ਬਾਕਸਿੰਗ / ਮੈਰੀਕਾਮ ਵਰਲਡ ਨੰਬਰ 1 ਬਣੀ, ਪਿੰਕੀ ਜਾਂਗੜਾ ਵੀ ਟਾਪ - 10 ਵਿਚ ਪਹੁੰਚੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਬਾਕਸਰ ਐਮਸੀ ਮੈਰੀਕਾਮ ਅੰਤਰਰਾਸ਼ਟਰੀ ਬਾਕਸਿੰਗ ਅਸੋਸੀਏਸ਼ਨ (ਏਆਈਬੀਏ) ਦੀ ਵਰਲਡ ਰੈਂਕਿੰਗ ਵਿਚ ਪਹਿਲੇ ਸਥਾਨ ਉਤੇ ਪਹੁੰਚ ਗਈ ਹੈ। ਮੈਰੀਕਾਮ ਨੇ ਪਿਛਲੇ...

MC Mary Kom

ਨਵੀਂ ਦਿੱਲੀ : ਬਾਕਸਰ ਐਮਸੀ ਮੈਰੀਕਾਮ ਅੰਤਰਰਾਸ਼ਟਰੀ ਬਾਕਸਿੰਗ ਅਸੋਸੀਏਸ਼ਨ (ਏਆਈਬੀਏ) ਦੀ ਵਰਲਡ ਰੈਂਕਿੰਗ ਵਿਚ ਪਹਿਲੇ ਸਥਾਨ ਉਤੇ ਪਹੁੰਚ ਗਈ ਹੈ। ਮੈਰੀਕਾਮ ਨੇ ਪਿਛਲੇ ਸਾਲ ਨਵੀਂ ਦਿੱਲੀ ਵਿਚ ਵਰਲਡ ਚੈਂਪੀਅਨ ਬਣੀ ਸੀ। ਇਹ ਉਨ੍ਹਾਂ ਦਾ ਛੇਵਾਂ ਵਰਲਡ ਚੈਂਪੀਅਨਸ਼ਿਪ ਖਿਤਾਬ ਸੀ। ਉਨ੍ਹਾਂ ਨੂੰ 48 ਕਿੱਲੋਗ੍ਰਾਮ ਭਾਰ ਵਰਗ ਵਿਚ 1700 ਅੰਕ ਮਿਲੇ ਹਨ।

ਹਾਲਾਂਕਿ, ਅਗਲੇ ਸਾਲ ਟੋਕਯੋ ਵਿਚ ਹੋਣ ਵਾਲੇ ਓਲੰਪਿਕ ਖੇਡਾਂ ਵਿਚ ਮੈਰੀਕਾਮ 48 ਦੀ ਜਗ੍ਹਾ 51 ਕਿੱਲੋਗ੍ਰਾਮ ਭਾਰ ਵਰਗ ਵਿਚ ਚੁਣੋਤੀ ਪੇਸ਼ ਕਰੇਗੀ। 
ਮੈਰੀਕਾਮ ਨੇ 2018 ਵਿਚ ਹੋਈਆਂ ਰਾਸ਼ਟਰਮੰਡਲ ਖੇਡਾਂ ਅਤੇ ਪੋਲੈਂਡ ਵਿਚ ਹੋਏ ਇਕ ਟੂਰਨਾਮੈਂਟ ਵਿਚ ਗੋਲਡ ਜਿੱਤਿਆ ਸੀ। ਉਥੇ ਹੀ, ਬੁਲਗਾਰੀਆ ਵਿਚ ਸਤ੍ਰੰਦਜਾ ਮੈਮੋਰੀਅਲ ਟੂਰਨਾਮੈਂਟ ਵਿਚ ਸਿਲਵਰ ਮੈਡਲ ਅਪਣੇ ਨਾਮ ਕੀਤਾ ਸੀ।

ਮੈਰੀਕਾਮ ਦੇ ਨਾਮ ਕੁੱਲ ਵਰਲਡ ਚੈਂਪੀਅਨਸ਼ਿਪ ਵਿਚ ਛੇ, ਏਸ਼ੀਆਈ ਖੇਡਾਂ ਵਿਚ ਇਕ, ਏਸ਼ੀਆਈ ਚੈਂਪੀਅਨਸ਼ਿਪ ਵਿਚ ਪੰਜ, ਰਾਸ਼ਟਰਮੰਡਲ ਖੇਡਾਂ ਵਿਚ ਇਕ ਅਤੇ ਏਸ਼ੀਆਈ ਇੰਦੋਰ ਖੇਡਾਂ ਵਿਚ ਇਕ ਗੋਲਡ ਜਿੱਤਿਆ ਹੈ। ਦੂਜੇ ਪਾਸੇ, ਭਾਰਤ ਦੀ ਪਿੰਕੀ ਜਾਂਗੜਾ 51 ਕਿੱਲੋਗ੍ਰਾਮ ਭਾਰ ਵਰਗ ਅਤੇ ਮਨੀਸ਼ਾ ਮਉਨ 51 ਕਿੱਲੋਗ੍ਰਾਮ ਭਾਰ ਵਰਗ ਵਿਚ ਅਠਵੇਂ ਸਥਾਨ ਉਤੇ ਪਹੁੰਚ ਗਈਆਂ।  ਵਰਲਡ ਚੈਂਪੀਅਨਸ਼ਿਪ ਵਿਚ ਸਿਲਵਰ ਮੈਡਲ ਜਿੱਤ ਚੁਕੀਆਂ ਸੋਨੀਆ ਲਾਠੇਰ 57 ਕਿੱਲੋਗ੍ਰਾਮ ਭਾਰ ਵਰਗ ਵਿਚ ਦੂੱਜੇ ਸਥਾਨ ਉਤੇ ਕਾਇਮ ਹਨ।