ਆਸਟ੍ਰੇਲੀਆ ਨੂੰ ਹਰਾ ਕੇ ਪਾਕਿ ਬਣਿਆ ਚੈਂਪੀਅਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਲਾਮੀ ਬੱਲੇਬਾਜ਼ ਫ਼ਖ਼ਰ ਜਮਾਂ ਦੀ 91 ਦੌੜਾਂ ਦੀ ਪਾਰੀ ਤੇ ਸ਼ੋਏਬ ਮਲਿਕ (ਨਾਬਾਦ 43) ਨਾਲ ਉਨ੍ਹਾਂ ਦੀ ਸੈਂਕੜੇ ਦੀ ਹਿੱਸੇਦਾਰੀ ਦੇ ਬੂਤੇ ਪਾਕਿਸਤਾਨ ਨੇ ਅੱਜ ਇੱਥੇ ...

Pakistan After winning Champions Trophy

ਹਰਾਰੇ,ਸਲਾਮੀ ਬੱਲੇਬਾਜ਼ ਫ਼ਖ਼ਰ ਜਮਾਂ ਦੀ 91 ਦੌੜਾਂ ਦੀ ਪਾਰੀ ਤੇ ਸ਼ੋਏਬ ਮਲਿਕ (ਨਾਬਾਦ 43) ਨਾਲ ਉਨ੍ਹਾਂ ਦੀ ਸੈਂਕੜੇ ਦੀ ਹਿੱਸੇਦਾਰੀ ਦੇ ਬੂਤੇ ਪਾਕਿਸਤਾਨ ਨੇ ਅੱਜ ਇੱਥੇ ਤਿਕੋਣੀ ਲੜੀ ਦੇ ਫ਼ਾਈਨਲ ਵਿਚ ਆਸਟ੍ਰੇਲੀਆ ਨੂੰ ਛੇ ਵਿਕਟ ਨਾਲ ਹਰਾ ਕੇ ਖ਼ਿਤਾਬ ਜਿੱਤਿਆ।ਆਸਟ੍ਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਸਲਾਮੀ ਬੱਲੇਬਾਜ ਡਾਰਸੀ ਸ਼ਾਰਟ ਦੇ 76 ਦੌੜਾਂ ਅਤੇ ਕਪਤਾਨ ਆਰੋਨ ਫਿੰਚ ਦੀ 47 ਦੌੜਾਂ ਦੀ ਮਦਦ ਨਾਲ 20 ਓਵਰ ਵਿਚ ਅੱਠ ਵਿਕਟ 'ਤੇ 183 ਦੌੜਾਂ ਬਣਾਈਆਂ। ਪਾਕਿਸਤਾਨ ਨੇ ਇਸ ਟੀਚੇ ਨੂੰ 19.2 ਓਵਰ ਵਿਚ ਚਾਰ ਵਿਕਟਾਂ ਦੇ ਨੁਕਸਾਨ 'ਤੇ ਹਾਸਲ ਕਰ ਲਿਆ।

ਆਸਿਫ਼ ਅਲੀ (ਨਾਬਾਦ 17) ਨੇ ਆਖਰੀ ਓਵਰ ਦੀ ਦੂਜੀ ਗੇਂਦ 'ਤੇ ਚੌਕਾ ਲਗਾ ਕੇ ਟੀਮ ਦੀ ਜਿੱਤ ਸੁਨਿਸ਼ਚਿਤ ਕੀਤੀ। ਪਾਕਿਸਤਾਨ ਦੀ ਸ਼ੁਰੂਆਤ ਕਾਫ਼ੀ ਖ਼ਰਾਬ ਰਹੀ। ਗਲੇਨ ਮੈਕਸਵੈਲ (35 ਦੌੜਾਂ 'ਤੇ ਦੋ ਵਿਕਟਾਂ) ਨੇ ਪਹਿਲੇ ਓਵਰ ਵਿਚ ਹੀ ਫਰਹਾਨ ਅਤੇ ਹੁਸੈਨ ਨੂੰ ਆਊਟ ਕਰ ਦਿਤਾ। ਦੋਵੇਂ ਖਿਡਾਰੀ ਅਪਣਾ ਖਾਤਾ ਵੀ ਨਹੀਂ ਖੋਲ੍ਹ ਸਕੇ। ਫਰਹਾਨ ਹਾਲਾਂਕਿ ਜ਼ਿਆਦਾ ਬਦਕਿਸਮਤ ਰਹੇ, ਬਿਨਾਂ ਖੇਡੇ ਹੀ ਸਟੰਪ ਆਊਟ ਹੋ ਗਏ। ਮੈਕਸਵੈਲ ਦੀ ਵਾਈਡ ਗੇਂਦ 'ਤੇ ਉਨ੍ਹਾਂ ਦਾ ਪੈਰ ਕਰੀਜ਼ ਤੋਂ ਬਾਹਰ ਨਿਕਲਿਆ ਤੇ ਵਿਕਟ ਕੀਪਰ ਐਲੇਕਸ ਭੂਰਾ ਨੇ ਗਿੱਲੀਆਂ ਬਿਖੇਰ ਦਿਤੀਆਂ। ਸ਼ੁਰੂਆਤੀ ਝਟਕਿਆਂ ਦਾ ਪਾਕਿਸਤਾਨ ਦੀ ਪਾਰੀ 'ਤੇ ਕੋਈ ਖਾਸ ਅਸਰ ਨਹੀਂ ਪਿਆ। 

ਮੈਨ ਆਫ਼ ਦ ਮੈਚ ਫ਼ਖ਼ਰ ਜਮਾਂ ਸ਼ੁਰੂ ਤੋਂ ਹੀ ਪਹਿਲਕਾਰ ਰਹੇ ਤੇ ਟੀ20 ਕੌਮਾਂਤਰੀ ਵਿਚ ਅਪਣੀ ਸੱਭ ਤੋਂ ਵੱਡੀ ਪਾਰੀ ਖੇਡੀ। ਉਨ੍ਹਾਂ ਨੇ 46 ਗੇਂਦਾਂ ਦੀ ਪਾਰੀ ਵਿਚ 12 ਚੌਕੇ ਤੇ ਤਿੰਨ ਛੱਕੇ ਲਗਾਏ। ਇਸ ਦੌਰਾਨ ਜਮਾਂ ਨੇ ਕਪਤਾਨ ਸਰਫ਼ਰਾਜ ਅਹਿਮਦ (28)  ਨਾਲ ਤੀਜੇ ਵਿਕਟ ਲਈ 45 ਦੌੜਾਂ ਤੇ ਸ਼ੋਏਬ ਮਲਿਕ ਨਾਲ ਚੌਥੇ ਵਿਕਟ ਲਈ 107 ਦੌੜਾਂ ਦੀ ਸਾਂਝ ਪਾਈ। ਜਮਾਂ ਦੇ ਆਊਟ ਹੋਣ ਤੋਂ ਬਾਅਦ ਵੀ ਸ਼ੋਏਬ ਨੇ ਇਕ ਨੋਕ ਸੰਭਾਲੇ ਰੱਖਿਆ ਤੇ ਪਾਕਿਸਤਾਨ ਦੀ ਜਿੱਤ ਯਕੀਨੀ ਬਣਾ ਦਿਤੀ।   (ਏਜੰਸੀ)