ਜਿੱਤ ਦੇ ਇਰਾਦੇ ਨਾਲ ਉਤਰੇਗੀ ਭਾਰਤੀ ਮਹਿਲਾ ਟੀਮ
ਭਾਰਤੀ ਮਹਿਲਾ ਟੀਮ ਐਤਵਾਰ ਨੂੰ ਜਦ ਨਿਊਜ਼ੀਲੈਂਡ ਵਿਰੁਧ ਲੜੀ ਦੇ ਤੀਸਰੇ ਅਤੇ ਆਖ਼ਰੀ ਟੀ20 ਅੰਤਰਰਾਸ਼ਟਰੀ ਮੈਚ ਲਈ ਮੈਦਾਨ 'ਤੇ ਆਏਗੀ ਤਾਂ.....
ਹੈਮਿਲਟਨ : ਭਾਰਤੀ ਮਹਿਲਾ ਟੀਮ ਐਤਵਾਰ ਨੂੰ ਜਦ ਨਿਊਜ਼ੀਲੈਂਡ ਵਿਰੁਧ ਲੜੀ ਦੇ ਤੀਸਰੇ ਅਤੇ ਆਖ਼ਰੀ ਟੀ20 ਅੰਤਰਰਾਸ਼ਟਰੀ ਮੈਚ ਲਈ ਮੈਦਾਨ 'ਤੇ ਆਏਗੀ ਤਾਂ ਉਸਦੀ ਕੋਸ਼ਿਸ਼ ਦਿਲਾਸੇਵਾਲੀ ਜਿੱਤ ਪ੍ਰਾਪਤ ਕਰਕੇ ਆਤਮ-ਸਨਮਾਨ ਬਚਾਉਣ ਦੀ ਹੋਵੇਗੀ। ਕਪਤਾਨ ਹਰਮਨਪ੍ਰੀਤ ਕੌਰ ਦੀ ਅਗਵਾਈ ਵਿਚ ਟੀਮ ਪਿਛਲੇ ਮੈਚ ਵਿਚ ਬੱਲੇਬਾਜ਼ੀ ਵਿਭਾਗ ਵਿਚ ਹੋਏ ਸੁਧਾਰ ਨੂੰ ਇਸ ਮੈਚ ਵਿਚ ਵੀ ਜਾਰੀ ਰੱਖੇਗੀ। ਇਕ ਦਿਨਾਂ ਮੈਚ ਲੜੀ 2-1 ਵਿਚ ਅਪਣੇ ਨਾਂ ਕਰਨ ਵਾਲੀ ਭਾਰਤੀ ਟੀਮ ਤਿੰਨ ਮੈਚਾਂ ਦੀ ਟੀ20 ਲੜੀ ਵਿਚ ਲੈਅ ਬਰਕਰਾਰ ਨਹੀਂ ਰਖ ਸਕੀ ਅਤੇ ਸ਼ੁਰੂਆਤੀ ਦੋ ਮੈਚ ਗੁਆ ਕੇ ਲੜੀ ਵੀ ਹਾਰ ਗਈ।
ਆਈਸੀਸੀ ਟੀ20 ਵਿਸ਼ਵ ਕੱਪ ਲਈ ਟੀਮ ਤਿਆਰ ਕਰਨ ਨੂੰ ਧਿਆਨ ਵਿਚ ਰਖਦੇ ਹੋਏ ਭਾਰਤ ਨੇ ਪਹਿਲੇ ਦੋ ਮੈਚਾਂ ਵਿਚ ਅਨੁਭਵੀ ਬੱਲੇਬਾਜ਼ ਮਿਤਾਲੀ ਰਾਜ ਨੂੰ ਮੌਕਾ ਨਹੀਂ ਦਿਤਾ। ਇਹ ਤਾਂ ਆਉਣ ਵਾਲੇ ਸਮੇਂ ਵਿਚ ਹੀ ਪਤਾ ਲਗੇਗਾ ਕਿ ਟੀਮ ਪ੍ਰਬੰਧਨ ਨੂੰ ਇਸ ਫ਼ੈਸਲੇ ਤੋਂ ਫ਼ਾਇਦਾ ਹੁੰਦਾ ਹੈ ਜਾਂ ਨਹੀਂ।