ਰਾਜਪੁਰਾ ਦੀ ਖਿਡਾਰਨ ਕਾਰਜ਼ਨੀਤ ਕੌਰ ਨੇ ਰੋਲਰ ਸਕੇਟਿੰਗ ਸਕੂਲ ਖੇਡਾਂ 'ਚ ਜਿੱਤੇ 3 ਤਮਗੇ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

'ਉੱਚਾ ਦਰ ਬਾਬੇ ਨਾਨਕ ਦਾ' ਦੀ ਹੈ ਸਰਪ੍ਰਸਤ

Rajpura player Karzneet Kaur won 3 medals in roller skating school games

ਰਾਜਪੁਰਾ: ਸਰਕਾਰੀ ਹਾਈ ਸਮਾਰਟ ਸਕੂਲ ਢਕਾਨਸੂ ਕਲਾਂ ਬਲਾਕ ਰਾਜਪੁਰਾ ਦੀ 7ਵੀਂ ਦੀ ਵਿਦਿਆਰਥਣ 10.5 ਸਾਲਾਂ ਦੀ ਕਾਰਜ਼ਨੀਤ ਕੌਰ ਨੇ ਰੋਲਰ ਸਕੇਟਿੰਗ ਮੁਕਾਬਲੇ ਵਿੱਚ 14 ਸਾਲ ਉਮਰ ਵਰਗ ਵਿੱਚ 3 ਮੈਡਲ ਜਿੱਤ ਕੇ ਨਾਮਣਾ ਖੱਟਦਿਆਂ ਸਰਕਾਰੀ ਸਕੂਲਾਂ ਦੀ ਝੰਡੀ ਬਰਕਰਾਰ ਰੱਖੀ ਹੈ।

 ਕਾਰਜ਼ਨੀਤ ਕੌਰ ਵੱਲੋਂ ਰੋਲਰ ਸਕੇਟਿੰਗ ਖੇਡ ਮੁਕਾਬਲੇ ਵਿੱਚ ਟਰਾਇਲ ਪਾਸ ਕਰਨ ਤੋਂ ਬਾਅਦ ਜ਼ਿਲ੍ਹਾ ਪੱਧਰੀ ਖੇੇਡਾਂ ਦੇ ਲਈ ਚੋਣ ਕੀਤੀ ਗਈ ਸੀ। ਜਿਸ ਵਿੱਚ ਖਿਡਾਰਨ ਕਾਰਜਨੀਤ ਕੌਰ ਵੱਲੋਂ ਰੋਲਰ ਸਕੇਟਿੰਗ ਦੀਆਂ  2000 ਮੀਟਰ ਰੋਡ ਰੇਸ  ਵਿੱਚ ਪਹਿਲਾ ਸਥਾਨ, 1 ਲੈਪ ਰੋਡ ਰੇਸ ਵਿੱਚ ਦੂਜਾ ਸਥਾਨ ਅਤੇ 1000 ਮੀਟਰ ਰਿੰਕ ਰੇਸ ਵਿੱਚ ਦੂਜਾ ਸਥਾਨ ਸਣੇ ਤਿਨ੍ਹਾ ਮੁਕਾਬਲਿਆਂ ਵਿੱਚ ਭਾਗ ਲੈ ਕੇ 3 ਮੈਡਲ ਆਪਣੇ ਨਾਂ ਕਰਨ ਵਿੱਚ ਕਾਮਯਾਬ ਰਹੀ ਹੈ।

ਜਿਸ ਦੀ ਚੋਣ ਸਟੇਟ ਪੱਧਰੀ ਖੇਡਾਂ ਦੇ ਲਈ ਹੋ ਗਈ ਹੈ। ਇਥੇ ਧਿਆਨ ਦੇਣ ਯੋਗ ਗਲ ਹੈ ਕਿ SGFI ਦੇ ਗਲਤ ਬਣੇ ਨਿਯਮਾਂ ਕਾਰਣ 10.5 ਸਾਲ ਦੀ ਖਿਡਾਰਨ ਨੂੰ 14 ਸਾਲ ਉਮਰ ਵਰਗ ਵਿੱਚ ਖੇਡਣਾ ਪੈ ਰਿਹਾ ਹੈ। ਜਿਸ ਬਾਰੇ ਸਾਰੇ ਉੱਚ ਅਧਿਕਾਰੀਆਂ ਨੂੰ ਈਮੇਲ ਰਾਹੀਂ ਲਿਖਿਆ ਗਿਆ ਪਰ ਕਿਸੇ ਵਲੋਂ ਕੋਈ ਜਵਾਬ ਨਹੀਂ ਆਇਆ ।