ਹੈਦਰਾਬਾਦ ਦੀ ਰਾਜਸਥਾਨ 'ਤੇ ਆਸਾਨ ਜਿੱਤ, ਧਵਨ ਬਣੇ 'ਮੈਨ ਆਫ ਦ ਮੈਚ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਦਾ 11ਵਾਂ ਸੀਜ਼ਨ ਰੋਮਾਂਚ ਨਾਲ ਭਰਭੂਰ ਹੈ। ਬੀਤੀ ਰਾਤ ਹੈਦਰਾਬਾਦ ਤੇ ਰਾਜਸਥਾਨ ਵਿਚਕਾਰ ਇਕ ਜ਼ਬਰਦਸਤ ਮੁਕਾਬਲਾ ਦੇਖਣ ਨੂੰ...

shikhar dhavan

ਹੈਦਰਾਬਾਦ :  ਆਈਪੀਐਲ ਦਾ 11ਵਾਂ ਸੀਜ਼ਨ ਰੋਮਾਂਚ ਨਾਲ ਭਰਭੂਰ ਹੈ। ਬੀਤੀ ਰਾਤ ਹੈਦਰਾਬਾਦ ਤੇ ਰਾਜਸਥਾਨ ਵਿਚਕਾਰ ਇਕ ਜ਼ਬਰਦਸਤ ਮੁਕਾਬਲਾ ਦੇਖਣ ਨੂੰ ਮਿਲਿਆ। ਜਿਸ ਮੁਕਾਬਲੇ ਵਿਚ ਹੈਦਰਾਬਾਦ ਨੇ ਰਾਜਸਥਾਨ ਨੂੰ 9 ਵਿਕਟਾਂ ਨਾਲ ਚਿੱਤ ਕਰ ਦਿਤਾ। ਇਸ ਮੈਚ ਵਿਚ ਸ਼ਾਕਿਬ ਅਲ ਹਸਨ ਤੇ ਸਿਦਾਰਥ ਕੌਲ ਦੀ ਸ਼ਾਨਦਾਰ ਗੇਂਦਬਜ਼ੀ ਤੇ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਅਰਧ ਸੈਂਕੜੇ ਦੀ ਬਦੋਲਤ ਹੈਦਰਾਬਾਦ ਨੇ ਇਹ ਜਿੱਤ ਹਾਸਲ ਕੀਤੀ। ਪਹਿਲਾਂ ਬੱਲੇਬਾਜ਼ੀ ਕਰਦਿਆਂ ਰਾਜਸਥਾਨ ਨੇ 126 ਦਾ ਟੀਚਾ ਦਿਤਾ। ਜਿਸ ਤੋਂ ਬਾਅਦ ਹੈਦਰਾਬਾਦ ਦੀ ਟੀਮ ਨੇ ਧਵਨ ਦੀ 57 ਗੇਂਦਾਂ ਵਿਚ 77 ਦੌੜਾਂ ਦੀ ਪਾਰੀ ਤੇ ਕੇਨ ਵਿਲੀਅਮਸਨ ਦੀ 36 ਦੌੜਾਂ ਦੀ ਪਾਰੀ ਨੇ ਮੈਚ ਨੂੰ ਇਕ ਤਰਫ਼ਾ ਕਰ ਦਿਤਾ।

 ਸ਼ਿਖਰ ਧਵਨ ਵਲੋਂ 13 ਚੌਕਿਆਂ ਤੇ ਇਕ ਛਿੱਕੇ ਦੀ ਮਦਦ ਨਾਲ 77 ਦੌੜਾਂ ਦੀ ਪਾਰੀ ਖੇਡੀ। ਦੂਜੀ ਵਿਕਟ ਦੀ 121 ਦੌੜਾਂ ਦੀ ਅਜੇਤੂ ਸਾਂਝੇਦਾਰੀ ਦੀ ਬਦੌਲਤ 25 ਗੇਂਦਾਂ ਬਾਕੀ ਰਹਿੰਦਿਆਂ ਇਕ ਵਿਕਟ 'ਤੇ 127 ਦੌੜਾਂ ਬਣਾ ਕੇ ਆਸਾਨ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਕੌਲ (17 ਦੌੜਾਂ 'ਤੇ 2 ਵਿਕਟਾਂ) ਤੇ ਸ਼ਾਕਿਬ (23 ਦੌੜਾਂ 'ਤੇ 2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੇ ਸਾਹਮਣੇ ਰਾਜਸਥਾਨ ਰਾਇਲਜ਼ ਦੀ ਟੀਮ 9 ਵਿਕਟਾਂ 'ਤੇ 125 ਦੌੜਾਂ ਹੀ ਬਣਾ ਸਕੀ। ਹੈਦਰਾਬਾਦ ਦੀ ਸ਼ਾਨਦਾਰ ਗੇਂਦਬਾਜ਼ੀ ਸਾਹਮਣੇ ਰਾਇਲਜ਼ ਨੇ ਲਗਾਤਾਰ ਵਿਕਟਾਂ ਗੁਆਈਆਂ।

ਹੈਦਰਾਬਾਦ ਦੀ ਜਿੱਤ ਦੇ ਹੀਰੋ 'ਗੱਬਰ' ਸ਼ਿਖਰ ਧਵਨ ਰਹੇ। ਧਵਨ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ 'ਮੈਨ ਆਫ ਦ ਮੈਚ' ਲਈ ਚੁਣਿਆ ਗਿਆ। ਜਿੱਤ ਹਾਸਲ ਕਰਨ ਤੋਂ ਬਾਅਦ ਕਿਹਾ ਕਿ ਮੈਂ ਹਮੇਸ਼ਾ ਲੰਮੀ ਪਾਰੀ ਖੇਡਣਾ ਪਸੰਦ ਕਰਦਾ ਹਾਂ। ਇਸ ਨਾਲ ਟੀਮ ਨੂੰ ਫਾਇਦਾ ਹੁੰਦਾ ਹੈ ਤੇ ਨਾਲ ਹੀ ਮੈਨੂੰ ਵੀ। ਜਦੋਂ ਤਕ ਸੰਭਵ ਹੋਵੇ ਮੈਂ ਪਾਰੀ ਅੱਗੇ ਵਧਾਉਣ ਦੀ ਕੋਸ਼ਿਸ਼ ਕਰਦਾ ਹਾਂ। ਧਵਨ ਨੇ ਨਾਲ ਹੀ ਟੀਮ ਦੀ ਸ਼ਲਾਘਾਂ ਕੀਤੀ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇਕ ਸਤੁੰਲਿਤ ਟੀਮ ਹੈ, ਜੋ ਕਿ ਸਾਡੀ ਤਾਕਤ ਹੈ। ਅਸੀਂ ਟੂਰਨਾਮੈਂਟ ਨੂੰ ਵਧੀਆ ਤਰ੍ਹਾਂ ਸ਼ੁਰੂਆਤ ਕੀਤੀ ਹੈ ਤੇ ਉਮੀਦ ਹੈ ਕਿ ਇਸ ਨਾਲ ਸਾਨੂੰ ਮਦਦ ਮਿਲੇਗਾ ਤੇ ਸਾਨੂੰ ਬਾਕੀ ਮੈਚਾਂ 'ਚ ਵੀ ਅਪਣਾ ਪ੍ਰਦਰਸ਼ਨ ਇਸ ਤਰ੍ਹਾਂ ਦਾ ਬਰਕਰਾਰ ਰਖਣਾ ਹੋਵੇਗਾ।