ਫ਼ੈਂਚ ਓਪਨ : ਸੋਫ਼ੀਆ ਕੇਨਿਨ ਫ਼ਾਈਨਲ ਵਿਚ ਦਾਖ਼ਲ

ਏਜੰਸੀ

ਖ਼ਬਰਾਂ, ਖੇਡਾਂ

ਫ਼ਾਈਨਲ ਵਿਚ ਕੇਨਿਨ ਦਾ ਮੁਕਾਬਲਾ ਗੈਰ ਦਰਜਾ ਪ੍ਰਾਪਤ ਸਿਵਯਾਤੇਕ ਨਾਲ

image

ਪੈਰਿਸ, 9 ਅਕਤੂਬਰ : ਅਮਰੀਕਾ ਦੀ ਚੌਥਾ ਦਰਜਾ ਪ੍ਰਾਪਤ ਸੋਫ਼ੀਆ ਕੇਨਿਨ ਨੇ ਫ੍ਰੈਂਚ ਓਪਨ ਮਹਿਲਾ ਸਿੰਗਲ ਫ਼ਾਈਨਲ ਵਿਚ ਪ੍ਰਵੇਸ਼ ਕਰ ਲਿਆ, ਜਿਥੇ ਉਨ੍ਹਾਂ ਦਾ ਸਾਹਮਣਾ ਪੋਲੈਂਡ ਦੀ ਇਗਾ ਸਵਿਆਤੇਕ ਨਾਲ ਹੋਵੇਗਾ। ਇਸ ਸਾਲ ਆਸਟਰੇਲੀਆਈ ਓਪਨ ਜਿੱਤ ਚੁੱਕੀ ਕੇਨਿਨ ਨੇ 7ਵਾਂ ਦਰਜਾ ਪ੍ਰਾਪਤ ਪੇਤਰਾ ਕਵਿਤੋਵਾ ਨੂੰ 6.4, 7.5 ਨਾਲ ਮਾਤ ਦਿਤੀ। ਇਸ ਸਤਰ ਵਿਚ ਕੇਨਿਨ ਦਾ ਗਰੈਂਡ ਸਲੈਮ ਰਿਕਾਰਡ 16.1 ਦਾ ਹੈ। ਸਵਿਆਤੇਕ ਨੇ ਅਰਜਨਟੀਨਾ ਦੀ ਕੁਆਲੀਫ਼ਾਇਰ ਨਾਦੀਆ ਪੋਡੋਰੋਸਕਾ ਨੂੰ 6.2, 6.1 ਨਾਲ ਹਰਾਇਆ।

image


 19 ਸਾਲਾ ਇਸ ਖਿਡਾਰੀ ਦਾ ਦਰਜਾ 54ਵਾਂ ਹੈ ਅਤੇ ਉਸ ਨੇ ਕਦੇ ਟੂਰ ਪੱਧਰ ਦਾ ਖ਼ਿਤਾਬ ਵੀ ਨਹੀਂ ਜਿਤਿਆ। ਕਿਸੇ ਗਰੈਂਡ ਸਲੈਮ ਵਿਚ ਉਹ ਚੌਥੇ ਗੇੜ ਤੋਂ ਅੱਗੇ ਨਹੀਂ ਗਈ। ਉਹ 1975 ਵਿਚ ਕੰਪਿਊਟਰ ਰੈਂਕਿੰਗ ਸ਼ੁਰੂ ਹੋਣ ਦੇ ਬਾਅਦ ਤੋਂ ਰੋਲਾਂ ਗੈਰਾਂ 'ਤੇ ਮਹਿਲਾ ਸਿੰਗਲ ਫ਼ਾਈਨਲ ਵਿਚ ਪੁੱਜਣ ਵਾਲੀ ਸੱਭ ਤੋਂ ਹੇਠਲ ਦਰਜੇ ਵਾਲੀ ਖਿਡਾਰੀ ਬਣ ਗਈ। ਉਸ ਨੇ ਕਿਹਾ, ''ਇਹ ਸਪਨੇ ਵਾਂਗ ਹੈ। ਮੈਨੂੰ ਪਤਾ ਹੈ ਕਿ ਮੈਂ ਚੰਗੀ ਟੈਨਿਸ ਖੇਡ ਸਕਦੀ ਹਾਂ ਪਰ ਮੈਂ ਅਪਣੇ ਪ੍ਰਦਰਸ਼ਨ 'ਤੇ ਹੈਰਾਨ ਵੀ ਹਾਂ। ਮੈਂ ਕਦੇ ਸੋਚਿਆ ਨਹੀਂ ਸੀ ਕਿ ਫ਼ਾਈਨਲ ਵਿਚ ਪਹੁੰਚ ਸਕਾਂਗੀ।''


 ਉਸ ਨੇ ਚੌਥੇ ਗੇੜ ਵਿਚ ਦੁਨੀਆ ਦੀ ਨੰਬਰ ਇਕ ਖਿਡਾਰੀ ਸਿਮੋਨਾ ਹਾਲੇਪ ਨੂੰ 6.1, 6.2 ਨਾਲ ਹਰਾਇਆ। ਇਸ ਤੋਂ ਪਹਿਲਾਂ 2019 ਦੀ ਉਪ ਜੇਤੂ ਮਾਰਕੇਟਾ ਵੋਂਡਰੂਸੋਵਾ ਨੂੰ ਸ਼ਿਕੱਸਤ ਦਿਤੀ। ਉਹ ਮਹਿਲਾ ਜੋੜੀਦਾਰ ਵਿਚ ਵੀ ਅਮਰੀਕਾ ਦੀ ਨਿਕੋਲ ਮੇਲਿਚਰ ਨਾਲ ਸੈਮੀਫ਼ਾਈਨਲ ਵਿਚ ਪਹੁੰਚ ਗਈ ਹੈ। ਜੇਕਰ ਉਹ ਦੋਵੇਂ ਖ਼ਿਤਾਬ ਜਿਤਦੀ ਹੈ ਤਾਂ 2000 ਵਿਚ ਮੈਰੀ ਪਿਅਰਸ ਤੋਂ ਬਾਅਦ ਫ਼੍ਰੈਂਚ ਓਪਨ ਸਿੰਗਲ ਅਤੇ ਮਹਿਲਾ ਜੋੜੀਦਾਰ ਖ਼ਿਤਾਬ ਜਿਤਣ ਵਾਲੀ ਪਹਿਲੀ ਖਿਡਾਰੀ ਬਣੇਗੀ।