IPL 2025: ਕਪਤਾਨ ਰੁਤੂਰਾਜ ਗਾਇਕਵਾੜ ਹੇਅਰ ਲਾਈਨ ਫ੍ਰੈਕਚਰ ਕਰਕੇ IPL ਤੋਂ ਹੋਏ ਬਾਹਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹੁਣ ਟੀਮ ਦੀ ਕਮਾਨ ਸੰਭਾਲਣਗੇ ਐਮ.ਐਸ. ਧੋਨੀ

IPL 2025: Captain Ruturaj Gaikwad ruled out of IPL due to hairline fracture

ਨਵੀਂ ਦਿੱਲੀ: ਪੰਜ ਵਾਰ ਦੀ ਆਈਪੀਐਲ ਚੈਂਪੀਅਨ ਚੇਨਈ ਸੁਪਰ ਕਿੰਗਜ਼ ਨੂੰ 18ਵੇਂ ਸੀਜ਼ਨ ਦੇ ਵਿਚਕਾਰ ਵੱਡਾ ਝਟਕਾ ਲੱਗਾ ਹੈ। ਟੀਮ ਦੇ ਨਿਯਮਤ ਕਪਤਾਨ ਰੁਤੁਰਾਜ ਗਾਇਕਵਾੜ ਕੂਹਣੀ ਦੀ ਸੱਟ ਕਾਰਨ ਪੂਰੇ ਸੀਜ਼ਨ ਤੋਂ ਬਾਹਰ ਹਨ। ਅਜਿਹੀ ਸਥਿਤੀ ਵਿੱਚ, ਹੁਣ ਤਜਰਬੇਕਾਰ ਮਹਿੰਦਰ ਸਿੰਘ ਧੋਨੀ ਟੀਮ ਦੀ ਕਪਤਾਨੀ ਕਰਨਗੇ। ਪੰਜਾਬ ਕਿੰਗਜ਼ ਖ਼ਿਲਾਫ਼ ਮੈਚ ਵਿੱਚ ਗਾਇਕਵਾੜ ਬਾਰੇ ਸ਼ੱਕ ਸੀ ਕਿ ਉਹ ਨਹੀਂ ਖੇਡ ਸਕੇਗਾ, ਪਰ ਆਖਰੀ ਸਮੇਂ 'ਤੇ ਉਸਨੂੰ ਫਿੱਟ ਘੋਸ਼ਿਤ ਕਰ ਦਿੱਤਾ ਗਿਆ ਅਤੇ ਉਹ ਟਾਸ ਲਈ ਮੈਦਾਨ 'ਤੇ ਆਇਆ, ਪਰ ਮੈਚ ਵਿੱਚ ਉਸਦੀ ਸੱਟ ਦੁਬਾਰਾ ਸਾਹਮਣੇ ਆਈ ਜਿਸ ਕਾਰਨ ਉਹ ਇਸ ਸੀਜ਼ਨ ਵਿੱਚ ਸੀਐਸਕੇ ਲਈ ਨਹੀਂ ਖੇਡ ਸਕੇਗਾ।