ਹਸੀਨ ਜਹਾਂ ਦਾ ਸ਼ਮੀ 'ਤੇ ਨਵਾਂ ਕੇਸ, ਮੰਗਿਆ ਭੱਤਾ ਤੇ ਇਲਾਜ ਦਾ ਖਰਚ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਨੇ ਉਸ 'ਤੇ ਨਵਾਂ ਕੇਸ ਦਰਜ ਕਰਵਾਇਆ ਹੈ। ਹਸੀਨ ਨੇ ਪੱਛਮ ਬੰਗਾਲ ਦੇ ਅਲੀਪੋਰ ਕੋਰਟ...

mohamad shami

ਨਵੀਂ ਦਿੱਲੀ : ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਨੇ ਉਸ 'ਤੇ ਨਵਾਂ ਕੇਸ ਦਰਜ ਕਰਵਾਇਆ ਹੈ। ਹਸੀਨ ਨੇ ਪੱਛਮ ਬੰਗਾਲ ਦੇ ਅਲੀਪੋਰ ਕੋਰਟ ਵਿਚ ਦਰਜ ਕਰਵਾਏ ਗਏ ਮੁਕੱਦਮੇ ਵਿਚ ਸ਼ਮੀ 'ਤੇ ਭੱਤਾ ਅਤੇ ਇਲਾਜ ਦਾ ਖਰਚਾ ਨਾਂ ਦੇਣ ਦਾ ਇਲਜ਼ਾਮ ਲਗਾਇਆ ਹੈ। ਹਸੀਨ ਨੇ ਇਹ ਵੀ ਕਿਹਾ ਹੈ ਕਿ ਜਦੋਂ ਉਸਦੇ ਸੜਕ ਦੁਰਘਟਨਾ  ਤੋਂ ਬਾਅਦ ਉਹ ਉਸਨੂੰੰ ਦਿੱਲੀ ਵਿਚ ਮਿਲਣ ਗਈ ਤਾਂ ਸ਼ਮੀ ਅਤੇ ਉਸ ਦੇ ਪਰਵਾਰ ਵਾਲਿਆਂ ਨੇ ਤੰਗ ਪ੍ਰੇਸ਼ਾਨ ਕੀਤਾ। ਇਸ ਤੋਂ ਪਹਿਲਾਂ ਵੀ ਹਸੀਨ ਸ਼ਮੀ 'ਤੇ ਕਈ ਗੰਭੀਰ ਇਲਜ਼ਾਮ ਲਗਾ ਚੁਕੀ ਹੈ।

ਜਿਸ ਵਿਚ ਮੈਚ ਫਿਕਸਿੰਗ ਕਰਨਾ, ਕਈ ਹੋਰ ਔਰਤਾਂ ਨਾਲ ਅਪਣੇ ਰਿਸ਼ਤੇ ਰਖਣਾ ਅਾਦਿ ਇਲਜ਼ਾਮ ਹਨ। ਹਸੀਨ ਨੇ 7 ਮਾਰਚ 2018 ਨੂੰ ਫ਼ੇਸਬੁੱਕ 'ਤੇ ਪੋਸਟ ਲਿਖਦੇ ਹੋਏ ਇਲਜ਼ਾਮ ਲਗਾਇਆ ਸੀ ਕਿ ਸ਼ਮੀ ਦੇ ਕਈ ਅਫੈਅਰ ਹਨ। ਉਸ ਨੇ ਸ਼ਮੀ ਦੇ ਵਟਸਐਪ ਅਤੇ ਫ਼ੇਸਬੁੱਕ ਮੈਸੇਂਜਰ ਚੈਟ  ਦੇ ਸਨੈਪਸ਼ਾਟ ਵੀ ਸ਼ੇਅਰ ਕੀਤੇ। ਹਸੀਨ ਜਹਾਂ ਨੇ ਇਹ ਵੀ ਕਿਹਾ ਕਿ ਸ਼ਮੀ ਦੇ ਪਰਵਾਰ ਵਾਲਿਆਂ ਨੇ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਇਲਾਵਾ ਹਸੀਨ ਨੇ ਸ਼ਮੀ 'ਤੇ ਉਸ ਦੇ ਖੇਡ ਕਰੀਅਰ ਨੂੰ ਲੈ ਕੇ ਇਕ ਵੱਡਾ ਦੋਸ਼ ਲਗਾਇਆ ਸੀ। ਉਸ ਨੇ ਸ਼ਮੀ ਉਤੇ ਮੈਚ ਫਿਕਸਿੰਗ ਵਰਗਾ ਵੱਡਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਸ਼ਮੀ ਨੇ ਪਤਨੀ ਦੇ ਲਗਾਏ ਗਏ ਦੋਸ਼ਾਂ ਨੂੰ ਖ਼ਾਰਜ ਕੀਤਾ।  ਉਸ ਨੇ ਸਾਰੀਆਂ ਰਿਪੋਰਟਾਂ ਨੂੰ ਝੂਠ ਦਸਿਆ। ਇਸ ਤੋਂ ਇਲਾਵਾ ਮੁਹੰਮਦ ਸ਼ਮੀ ਦੇ ਬਚਪਨ ਦੇ ਕੋਚ ਨੇ ਵੀ ਉਸ ਦਾ ਬਚਾਅ ਕੀਤਾ।  

ਮਾਰਚ ਅੱਠ ਨੂੰ ਕ੍ਰਿਕਟਰ ਸ਼ਮੀ ਵਲੋਂ ਅਪਣੇ ਤੇ ਲਗੇ ਸਾਰੇ ਦੋਸ਼ਾਂ ਨੂੰ ਝੂਠਾ ਦਸਦੇ ਹੋਏ ਕਿਹਾ ਕਿ ਹਸੀਨ ਅਪਣਾ ਮਾਨਸਿਕ ਸੰਤੁਲਣ ਖੋਹ ਚੁਕੀ ਹੈ। ਇਸ ਦੇ ਇਲਾਵਾ ਹਸੀਨ ਦੇ ਵਿਰੁਧ ਕਾਨੂੰਨੀ ਕਾਰਵਾਈ ਕਰਨ ਦੀ ਵੀ ਧਮਕੀ ਵੀ ਦਿਤੀ। ਮਾਰਚ 9 ਨੂੰ ਸ਼ਮੀ ਤੇ ਉਸ ਦੇ ਪਰਵਾਰ ਵਾਲਿਆਂ ਵਿਰੁਧ ਕੀਤਾ ਗਿਆ। ਇਸ ਦੌਰਾਨ ਹਸੀਨ ਜਹਾਂ ਨੇ ਇਹ ਵੀ ਦੋਸ਼ ਲਗਾਇਆ ਸੀ ਕਿ ਸ਼ਮੀ ਅਪਣੇ ਭਰਾ ਨਾਲ ਜ਼ਬਰੀ ਸਰੀਰਕ ਸਬੰਧ ਬਣਾਉਣ ਲਈ ਕਹਿ ਰਿਹਾ ਹੈ। ਇਸ ਤੋਂ ਬਾਅਦ ਹਸੀਨ ਜਹਾਂ ਨੇ ਬੀਸੀਸੀਆਈ ਤੋਂ ਵੀ ਅਪਣੀ ਦੀ ਅਪੀਲ ਕੀਤੀ ਸੀ। ਹਸੀਨ ਜਹਾਂ ਵਲੋਂ ਸ਼ਮੀ ਦੀ ਇਕ ਕਾਲ ਰਿਕਾਰਡਿੰਗ ਵੀ ਸ਼ੇਅਰ ਕੀਤੀ ਸੀ ਤੇ ਇਹ ਵੀ ਦੋਸ਼ ਲਗਾਇਆ ਕਿ ਉਹ ਕਦੇ ਵੀ ਅਪਣੇ ਫ਼ੋਨ ਨੂੰ ਹੱਥ ਲਗਾਉਣ ਨਹੀਂ ਦਿੰਦਾ।

ਇਸ ਮੁੱਦੇ 'ਤੇ ਹਸੀਨ ਜਹਾਂ ਨੇ ਮਮਤਾ ਬੈਨਰਜੀ ਤੋਂ ਵੀ ਮਦਦ ਮੰਗੀ ਸੀ। ਇਸ ਤੋਂ ਪਹਿਲਾਂ ਹਸੀਨ ਜਹਾਂ ਨੇ ਪਾਕਿਸਤਾਨੀ ਮਹਿਲਾ ਅਲਿਸ਼ਬਾ ਦੇ ਬਾਰੇ ਵਿਚ ਕਿਹਾ ਸੀ ਕਿ ਉਹ ਸ਼ਮੀ ਦੀ ਫੈਨ ਨਹੀਂ ਹੈ। ਸ਼ਮੀ 'ਤੇ ਇਲਜ਼ਾਮ ਲਗਾਉਂਦੇ ਹੋਏ ਹਸੀਨ ਜਹਾਂ ਨੇ ਕਿਹਾ ਸੀ ਕਿ ਉਹ ਉਸਦੀ ਗਰਲਫਰੈਂਡ ਹੋ ਸਕਦੀ ਹੈ। ਜੇਕਰ ਕੋਈ ਲੜਕੀ ਘਰਵਾਲਿਆਂ ਤੋਂ ਲੁਕ ਕੇ ਮਿਲਦੀ ਹੈ ਤੇ ਕਮਰਾ ਸ਼ੇਅਰ ਕਰਦੀ ਹੈ ਤਾਂ ਉਹ ਮੇਰੀ ਵਿਹੁਤਾ ਜ਼ਿੰਦਗੀ ਤਬਾਹ ਕਰਨ ਆਈ ਹੈ। ਹਸੀਨ ਨੇ ਸ਼ਮੀ ਦੇ ਬਾਰੇ 'ਚ ਇਕ ਵਾਰ ਇਹ ਵੀ ਕਿਹਾ ਸੀ ਕਿ ਮੈਂ ਕ੍ਰਿਕਟਰ ਸ਼ਮੀ ਨਾਲ ਵਿਆਹ ਉਸ ਸਮੇਂ ਕੀਤਾ ਸੀ ਜਦੋਂ ਉਹ ਕੁੱਝ ਵੀ ਨਹੀਂ ਸੀ। ਉਸ ਨੇ ਕਿਹਾ ਕਿ ਜੇਕਰ ਉਹ ਸ਼ਮੀ ਨਾਲ ਵਿਆਹ ਨਾ ਵੀ ਕਰਵਾਉਂਦੀ ਤਾਂ ਵੀ ਉਹ ਅੱਜ ਫੇਮਸ ਹੁੰਦੀ। ਹਸੀਨ ਨੇ ਕਿਹਾ ਕਿ ਉਹ ਇਹ ਸੱਭ ਨਹੀਂ ਚਾਹੁੰਦੀ ਸੀ। ਦਸ ਦਈਏ ਕਿ ਸ਼ਮੀ ਨੇ ਇਨ੍ਹਾਂ ਸਾਰੇ ਆਰੋਪਾਂ ਨੂੰ ਖਾਰਿਜ਼ ਕਰ ਦਿਤਾ ਸੀ।