'ਆਇਰਨਮੈਨ ਟ੍ਰਾਇਥਲਾਨ' ਪੂਰਾ ਕਰਨ ਵਾਲੀ ਸੱਭ ਤੋਂ ਵੱਧ ਉਮਰ ਦੀ ਔਰਤ ਬਣੀ ਅੰਜੂ ਖੋਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

52 ਸਾਲ ਦੀ ਅੰਜੂ ਖੋਸਲਾ ਨੇ ਆਇਰਨਮੈਨ ਟ੍ਰਾਇਥਲਾਨ ਪੂਰਾ ਕਰਨ ਦਾ ਖ਼ਿਤਾਬ ਅਪਣੇ ਨਾਮ ਕੀਤਾ ਹੈ...........

Anju Khosla

ਨਵੀਂ ਦਿੱਲੀ : 52 ਸਾਲ ਦੀ ਅੰਜੂ ਖੋਸਲਾ ਨੇ ਆਇਰਨਮੈਨ ਟ੍ਰਾਇਥਲਾਨ ਪੂਰਾ ਕਰਨ ਦਾ ਖ਼ਿਤਾਬ ਅਪਣੇ ਨਾਮ ਕੀਤਾ ਹੈ। ਇਹ ਖ਼ਿਤਾਬ ਅਪਣੇ ਨਾਮ ਕਰਦਿਆਂ ਹੀ ਅੰਜੂ ਇਹ ਕਾਰਨਾਮਾ ਕਰਨ ਵਾਲੀ ਸੱਭ ਤੋਂ ਉਮਰ ਦੀ ਭਾਰਤੀ ਔਰਤ ਬਣ ਗਈ ਹੈ। ਜ਼ਿਕਰਯੋਗ ਹੈ ਕਿ ਆਇਰਨਮੈਨ ਟ੍ਰਾਇਥਲਾਨ ਸੱਭ ਤੋਂ ਔਖੇ ਇਕ ਦਿਨਾ ਖੇਡ ਮੁਕਾਬਲੇ ਵਿਚੋਂ ਇਕ ਹੈ।  ਉਨ੍ਹਾਂ ਇਹ ਮੁਕਾਬਲੇ 15 ਘੰਟੇ, 54 ਮਿੰਟ ਤੇ 54 ਸੈਕਿੰਡ 'ਚ ਪੂਰੇ ਕੀਤੇ। ਇਸ ਵਿਚ ਮੁਕਾਬਲੇਬਾਜ਼ ਨੂੰ ਬਿਨਾਂ ਰੁਕੇ 3.86 ਕਿਲੋਮੀਟਰ ਤੈਰਾਕੀ,

180.25 ਕਿਲੋਮੀਟਰ ਸਾਈਕਲਿੰਗ ਤੇ 42.2 ਕਿਲੋਮੀਟਰ ਮੈਰਾਥਨ ਦੌੜ ਪੂਰੀ ਕਰਨੀ ਹੁੰਦੀ ਹੈ. ਅੰਜੂ ਨੇ ਇਸ ਉਮਰ ਵਿਚ ਇਹ ਮੁਕਾਬਲੇ ਪੂਰੇ ਕੀਤੇ, ਜੋ ਕਾਫ਼ੀ ਮੁਸ਼ਕਲ ਹਨ ਤੇ ਇਹ ਸੱਭ ਬਿਨਾਂ ਰੁਕੇ ਕਰਨਾ ਹੁੰਦਾ ਹੈ। ਅੰਜੂ ਦਿੱਲੀ ਦੀ ਰਹਿਣ ਵਾਲੀ ਹੈ ਤੇ ਉਨ੍ਹਾਂ ਨੇ ਆਸਟ੍ਰੀਆ ਤੇ ਕਾਰਿੰਥਿਆ ਵਿਚ ਇਹ ਚੈਲੰਜ ਪੂਰੇ ਕੀਤੇ। ਜ਼ਿਕਰਯੋਗ ਹੈ ਕਿ ਅੰਜੂ ਇਕ ਫ਼ਾਇਨਾਂਸ ਸਰਵਿਸ ਕੰਪਨੀ ਚਲਾਉਂਦੀ ਹੈ।   (ਏਜੰਸੀ)