ਆਈ.ਪੀ.ਐਲ : ਪੰਜਾਬ ਤੇ ਕੋਲਕਾਤਾ ਦਾ ਮੁਕਾਬਲਾ ਅੱਜ

ਏਜੰਸੀ

ਖ਼ਬਰਾਂ, ਖੇਡਾਂ

ਆਈ.ਪੀ.ਐਲ : ਪੰਜਾਬ ਤੇ ਕੋਲਕਾਤਾ ਦਾ ਮੁਕਾਬਲਾ ਅੱਜ

image

ਅਬੁਧਾਬੀ, 9 ਅਕਤੂਬਰ : ਲਗਾਤਾਰ ਤਿੰਨ ਮੈਚ ਹਾਰ ਚੁਕੀ ਕਿੰਗਜ਼ ਇਲੈਵਨ ਪੰਜਾਬ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿਚ ਅਪਣਾ ਅਭਿਆਨ ਲੀਹ 'ਤੇ ਲਿਆਉਣ ਲਈ ਸਨਿਚਰਵਾਰ ਭਾਵ ਅੱਜ ਕੋਲਕਾਤਾ ਨਾਈਟ ਰਾਈਡਰਜ਼ 'ਤੇ ਜਿੱਤ ਦਰਜ ਕਰਨੀ ਹੋਵੇਗੀ ਜੋ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਆਤਮਵਿਸ਼ਵਾਸ਼ ਨਾਲ ਭਰੀ ਪਈ ਹੈ। ਸਨਰਾਈਜ਼ਰਜ਼ ਹੈਦਰਾਬਾਦ ਨਾਲ ਪਿਛਲਾ ਮੈਚ 69 ਦੌੜਾਂ ਨਾਲ ਹਾਰਨ ਵਾਲੀ ਪੰਜਾਬ ਦੀ ਟੀਮ ਲਈ ਕੋਲਕਾਤਾ ਦੀ ਚੁਨੌਤੀ ਹੋਰ ਵੀ ਔਖੀ ਹੋਵੇਗੀ ਜਿਸ ਕੋਲ ਨੌਜਵਾਨ ਅਤੇ ਤਜ਼ਰਬੇਕਾਰ ਖਿਡਾਰੀਆਂ ਦਾ ਚੰਗਾ ਮੇਲ ਹੈ। ਪੰਜ ਹਾਰਾਂ ਅਤੇ ਕੇਵਲ ਇਕ ਜਿੱਤ ਤੋਂ ਬਾਅਦ ਪੰਜਾਬ ਦੋ ਅੰਕ ਲੈ ਕੇ ਸੂਚੀ ਵਿਚ ਸੱਭ ਤੋਂ ਹੇਠਾਂ ਹੈ ਜਦੋਂਕਿ ਕੋਲਕਾਤਾ ਤਿੰਨ ਜਿੱਤਾਂ ਨਾਲ ਛੇ ਅੰਕ ਲੈ ਕੇ ਚੌਥੇ ਸਥਾਨ 'ਤੇ ਹੈ।

image


 ਕੁਝ ਮੈਚਾਂ ਵਿਚ ਖ਼ਰਾਬ ਪ੍ਰਦਰਸ਼ਨ ਤੋਂ ਬਾਅਦ ਕੋਲਕਾਤਾ ਖ਼ਿਤਾਬ ਦੇ ਪ੍ਰਬਲ ਦਾਅਵੇਦਾਰਾਂ ਵਿਚੋਂ ਇਕ ਹੈ ਕਿਉਂਕਿ ਉਸ ਦੇ ਜ਼ਿਆਦਤਰ ਖਿਡਾਰੀ ਫ਼ਾਰਮ ਵਿਚ ਹਨ। ਸ਼ੁਭਮਨ ਗਿੱਲ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪ੍ਰਭਾਵਤ ਕਰ ਰਿਹਾ ਹੈ ਜਦੋਂਕਿ ਰਾਹਲ ਤ੍ਰਿਪਾਠੀ ਵਿਚ ਗਜ਼ਬ ਦਾ ਆਤਮਵਿਸ਼ਵਾਸ਼ ਹੈ। ਉਨ੍ਹਾਂ ਨੇ ਦੋ ਦਿਨ ਪਹਿਲਾਂ ਚੇਨਈ ਸੁਪਰ ਕਿੰਗਜ਼ ਵਿਰੁਧ 87 ਦੌੜਾਂ ਦੀ ਪਾਰੀ ਖੇਡੀ। ਸੁਨੀਲ ਨਾਰਾਇਣ ਸ਼ੁਰੂਆਤੀ ਅਸਫ਼ਲਤਾ ਤੋਂ ਬਾਅਦ ਬੱਲੇ ਅਤੇ ਗੇਂਦ ਨਾਲ ਫ਼ਾਰਮ ਵਿਚ ਪਰਤ ਆਇਆ ਹੈ। ਤੇਜ਼ ਗੇਂਦਬਾਜ਼ੀ ਵਿਚ ਕਮਲੇਸ਼ ਨਾਗਰਕੋਟੀ ਅਤੇ ਸ਼ਿਵਮ ਮਾਵੀ ਤੋਂ ਇਲਾਵਾ ਪੈਟ ਕਰਮਿਸ ਹਨ ਜਦੋਂਕਿ ਸਪਿਨ ਦਾ ਦਾਰੋਮਦਾਰ ਨਾਰਾਇਣ ਅਤੇ ਵਰੂਣ ਚਕਰਵਰਤੀ 'ਤੇ ਹੈ।


 ਕਿੰਗਜ਼ ਇਲੈਵਨ ਪੰਜਾਬ ਲਈ ਬੱਲੇਬਾਜ਼ੀ ਦਾ ਦਾਰੋਮਦਾਰ ਕੇ.ਐਲ ਰਾਹਲ ਅਤੇ ਮਯੰਕ ਅਗਰਵਾਲ 'ਤੇ ਹੋਵੇਗਾ। ਕ੍ਰਿਸ ਗੇਲ ਜੇਕਰ ਫਿਟ ਹੁੰਦੇ ਹਨ ਤਾਂ ਇਸ ਆਈਪੀਐਲ ਵਿਚ ਪਹਿਲਾ ਮੈਚ ਖੇਡਣਗੇ। ਉਹ 'ਫ਼ੂਡ ਪਾਇਜ਼ਨਿੰਗ' ਦਾ ਸ਼ਿਕਾਰ ਹੋਏ ਹਨ। ਡੈਥ ਓਵਰਾਂ ਦੀ ਗੇਂਦਬਾਜ਼ੀ ਪੰਜਾਬ ਲਈ ਚਿੰਤਾ ਦਾ ਵਿਸ਼ਾ ਰਹੀ ਹੈ ਅਤੇ ਕੇਕੇਆਰ ਵਰਗੀ ਮਜ਼ਬੂਤ ਟੀਮ ਵਿਰੁਧ ਇਸ 'ਤੇ ਵਿਸ਼ੇਸ਼ ਧਿਆਨ ਦੇਣਾ ਹੋਵੇਗਾ।