Corona Virus : ਕਦੋਂ ਤੱਕ BCCI ਕਰੇਗਾ ਇੰਤਜ਼ਾਰ, IPL ‘ਤੇ ਫੈਸਲੇ ਨੂੰ ਲੈ ਕੇ ਸਭ ਦੀ ਨਜ਼ਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਕਰੋਨਾ ਵਾਇਰਸ ਦੇ ਪ੍ਰਭਾਵ ਕਾਰਨ ਇਸ ਸਾਲ ਹੋਣ ਵਾਲੇ ਕਈ ਖੇਡ ਸਮਾਗਮ ਜਾਂ ਤਾਂ ਰੱਦ ਕਰ ਦਿੱਤੇ ਗਏ ਹਨ ਜਾਂ ਫਿਰ ਮੁਅਤਲ ਕਰ ਦਿੱਤੇ ਗਏ ਹਨ।

coronavirus

ਨਵੀਂ ਦਿੱਲੀ : ਪੂਰੀ ਦੁਨੀਆਂ ਨੂੰ ਜਿੱਥੇ ਕਰੋਨਾ ਵਾਇਰਸ ਨੇ ਆਪਣੀ ਚਪੇਟ ਵਿਚ ਲਿਆ ਹੋਇਆ ਹੈ ਉੱਥੇ ਹੀ ਇਸ ਵਾਇਰਸ ਦੇ ਪ੍ਰਭਾਵ ਕਾਰਨ ਇਸ ਸਾਲ ਹੋਣ ਵਾਲੇ ਕਈ ਖੇਡ ਸਮਾਗਮ ਜਾਂ ਤਾਂ ਰੱਦ ਕਰ ਦਿੱਤੇ ਗਏ ਹਨ ਜਾਂ ਫਿਰ ਉਨ੍ਹਾਂ ਨੂੰ ਕੁਝ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਤਰ੍ਹਾਂ ਪਹਿਲੀ ਵਾਰ ਇਸ ਵਾਇਰਸ ਦੇ ਪ੍ਰਭਾਵ ਦੇ ਕਾਰਨ ਟੋਕਿਓ ਵਿਚ ਹੋਣ ਵਾਲੀਆਂ ਉਲੰਪਿਕ ਖੇਡਾਂ ਨੂੰ ਇਕ ਸਾਲ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਪਰ ਇਸ ਵਿਚ ਭਾਰਤੀ ਕ੍ਰਿਕਟ ਬੋਰਡ (ਬੀਸੀਸੀਆਈ) ਹਾਲੇ ਵੀ ਇੰਤਜ਼ਾਰ ਕਰ ਰਹੀ ਹੈ ਕਿ ਜੋ ਪਹਿਲਾਂ ਇੰਡਿਅਨ ਪ੍ਰੀਮਿਅਰ ਲੀਗ ਕੁਝ ਸਮੇਂ ਲਈ ਮੁਅੱਤਲ ਕਰ ਦਿੱਤੀ ਸੀ। ਹੁਣ ਉਸ ਤੇ ਕਦੋਂ ਫੈਸਲਾਂ ਲੈਣਾ ਹੈ?  ਮੰਨਿਆ ਜਾ ਰਿਹਾ ਹੈ ਕਿ ਇਸ ਨੂੰ ਲੈ ਕੇ ਬੀਸੀਸੀਆਈ ਨੂੰ ਜਲਦ ਹੀ ਫੈਸਲਾਂ ਲੈਣਾ ਪਵੇਗਾ ਕਿਉਂਕਿ ਬੋਰਡ ਨੇ ਮਾਰਚ ਮਹੀਨੇ ਦੀ ਸ਼ੁਰੂਆਤ ਵਿਚ ਹੀ ਆਈਪੀਐੱਲ ਨੂੰ 15 ਅਪ੍ਰੈਲ ਤੱਕ ਮੁਅਤਲ ਕਰ ਦਿੱਤਾ ਸੀ ਅਤੇ ਨਾਲ ਹੀ ਇਹ ਵੀ ਕਿਹਾ ਸੀ ਕਿ ਟੂਰਨਾਂਮੈਂਟ ਨੂੰ ਸਥਿਤੀਆਂ ਦੇ ਸੁਧਾਰ ਹੋਣ ਤੇ ਕਰਵਾਇਆ ਜਾਵੇਗਾ।

ਜ਼ਿਕਰਯੋਗ ਹੈ ਕਿ ਹੁਣ ਸਥਿਤੀਆਂ ਪਹਿਲਾਂ ਨਾਲੋਂ ਵੀ ਗੰਭੀਰ ਹੋ ਚੁੱਕੀਆਂ ਹਨ ਕਿਉਂਕਿ ਹੁਣ ਤੱਕ ਕਰੋਨਾ ਵਾਇਰਸ ਦੇ ਕਾਰਨ ਭਾਰਤ ਵਿਚ 190 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 6000 ਤੋਂ ਜ਼ਿਆਦਾ ਲੋਕ ਇਸ ਤੋਂ ਪ੍ਰਭਾਵਿਤ ਹੋ ਚੁੱਕੇ ਹਨ। ਭਾਰਤ ਵਿਚ ਲੌਕਡਾਊਨ ਦੇ 21 ਦਿਨ ਪੂਰੇ ਹੋਣ ਵਾਲੇ ਹਨ ਪਰ ਹਾਲੇ ਤੱਕ ਹਾਲਾਤਾਂ ਤੇ ਕਾਬੂ ਨਹੀਂ ਪਾਇਆ ਜਾ ਸਕਿਆ ਅਜਿਹੀ ਸਥਿਤੀ ਵਿਚ ਲੌਕਡਾਊਨ ਦੇ ਵੱਧਣ ਦੀ ਉਮੀਦ ਲਗਾਈ ਜਾ ਰਹੀ ਹੈ। ਜੇਕਰ ਇਸ ਸਾਲ ਕਰੋਨਾ ਵਾਇਰਸ ਦੇ ਕਾਰਨ ਲੱਗੇ ਲੌਕਡਾਊਨ ਦੇ ਵਿਚ ਇਹ ਆਈਪੀਐੱਲ ਨਾ ਹੋਇਆ ਤਾਂ ਇਸ ਦਾ ਕਾਫੀ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਧੋਨੀ ਅਤੇ ਕੋਹਲੀ ਵਰਗੇ ਵੱਡੋ ਖਿਡਾਰੀਆਂ ਦਾ ਤਾਂ ਕਰੋੜਾਂ ਦਾ ਨੁਕਸਾਨ ਹੋਵੇਗਾ ਹੀ ਇਨ੍ਹਾਂ ਦੇ ਨਾਲ ਅਜਿਹੇ ਘਰੇਲੂ ਖਿਡਾਰੀ ਜਿਹੜੇ ਪਹਿਲੀ ਵਾਰ ਇਸ ਵਿਚ ਹਿਸਾ ਲੈਣ ਵਾਲੇ ਸਨ ਉਨ੍ਹਾਂ ਨੂੰ ਵੀ 20,40, ਅਤੇ 60 ਲੱਖ ਤੱਕ ਦਾ ਨੁਕਸਾਨ ਹੋ ਸਕਦਾ ਹੈ। ਜਿਹੜਾ ਕਿ ਇਕ ਖਿਡਾਰੀ ਦੀ ਜਿੰਦਗੀ ਬਦਲ ਸਕਦਾ ਹੈ। ਇਸ ਤੇ ਫੇਨਚਾਈਜ਼ ਨੇ ਸਪੱਸ਼ਟ ਕੀਤਾ ਕਿ ਮਹਾਂਮਾਰੀ ਦੇ ਲਈ ਖਿਡਾਰੀਆਂ ਦਾ ਬੀਮਾਂ ਨਹੀਂ ਕੀਤਾ ਜਾ ਸਕਦਾ।

ਫੇਨਚਾਈਜ਼ ਨੇ ਆਈਪੀਐੱਲ ਬਾਰੇ ਦੱਸਿਆ ਕਿ ਉਹ ਬੰਦ ਦਰਵਾਜ਼ੇ ਦੇ ਪਿਛੇ ਖੇਡਣ ਦੇ ਲਈ ਤਿਆਰ ਹਨ ਪਰ ਵਿਦੇਸ਼ੀ ਖਿਡਾਰੀਆਂ ਦੇ ਬਿਨਾਂ ਨਹੀਂ। ਉਧਰ ਜੇਕਰ ਆਸਟ੍ਰੇਲੀਆ ਦੇ ਖਿਡਾਰੀਆਂ ਦੀ ਗੱਲ ਕੀਤੀ ਜਾਵੇ ਤਾਂ ਆਸਟ੍ਰੇਲੀਆ ਸਰਕਾਰ ਨੇ ਹਾਲਾਤਾਂ ਨੂੰ ਦੇਖਦਿਆਂ ਦੇਸ਼ ਦੇ ਲੋਕਾਂ ਨੂੰ ਦੇਸ਼ ਦੇ ਬਾਹਰ ਜਾਣ ਤੇ ਰੋਕ ਲਗਾਈ ਹੋਈ ਹੈ। ਆਸਟ੍ਰੇਲੀਆ ਦੇ ਦਿਗਜ਼ ਖਿਡਾਰੀ ਇਸ ਆਈਪੀਐੱਲ ਵਿਚ ਹਿਸਾ ਲੈਣ ਵਾਲੇ ਹਨ ਜੇਕਰ ਉਹ ਨਾ ਆ ਸਕੇ ਤਾਂ ਉਨ੍ਹਾਂ ਬਿਨਾ ਆਈਪੀਐੱਲ ਕਿਹੋ ਜਿਹਾ ਰਹੇਗਾ। ਉਧਰ ਇਗਲੈਂਡ ਵੀ ਇਸ ਬਿਮਾਰੀ ਨਾਲ ਬੁਰੀ ਤਰ੍ਹਾਂ ਜੂਝ ਰਿਹਾ ਹੈ ਬੇਨ ਸਟੋਕਸ ਵਰਗੇ ਖਿਡਾਰੀ ਜੇਕਰ ਨਾਂ ਆਏ ਤਾਂ ਫਿਰ ਆਈਪੀਐੱਲ ਕਿਹੋ ਜਿਹਾ ਹੋਵੇਗਾ?

ਅਜਿਹੇ ਵਿਚ ਭਾਰਤ ਦੇ ਪੂਰਵੀ ਕਪਤਾਨ ਸੁਨੀਲ ਗਵਾਸਕਰ ਦਾ ਵੀ ਇਹ ਹੀ ਕਹਿਣਾ ਹੈ ਕਿ ਜੇਕਰ ਐਕਟਰ, ਮੁਜੀਸ਼ਨ ਜਾਂ ਫਿਰ ਆਰਟਿਸਟ ਬਿਨਾਂ ਦਰਸ਼ਕਾਂ ਦੇ ਪ੍ਰਫੋਰਮੈਂਸ ਦੇਣ ਤਾਂ ਕਿਹੋ ਜਿਹਾ ਰਹੇਗਾ। ਇਸ ਦੇ ਨਾਲ ਹੀ ਆਈਪੀਐੱਲ ਬਾਰੇ ਆਪਣੀ ਪ੍ਰਤੀਕ੍ਰਿਆ ਦਿੰਦਿਆ ਭਾਰਤ ਦੇ ਪੂਰਬੀ ਕਪਤਾਨ ਕਪਿਲ ਦੇਵ ਨੇ ਕਿਹਾ ਕਿ ਅਗਲੇ ਛੇ ਮਹੀਨੇ ਦੇ ਲਈ ਇਹ ਟੂਰਨਾਂਮੈਂਟ ਹੋਣਾ ਹੀ ਨਹੀਂ ਚਾਹੀਦਾ ਹੈ ਕਿਉਂਕਿ ਇਸ ਤੋਂ ਸਾਨੂੰ ਕਾਫੀ ਖਤਰਾ ਹੈ ਤਾਂ ਇਸ ਲਈ ਸਾਨੂੰ ਇਸ ਸਮੇਂ ਦੂਜਿਆਂ ਦੀ ਜਾਨ ਬਚਾਉਣ ਵਿਚ ਲਗਾਉਣਾ ਚਾਹੀਦਾ ਹੈ। ਜਦੋਂ ਹਾਲਾਤ ਸਮਾਨ ਹੋ ਗਏ ਤਾਂ ਕ੍ਰਿਕਟ ਫਿਰ ਸ਼ੁਰੂ ਹੋ ਸਕਦਾ ਹੈ। ਇਸ ਲਈ ਖੇਡ ਦੇਸ਼ ਤੋਂ ਵੱਡੀ ਨਹੀਂ ਹੈ। ਜੇਕਰ ਅਜਿਹੇ ਹਲਾਤਾਂ ਵਿਚ ਬੀਸੀਸੀਆਈ ਨੇ ਇਸ ਟੂਰਨਾਂਮੈਂਟ ਨੂੰ ਕਰਵਾਉਣ ਦਾ ਫੈਸਲਾ ਲੈ ਲਿਆ ਤਾਂ ਵਿਸ਼ਵ ਵਿਚ ਇਸ ਦਾ ਕੀ ਸੰਦੇਸ਼ ਜਾਵੇਗਾ?

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।