World Para Athletics Championships: ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਨੇ ਬਣਾਇਆ ਵਰਲਡ ਰਿਕਾਰਡ

ਏਜੰਸੀ

ਖ਼ਬਰਾਂ, ਖੇਡਾਂ

ਦੇਸ਼ ਨੂੰ ਦਵਾਇਆ ਓਲੰਪਿਕ ਕੋਟਾ 

World para athletics championships sandeep chaudhary and sumit antil

ਦੁਬਈ: ਭਾਰਤ ਦੇ ਸੰਦੀਪ ਚੌਧਰੀ ਅਤੇ ਸੁਮਿਤ ਅੰਤਿਲ ਨੇ ਇੱਥੇ ਵਿਸ਼ਵ ਪੈਰਾ ਐਥਲੈਟਿਕਸ ਚੈਂਪੀਅਨਸ਼ਿਪ ਦੀ ਐਫ64 ਬਰਛਾ ਸੁੱਟ ਮੁਕਾਬਲੇ ਵਿਚ ਵਿਸ਼ਵ ਰਿਕਾਰਡ ਬਣਾਉਂਦੇ ਹੋਏ ਲੜੀਵਾਰ ਸੋਨੇ ਅਤੇ ਚਾਂਦੀ ਦੇ ਤਮਗ਼ੇ ਜਿੱਤੇ ਹਨ। ਇਸ ਦੇ ਨਾਲ ਹੀ ਦੋਵਾਂ ਖਿਡਾਰੀਆਂ ਨੇ ਦੇਸ਼ ਲਈ ਟੋਕੀਓ ਪੈਰਾਲਿੰਪਿਕ ਦਾ ਕੋਟਾ ਵੀ ਹਾਸਲ ਕਰ ਲਿਆ ਹੈ। ਸੰਦੀਪ ਨੇ 66.18 ਮੀਟਰ ਦੂਰ ਬਰਛਾ ਸੁੱਟ ਕੇ ਐਫ44 ਵਰਗ ਵਿਚ 65.80 ਮੀਟਰ ਦੇ ਅਪਣੇ ਵਿਸ਼ਵ ਰਿਕਾਰਡ ਨੂੰ ਬਿਹਤਰ ਕਰਦੇ ਹੋਏ ਸੋਨੇ ਦਾ ਤਗ਼ਮਾ ਜਿੱਤਿਆ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।