ਦੀਪਾ ਕਰਮਾਕਰ ਜਿਮਨਾਸਟਿਕਸ ਵਿਸ਼ਵ ਕੱਪ 'ਚ ਸੋਨ ਤਮਗ਼ਾ ਜਿੱਤਣ ਵਾਲੀ ਬਣੀ ਪਹਿਲੀ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸੱਟ ਲੱਗਣ ਕਾਰਨ ਕਾਰਨ ਕਰੀਬ ਦੋ ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਵਾਪਸੀ ਕਰਨ ਵਾਲੀ ਭਾਰਤ ਦੀ ਚੋਟੀ ਦੀ ਜਿਮਨਾਸਟ ਦੀਪਾ ਕਰਮਾਕਰ ਨੇ ਤੁਰਕੀ ਦੇ ਮਰਸਿਨ ਵਿਚ ਚੱਲ ਰਹੇ.....

Dipa Karmakar With Gold Medal

ਨਵੀਂ ਦਿੱਲੀ : ਸੱਟ ਲੱਗਣ ਕਾਰਨ ਕਾਰਨ ਕਰੀਬ ਦੋ ਸਾਲ ਦੇ ਲੰਬੇ ਅੰਤਰਾਲ ਤੋਂ ਬਾਅਦ ਵਾਪਸੀ ਕਰਨ ਵਾਲੀ ਭਾਰਤ ਦੀ ਚੋਟੀ ਦੀ ਜਿਮਨਾਸਟ ਦੀਪਾ ਕਰਮਾਕਰ ਨੇ ਤੁਰਕੀ ਦੇ ਮਰਸਿਨ ਵਿਚ ਚੱਲ ਰਹੇ ਐਫ਼.ਆਈ.ਜੀ. ਕਲਾਤਮਕ ਜਿਮਨਾਸਟਿਕਸ ਵਰਲਡ ਚੈਲੰਜ ਕੱਪ ਦੀ ਵਾਲਟ ਮੁਕਾਬਲੇਬਾਜ਼ੀ ਵਿਚ ਸੋਨਾ ਤਮਗ਼ਾ ਅਪਣੇ ਨਾਮ ਕੀਤਾ।  ਦੀਪਾ ਇਹ ਪ੍ਰਾਪਤੀ ਕਰਨ ਵਾਲੀ ਦੇਸ਼ ਦੀ ਪਹਿਲੀ ਜਿਮਨਾਸਟ ਹੈ। ਇਹ ਵਰਲਡ ਚੈਲੰਜ ਕੱਪ ਵਿਚ ਉਨ੍ਹਾਂ ਦਾ ਪਹਿਲਾ ਤਮਗ਼ਾ ਸੀ। ਭਾਰਤੀ ਜਿਮਨਾਸਟ ਮਹਾਂਸੰਘ ਦੇ ਉਪ-ਪ੍ਰਧਾਨ ਰਿਆਜ ਅਹਿਮਦ ਭਾਟੀ ਨੇ ਕਿਹਾ ਕਿ ਇਹ ਇਤਿਹਾਸਕ ਹੈ ਤੇ ਦੀਪਾ ਨੇ ਇਤਿਹਾਸ ਰਚਿਆ ਹੈ।

ਦੀਪਾ ਹੁਣ ਵਿਸ਼ਵ ਪੱਧਰ ਦੇ ਮੁਕਾਬਲੇ ਵਿਚ ਸੋਨਾ ਜਿੱਤਣ ਵਾਲੀ ਪਹਿਲੀ ਭਾਰਤੀ ਜਿਮਨਾਸਟ ਹੈ। ਤਰੀਪੁਰਾ ਦੀ 24 ਸਾਲਾ ਜਿਮਨਾਸਟ ਦੀਪਾ ਕਰਮਾਕਰ 2016 ਰੀਓ ਉਲੰਪਿਕ ਵਿਚ ਵਾਲਟ ਮੁਕਾਬਲੇ ਵਿਚ ਚੌਥੇ ਸਥਾਨ 'ਤੇ ਰਹੀ ਸੀ। ਉਨ੍ਹਾਂ ਨੇ ਅੱਜ 14.150 ਦੇ ਸਕੋਰ ਨਾਲ ਸੋਨਾ ਤਮਗ਼ਾ ਹਾਸਲ ਕੀਤਾ। ਉਹ ਕੁਆਲੀਫ਼ੀਕੇਸ਼ਨ ਵਿਚ ਵੀ 13.400 ਦੇ ਸਕੋਰ ਨਾਲ ਚੋਟੀ 'ਤੇ ਸੀ। ਪਹਿਲੀ ਕੋਸ਼ਿਸ਼ ਵਿਚ ਦੀਪਾ ਦਾ ਸਕੋਰ 5.400 ਰਿਹਾ, ਜਦੋਂ ਕਿ ਉਨ੍ਹਾਂ ਨੇ ਐਗਜ਼ੀਕਿਊਸ਼ਨ ਵਿਚ 8.700 ਅੰਕ ਪ੍ਰਾਪਤ ਕੀਤੇ,

ਜਿਸ ਨਾਲ ਉਨ੍ਹਾਂ ਦਾ ਕੁਲ ਸਕੋਰ 14.100 ਰਿਹਾ. ਉਨ੍ਹਾਂ ਨੇ ਅਪਣੀ ਦੂਜੀ ਕੋਸ਼ਿਸ਼ ਵਿਚ 14.200 (5.600 ਅਤੇ 8.600) ਸਕੋਰ ਕੀਤਾ, ਜਿਸ ਨਾਲ ਉਨ੍ਹਾਂ ਦਾ ਔਸਤ ਸਕੋਰ 14.150 ਰਿਹਾ। ਇੰਡੋਨੇਸ਼ੀਆ ਦੀ ਰਿਫਦਾ ਇਰਫ਼ਾਨਾਲੁਤਫ਼ੀ ਨੇ 13.400 ਅੰਕ ਨਾਲ ਚਾਂਦੀ, ਜਦੋਂ ਕਿ ਸਥਾਨਕ ਜਿਮਨਾਸਟ ਗੋਕਸੁ ਉਕਟਾਸ ਸਾਨਿਲ ਨੇ 13.200 ਅੰਕ ਨਾਲ ਕਾਂਸੀ ਦਾ ਤਮਗ਼ਾ ਪ੍ਰਾਪਤ ਕੀਤਾ।   (ਏਜੰਸੀ)