਣੇ ਹੋਣਗੇ। ਮੈਦਾਨ ਦੇ ਇਕ ਪਾਸੇ ਭਾਰਤੀ ਪ੍ਰਸ਼ੰਸਕਾਂ ਦੇ ਹੀਰੋ ਵਿਰਾਟ ਕੋਹਲੀ, ਰੋਹਿਤ ਸ਼ਰਮਾ, ਰਿਸ਼ਭ ਪੰਤ ਅਤੇ ਜਸਪ੍ਰੀਤ ਬੁਮਰਾਹ ਹੋਣਗੇ।
ਦੂਜੇ ਪਾਸੇ ਬਾਬਰ ਆਜ਼ਮ, ਮੁਹੰਮਦ ਰਿਜ਼ਵਾਨ ਅਤੇ ਸ਼ਾਹੀਨ ਸ਼ਾਹ ਅਫਰੀਦੀ ਹਨ, ਜਿਨ੍ਹਾਂ ਨੇ ਪਾਕਿਸਤਾਨ ਨੂੰ 2021 ਵਿਸ਼ਵ ਕੱਪ 'ਚ ਭਾਰਤ ਖਿਲਾਫ਼ ਪਹਿਲੀ ਜਿੱਤ ਦਿਵਾਈ ਸੀ। ਹਰ ਕਿਸੇ ਦੇ ਮਨ 'ਚ ਸਵਾਲ ਹੈ ਕਿ ਕੌਣ ਜਿੱਤੇਗਾ? ਕੀ ਕੋਹਲੀ ਫਿਰ ਮੈਲਬੌਰਨ ਵਾਂਗ ਵਿਰਾਟ ਦੀ ਪਾਰੀ ਖੇਡਣਗੇ ਅਤੇ ਛੱਕੇ ਮਾਰਨਗੇ ਜੋ ਕ੍ਰਿਕਟ ਇਤਿਹਾਸ ਦਾ ਸਭ ਤੋਂ ਵੱਡਾ ਸ਼ਾਟ ਬਣ ਜਾਵੇਗਾ?
ਭਾਰਤ ਅਤੇ ਪਾਕਿਸਤਾਨ ਵਿਚ ਕੌਣ ਖਿਡਾਰੀ ਬਣ ਸਕਦਾ ਹੈ, ਗੇਮ ਚੇਂਜਰ ਅਤੇ ਟਾਸ ਦੀ ਕੀ ਭੂਮਿਕਾ ਹੋਵੇਗੀ? ਅੱਜ ਭਾਰਤ-ਪਾਕਿਸਤਾਨ ਦਾ ਮੈਚ ਉਸੇ ਪਿੱਚ 'ਤੇ ਹੋਵੇਗਾ ਜਿਸ 'ਤੇ ਨੀਦਰਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਿਰਫ਼ 103 ਦੌੜਾਂ ਦਾ ਟੀਚਾ ਦਿੱਤਾ ਸੀ। ਦੱਖਣੀ ਅਫਰੀਕਾ ਨੇ ਟੀ-20 ਮੈਚ ਦੇ ਲਿਹਾਜ਼ ਨਾਲ 19ਵੇਂ ਓਵਰ ਵਿੱਚ ਇਸ ਮਾਮੂਲੀ ਸਕੋਰ ਦਾ ਪਿੱਛਾ ਕੀਤਾ। ਉਹ ਵੀ 6 ਵਿਕਟਾਂ ਗੁਆ ਕੇ।
ਓਧਰ ਜੇ ਗੱਲ ਮੌਸਮ ਦੀ ਕੀਤੀ ਜਾਵੇ ਤਾਂ ਹੁਣ ਤੱਕ ਟੂਰਨਾਮੈਂਟ ਦੇ ਹਰ ਮੈਚ 'ਤੇ ਮੀਂਹ ਦਾ ਖਤਰਾ ਮੰਡਰਾ ਰਿਹਾ ਹੈ ਪਰ ਐਤਵਾਰ ਨੂੰ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਣ ਵਾਲੇ ਵੱਡੇ ਮੈਚ 'ਚ ਮੀਂਹ ਦੀ ਸੰਭਾਵਨਾ ਘੱਟ ਹੈ। ਪਾਕਿਸਤਾਨ ਖਿਲਾਫ਼ ਟੀ-20 ਵਿਸ਼ਵ ਕੱਪ 'ਚ ਭਾਰਤ ਦਾ ਰਿਕਾਰਡ ਕਾਫ਼ੀ ਬਿਹਤਰ ਹੈ। ਦੋਵੇਂ ਦੇਸ਼ ਸੱਤ ਵਾਰ ਇੱਕ ਦੂਜੇ ਦੇ ਆਹਮੋ-ਸਾਹਮਣੇ ਆ ਚੁੱਕੇ ਹਨ। ਟੀਮ ਇੰਡੀਆ ਨੇ ਇਸ ਦੌਰਾਨ 5 ਵਾਰ ਜਿੱਤ ਦਰਜ ਕੀਤੀ ਹੈ, ਜਦਕਿ ਪਾਕਿਸਤਾਨ ਨੂੰ ਇਕ ਵਾਰ ਸਫਲਤਾ ਮਿਲੀ ਹੈ, ਜਦਕਿ ਇਕ ਮੈਚ ਟਾਈ 'ਤੇ ਖਤਮ ਹੋਇਆ ਸੀ, ਜਿਸ ਨੂੰ ਭਾਰਤ ਨੇ ਗੇਂਦਬਾਜ਼ੀ 'ਚ ਜਿੱਤਿਆ ਹੈ।