Virat Kohli ਨੇ ਜੜਿਆ ਕਰੀਅਰ ਦਾ 73ਵਾਂ ਅੰਤਰਰਾਸ਼ਟਰੀ ਸੈਂਕੜਾ, Sachin ਦੇ ਇਸ ਰਿਕਾਰਡ ਦੀ ਕੀਤੀ ਬਰਾਬਰੀ
ਕਾਂਝਵਾਲਾ ਕੇਸ: ਸੁਲਤਾਨਪੁਰੀ ਥਾਣੇ ਦੇ ਬਾਹਰ ਪੀੜਤ ਪਰਿਵਾਰ ਦਾ ਪ੍ਰਦਰਸ਼ਨ, ਕਤਲ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਮੰਗ
ਨਵੀਂ ਦਿੱਲੀ: ਸ਼੍ਰੀਲੰਕਾ ਖਿਲਾਫ ਗੁਵਾਹਟੀ 'ਚ ਖੇਡੇ ਗਏ ਪਹਿਲੇ ਵਨਡੇ 'ਚ ਵਿਰਾਟ ਕੋਹਲੀ ਨੇ ਸ਼ਾਨਦਾਰ ਸੈਂਕੜਾ ਲਗਾਇਆ ਹੈ। ਇਸ ਦੇ ਨਾਲ ਉਹਨਾਂ ਦੇ ਅੰਤਰਰਾਸ਼ਟਰੀ ਕ੍ਰਿਕਟ 'ਚ ਕੁੱਲ 73 ਸੈਂਕੜੇ ਹੋ ਗਏ ਹਨ। ਇਸ ਤੋਂ ਪਹਿਲਾਂ ਕੋਹਲੀ ਨੇ ਅੰਤਰਰਾਸ਼ਟਰੀ ਕ੍ਰਿਕੇਟ ਵਿਚ 72 ਸੈਂਕੜੇ ਲਗਾਏ ਸਨ ਅਤੇ ਪਹਿਲੇ ਵਨਡੇ ਵਿਚ ਸ਼੍ਰੀਲੰਕਾ ਖਿਲਾਫ ਸ਼ਾਨਦਾਰ ਸੈਂਕੜਾ ਉਹਨਾਂ ਦੇ ਕਰੀਅਰ ਦਾ 73ਵਾਂ ਸੈਂਕੜਾ ਹੈ।
ਇਹ ਵੀ ਪੜ੍ਹੋ: ਭਾਜਪਾ ਦੀ ‘ਧੋਖਾ ਦਿਓ’ ਵਾਲੀ ਨੀਤੀ ਕਸ਼ਮੀਰੀ ਪੰਡਿਤਾਂ ਦੇ ਦੁੱਖ ਲਈ ਜ਼ਿੰਮੇਵਾਰ- ਮਲਿਕਾਰਜੁਨ ਖੜਗੇ
ਇਸ ਦੇ ਨਾਲ ਹੀ ਵਨਡੇ ਕ੍ਰਿਕਟ 'ਚ ਇਹ ਉਹਨਾਂ ਦਾ 45ਵਾਂ ਸੈਂਕੜਾ ਹੈ। ਇਸ ਤੋਂ ਇਲਾਵਾ ਉਹਨਾਂ ਨੇ ਅੰਤਰਰਾਸ਼ਟਰੀ ਕ੍ਰਿਕਟ 'ਚ ਸਭ ਤੋਂ ਵੱਧ 100 ਸੈਂਕੜੇ ਲਗਾਉਣ ਵਾਲੇ ਭਾਰਤ ਦੇ ਸਚਿਨ ਤੇਂਦੁਲਕਰ ਦੇ ਰਿਕਾਰਡ ਦੀ ਵੀ ਬਰਾਬਰੀ ਕਰ ਲਈ ਹੈ। ਦਰਅਸਲ ਸਚਿਨ ਤੇਂਦੁਲਕਰ ਨੇ ਭਾਰਤੀ ਧਰਤੀ 'ਤੇ 20 ਸੈਂਕੜੇ ਲਗਾਏ ਹਨ, ਜਦਕਿ ਕੋਹਲੀ ਨੇ ਘਰੇਲੂ ਮੈਦਾਨ 'ਤੇ 19 ਸੈਂਕੜੇ ਲਗਾਏ ਹਨ ਅਤੇ ਸ਼੍ਰੀਲੰਕਾ ਖਿਲਾਫ ਪਹਿਲੇ ਵਨਡੇ 'ਚ ਇਹ ਸੈਂਕੜਾ ਲਗਾ ਕੇ ਕੋਹਲੀ ਨੇ ਆਪਣੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਇਹ ਵੀ ਪੜ੍ਹੋ: ਨਿਵੇਕਲੀ ਪਹਿਲਕਦਮੀ- ਹੁਣ ਮਾਰਕਫੈੱਡ ਕਰੇਗਾ ਆਂਗਨਵਾੜੀ ਕੇਂਦਰਾਂ ਨੂੰ ਸੁੱਕੇ ਰਾਸ਼ਨ ਦੀ ਸਪਲਾਈ
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਸਾਲ 2022 ਦੇ ਅੰਤ 'ਚ ਬੰਗਲਾਦੇਸ਼ ਖਿਲਾਫ ਖੇਡੀ ਗਈ ਵਨਡੇ ਸੀਰੀਜ਼ 'ਚ ਵੀ ਕੋਹਲੀ ਨੇ ਸੈਂਕੜਾ ਲਗਾਇਆ ਸੀ। ਫਿਰ ਉਸ ਨੇ ਰਿਕੀ ਪੋਂਟਿੰਗ ਦੇ 71 ਸੈਂਕੜਿਆਂ ਦੇ ਰਿਕਾਰਡ ਨੂੰ ਪਾਰ ਕਰਦੇ ਹੋਏ 72 ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦਾ ਕਾਰਨਾਮਾ ਕੀਤਾ। ਦੱਸ ਦੇਈਏ ਕਿ ਪਿਛਲੇ ਸਾਲ ਟੀ-20 ਵਿਸ਼ਵ ਕੱਪ 2022 ਦੌਰਾਨ ਪਾਕਿਸਤਾਨ ਖਿਲਾਫ ਮੈਚ ਵਿਚ ਕੋਹਲੀ ਨੇ ਭਾਰਤ ਨੂੰ ਅਸੰਭਵ ਜਿੱਤ ਦਿਵਾਈ ਸੀ। ਜਿਸ ਵਿਚ ਕਿੰਗ ਨੇ 53 ਗੇਂਦਾਂ ਵਿਚ 82 ਦੌੜਾਂ ਦੀ ਯਾਦਗਾਰ ਪਾਰੀ ਖੇਡੀ।
ਇਹ ਵੀ ਪੜ੍ਹੋ: ਕਾਂਝਵਾਲਾ ਕੇਸ: ਸੁਲਤਾਨਪੁਰੀ ਥਾਣੇ ਦੇ ਬਾਹਰ ਪੀੜਤ ਪਰਿਵਾਰ ਦਾ ਪ੍ਰਦਰਸ਼ਨ, ਕਤਲ ਕੇਸ ਦਰਜ ਕਰਨ ਦੀ ਕੀਤੀ ਜਾ ਰਹੀ ਮੰਗ
ਭਾਰਤ ਨੂੰ ਜਿੱਤ ਦਿਵਾਉਣ ਤੋਂ ਬਾਅਦ ਕੋਹਲੀ ਦੀ ਇਕ ਤਸਵੀਰ ਵਾਇਰਲ ਹੋਈ ਜਿਸ ਵਿਚ ਉਹ ਭਗਵਾਨ ਦਾ ਸ਼ੁਕਰਾਨਾ ਕਰ ਰਹੇ ਸਨ। ਕਿਉਂਕਿ ਇਸ ਤੋਂ ਪਹਿਲਾਂ ਵਿਰਾਟ ਲਗਭਗ 3 ਸਾਲ ਤੱਕ ਕਿਸੇ ਵੀ ਫਾਰਮੈਟ 'ਚ ਸੈਂਕੜਾ ਨਹੀਂ ਲਗਾ ਸਕੇ ਸਨ। ਜਿਸ ਕਾਰਨ ਉਹਨਾਂ ਨੂੰ ਕਾਫੀ ਆਲੋਚਨਾ ਦਾ ਸਾਹਮਣਾ ਵੀ ਕਰਨਾ ਪਿਆ। ਪਰ ਏਸ਼ੀਆ ਕੱਪ 2022 'ਚ ਉਸ ਨੇ ਅਫਗਾਨਿਸਤਾਨ ਖਿਲਾਫ ਸੈਂਕੜਾ ਲਗਾ ਕੇ ਫਾਰਮ 'ਚ ਵਾਪਸੀ ਦਾ ਸੰਕੇਤ ਦਿੱਤਾ ਸੀ।