ਮੇਂਡਿਸ ਸੈਂਕੜੇ ਦੇ ਕਰੀਬ, ਟੈਸਟ ਬਚਾਉਣ ਲਈ ਜੂਝ ਰਹੀ ਹੈ ਸ਼੍ਰੀਲੰਕਾਈ ਟੀਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਇਸਦੇ ਜਵਾਬ ਵਿਚ ਸ੍ਰੀਲੰਕਾ ਨੇ ਸਟੰਪ ਤਕ ਤਿੰਨ ਵਿਕਟਾਂ ਗਵਾ ਕੇ 176 ਦੌੜਾਂ ਬਣਾਈਆਂ ਜਿਸ ਵਿਚ ਮੇਂਡਿਸ ਨੇ ਕਰੀਜ਼ 'ਤੇ 94 ਦੌੜਾਂ ਦੀ ਪਾਰੀ ਖੇਡੀ ਸੀ।

Kusal Mendis

ਸਪੇਨ : ਸਲਾਮੀ ਬੱਲੇਬਾਜ਼ ਕੁਸਾਲ ਮੇਂਡਿਸ ਭਲੇ ਹੀ ਸੈਂਕੜੇ ਵੱਲ ਵੱਧ ਰਹੇ ਹੋਣ ਪਰ ਵੇਸਟਇੰਡੀਜ਼ ਦੇ ਵਿਰੁਧ ਸ਼੍ਰੀਲੰਕਾਈ ਟੀਮ ਪਹਿਲੇ ਟੈਸਟ ਨੂੰ ਬਚਾਉਣ ਲਈ ਜੂਝ ਰਹੀ ਹੈ। ਮੇਜਬਾਨ ਟੀਮ ਨੇ ਆਪਣੀ ਦੂਜੀ ਪਾਰੀ ਚੌਥੇ ਦਿਨ ਲੰਚ ਤੋਂ ਬਾਅਦ ਸੱਤ ਵਿਕਟਾਂ 'ਤੇ 223 ਰਨ 'ਤੇ ਘੋਸ਼ਿਤ ਕਰ ਦਿਤੀ, ਜਿਸ ਤੋਂ ਉਸਨੇ ਸ਼੍ਰੀਲੰਕਾ ਨੂੰ ਜਿੱਤਣ ਲਈ 453 ਦੌੜਾਂ ਦਾ ਟੀਚਾ ਬਣਾਇਆ।

ਇਸਦੇ ਜਵਾਬ ਵਿਚ ਸ੍ਰੀਲੰਕਾ ਨੇ ਸਟੰਪ ਤਕ ਤਿੰਨ ਵਿਕਟਾਂ ਗਵਾ ਕੇ 176 ਦੌੜਾਂ ਬਣਾਈਆਂ ਜਿਸ ਵਿਚ ਮੇਂਡਿਸ ਨੇ ਕਰੀਜ਼ 'ਤੇ 94 ਦੌੜਾਂ ਦੀ ਪਾਰੀ ਖੇਡੀ ਸੀ। ਆਖਰੀ ਦਿਨ ਉਨ੍ਹਾਂ ਨੂੰ 277 ਦੌੜਾਂ ਬਣਾਉਣੀਆਂ ਹੋਣਗੀਆਂ ਅਤੇ ਟੀਮ ਉਮੀਦ ਕਰ ਰਹੀ ਹੋਵੇਗੀ ਕਿ ਉਨ੍ਹਾਂ ਦੇ ਕਪਤਾਨ ਦਿਨੇਸ਼ ਚਾਂਦੀਮਲ ਉਨ੍ਹਾਂ ਦੀ ਪਾਰੀ ਨੂੰ ਮਜਬੂਤੀ ਦੇਣ ਲਈ ਫਿਰ ਤੋਂ ਬੱਲੇਬਾਜ਼ੀ  ਲਈ ਉਤਰਨਗੇ ਕਿਉਂਕਿ ਉਹ 15 ਦੌੜਾਂ ਬਣਾ ਕੇ ਰਿਟਾਇਰਡ ਹਰਟ ਹੋ ਗਏ ਸੀ। 

ਹਾਲਾਂਕਿ ਇਸਦੀ ਸੰਭਾਵਨਾ ਕਾਫ਼ੀ ਘੱਟ ਹੈ ਕਿਉਂਕਿ ਟੈਸਟ ਮੈਚ ਦੀ ਚੌਥੀ ਪਾਰੀ ਵਿਚ ਟੀਚਾ ਹਾਸਲ ਕਰਨ ਦਾ ਵਿਸ਼ਵ ਰਿਕਾਰਡ ਵੇਸਟਇੰਡੀਜ ਦੇ ਨਾਮ ਹੈ ਜੋ ਉਸ ਨੇ ਐਂਟੀਗਾ ਵਿਚ ਆਸਟ੍ਰੇਲੀਆ ਵਿਰੁੱਧ 203 ਵਿਚ 413 ਦੌੜਾਂ ਬਣਾਈਆਂ ਸਨ। ਪਿਚ 'ਤੇ ਕਾਫ਼ੀ ਅਲਗ ਤਰ੍ਹਾਂ ਦਾ ਬਾਉਂਸ ਦੇਖਣ ਨੂੰ ਮਿਲ ਰਿਹਾ ਹੈ ਜਿਸਦੇ ਨਾਲ ਗੇਂਦ ਅੰਤਮ ਦਿਨ ਹੋਰ ਪ੍ਰੇਸ਼ਾਨ ਕਰੇਗੀ।

ਮੇਂਡਿਸ ਨੇ ਹੁਣ ਤੱਕ 186 ਗੇਂਦਾਂ ਖੇਡਕੇ 94 ਦੌੜਾਂ ਦੀ ਨਾਬਾਦ ਪਾਰੀ ਵਿਚ ਦੋ ਛੱਕੇ ਅਤੇ ਨੌਂ ਚੌਕੇ ਜਮਾਏ ਸੀ। ਉਸ ਨੂੰ 42 ਦੌੜਾਂ ਨਾਲ ਜੀਵਨਦਾਨ ਮਿਲਿਆ ਹੈ ਜਦੋਂ ਵਿਕਟਕੀਪਰ ਸ਼ੇਨ ਡੋਰਿਚ ਨੇ ਲੈੱਗ ਸਪਿਨਰ ਦੇਵੇਂਦਰ ਵਿਸ਼ੂ ਦੀ ਗੇਂਦ 'ਤੇ ਉਸਦਾ ਕੈਚ ਛੱਡ ਦਿੱਤਾ ਸੀ।