ਤੇਜ ਗੇਂਦਬਾਜ਼ ਮੁਹੰਮਦ ਸ਼ਮੀ ਦੀ ਕ੍ਰਿਕਟ ਦੇ ਮੈਦਾਨ ’ਚ ਹੋਈ ਵਾਪਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਣਜੀ ਟਰਾਫੀ ਖੇਡਣ ਲਈ ਬੰਗਾਲ ਦੀ ਟੀਮ ’ਚ ਹੋਏ ਸ਼ਾਮਲ

Fast bowler Mohammed Shami returns to the cricket field

ਨਵੀਂ ਦਿੱਲੀ : ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਕ੍ਰਿਕਟ ਦੇ ਮੈਦਾਨ ’ਚ ਵਾਪਸੀ ਹੋ ਗਈ ਹੈ ਅਤੇ ਉਹ ਬੰਗਾਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਰਣਜੀ ਟਰਾਫ਼ੀ ਵਿਚ ਖੇਡਦੇ ਹੋਏ ਨਜ਼ਰ ਆਉਣਗੇ। ਬੰਗਾਲ ਕ੍ਰਿਕਟ ਐਸੋਸੀਏਸ਼ਨ ਵੱਲੋਂ ਇਸ ਸਬੰਧੀ ਐਲਾਨ ਕੀਤਾ ਗਿਆ। ਇਸ ਤੋਂ ਪਹਿਲਾਂ ਸ਼ਮੀ ਨੂੰ ਬਾਰਡਰ ਗਾਵਸਕਰ ਟਰਾਫੀ ਲਈ ਭਾਰਤੀ ਟੀਮ ’ਚ ਜਗ੍ਹਾ ਨਹੀਂ ਮਿਲੀ ਸੀ। ਬੀਸੀਸੀਆਈ ਨੇ ਉਸ ਸਮੇਂ ਸ਼ਮੀ ਬਾਰੇ ਕੋਈ ਅਪਡੇਟ ਵੀ ਨਹੀਂ ਦਿੱਤੀ ਸੀ।

ਜ਼ਿਕਰਯੋਗ ਹੈ ਕਿ ਸ਼ਮੀ ਲਗਭਗ 1 ਸਾਲ ਤੋਂ ਅੰਤਰਰਾਸ਼ਟਰੀ ਕ੍ਰਿਕਟ ਤੋਂ ਬਾਹਰ ਚੱਲ ਰਹੇ ਹਨ। ਉਨ੍ਹਾਂ ਅੰਤਰਰਾਸ਼ਟਰੀ ਮੈਚ 10 ਨਵੰਬਰ 2023 ਨੂੰ ਆਸਟਰੇਲੀਆ ਖ਼ਿਲਾਫ ਖੇਡਿਆ ਸੀ। ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡੇ ਇਕ ਰੋਜ਼ਾ ਵਿਸ਼ਵ ਕੱਪ 2023 ਦੇ ਫਾਈਨਲ ਮੈਚ ’ਚ ਭਾਰਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸ਼ਮੀ ਰਣਜੀ ਟਰਾਫ਼ੀ ਗਰੁੱਪ ਸੀ ਮੈਚ ਤੋਂ ਕ੍ਰਿਕਟ ’ਚ ਵਾਪਸੀ ਕਰ ਰਹੇ ਹਨ ਅਤੇ ਉਹ ਬੰਗਾਲ ਅਤੇ ਮੱਧ ਪ੍ਰਦੇਸ਼ ਵਿਚਾਲੇ ਹੋਣ ਵਾਲੇ ਮੈਚ ’ਚ ਖੇਡਦੇ ਹੋਏ ਨਜ਼ਰ ਆਉਣਗੇ।