ਅਗਲੇ ਸਾਲ ਭਾਰਤ ਵਿੱਚ ਹੋਵੇਗੀ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸ ਤੋਂ ਪਹਿਲਾਂ ਇਹ ਚੈਂਪੀਅਨਸ਼ਿਪ 2006 ਅਤੇ 2018 ਵਿੱਚ ਦਿੱਲੀ ਵਿੱਚ ਹੋ ਚੁੱਕੀ ਹੈ।

India to host women's World Boxing Championship next year: BFI

 

ਨਵੀਂ ਦਿੱਲੀ - ਦੋ ਸਾਲ ਪਹਿਲਾਂ ਲੋੜੀਂਦੀ ਫ਼ੀਸ ਨਾ ਦੇਣ ਕਾਰਨ ਭਾਰਤ ਤੋਂ ਪੁਰਸ਼ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਖੋਹ ਲਏ ਜਾਣ ਦੇ ਬਾਵਜੂਦ, ਭਾਰਤ 2023 ਵਿੱਚ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਕਰੇਗਾ। ਭਾਰਤ ਵਿੱਚ ਪੁਰਸ਼ਾਂ ਦੀ ਵਿਸ਼ਵ ਚੈਂਪੀਅਨਸ਼ਿਪ ਕਦੇ ਨਹੀਂ ਹੋਈ ਪਰ ਮਹਿਲਾ ਚੈਂਪੀਅਨਸ਼ਿਪ ਤੀਜੀ ਵਾਰ ਹੋਵੇਗੀ। ਇਸ ਤੋਂ ਪਹਿਲਾਂ ਇਹ ਚੈਂਪੀਅਨਸ਼ਿਪ 2006 ਅਤੇ 2018 ਵਿੱਚ ਦਿੱਲੀ ਵਿੱਚ ਹੋ ਚੁੱਕੀ ਹੈ।

ਭਾਰਤੀ ਮੁੱਕੇਬਾਜ਼ੀ ਮਹਾਸੰਘ ਦੇ ਜਨਰਲ ਸਕੱਤਰ ਹੇਮੰਤ ਕਲੀਤਾ ਨੇ ਕਿਹਾ, ''ਸਾਨੂੰ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਮਿਲੀ ਹੈ ਅਤੇ ਅਸੀਂ ਇਸ ਦਾ ਆਯੋਜਨ ਮਾਰਚ ਦੇ ਅੰਤ ਜਾਂ ਅਪ੍ਰੈਲ ਦੇ ਪਹਿਲੇ ਹਫ਼ਤੇ ਕਰਾਂਗੇ।'' ਅੰਤਰਰਾਸ਼ਟਰੀ ਮੁੱਕੇਬਾਜ਼ੀ ਮਹਾਸੰਘ ਦੇ ਪ੍ਰਧਾਨ ਉਮਰ ਕ੍ਰੇਮਲੋਵ ਦੇ ਆਪਣੇ ਭਾਰਤ ਦੇ ਪਹਿਲੇ ਦੌਰੇ 'ਤੇ ਹਨ ਅਤੇ ਟੂਰਨਾਮੈਂਟ ਦੀਆਂ ਤਰੀਕਾਂ ਦਾ ਫ਼ੈਸਲਾ ਉਨ੍ਹਾਂ ਦੇ ਦੌਰੇ ਦੌਰਾਨ ਕੀਤਾ ਜਾਵੇਗਾ।

ਇਹ ਟੂਰਨਾਮੈਂਟ ਜਵਾਹਰ ਲਾਲ ਨਹਿਰੂ ਸਟੇਡੀਅਮ 'ਚ ਖੇਡਿਆ ਜਾ ਸਕਦਾ ਹੈ। ਭਾਰਤ 2021 ਵਿੱਚ ਪੁਰਸ਼ਾਂ ਦੀ ਚੈਂਪੀਅਨਸ਼ਿਪ ਦੀ ਮੇਜ਼ਬਾਨੀ ਦੇ ਮਾਮਲੇ 'ਚ ਸਰਬੀਆ ਤੋਂ ਪੱਛੜ ਗਿਆ ਕਿਉਂਕਿ ਮੇਜ਼ਬਾਨੀ ਫ਼ੀਸ ਦਾ ਭੁਗਤਾਨ ਨਹੀਂ ਕੀਤਾ ਜਾ ਸਕਿਆ। ਪਿਛਲੀ ਮਹਿਲਾ ਵਿਸ਼ਵ ਚੈਂਪੀਅਨਸ਼ਿਪ ਵਿੱਚ ਭਾਰਤ ਨੇ ਤਿੰਨ ਤਗ਼ਮੇ ਜਿੱਤੇ ਸਨ, ਜਿਨ੍ਹਾਂ ਵਿੱਚ ਨਿਖਾਤ ਜ਼ਰੀਨ ਦਾ ਸੋਨ ਤਮਗਾ ਸ਼ਾਮਲ ਹੈ।