ਰੋਹਿਤ ਨੇ ਟੀ-20 ਕ੍ਰਿਕਟ 'ਚ ਕੀਤਾ ਕਮਾਲ, 3 ਸੈਂਕੜੇ ਲਗਾਉਣ ਵਾਲਾ ਪਹਿਲਾ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ ਤੀਸਰੇ ਟੀ-20 ਮੈਚ ਵਿਚ ਇੰਗਲੈਂਡ ਵਿਰੁਧ 7 ਵਿਕਟ ਨਾਲ ਜਿੱਤ ਦਰਜ ਕੀਤੀ.........

Rohit Sharma During Shot In match

ਨਵੀਂ ਦਿੱਲੀ : ਭਾਰਤੀ ਟੀਮ ਨੇ ਰੋਹਿਤ ਸ਼ਰਮਾ ਦੇ ਧਮਾਕੇਦਾਰ ਸੈਂਕੜੇ ਦੀ ਬਦੌਲਤ ਤੀਸਰੇ ਟੀ-20 ਮੈਚ ਵਿਚ ਇੰਗਲੈਂਡ ਵਿਰੁਧ 7 ਵਿਕਟ ਨਾਲ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਭਾਰਤ ਨੇ ਤਿੰਨ ਮੈਚਾਂ ਦੀ ਲੜੀ 'ਤੇ 2-1 ਨਾਲ ਕਬਜ਼ਾ ਵੀ ਕਰ ਲਿਆ। ਪਾਰੀ 'ਚ ਸੈਂਕੜੇ ਨਾਲ ਰੋਹਿਤ ਟੀ-20 ਕੌਮਾਂਤਰੀ ਵਿਚ 3 ਸੈਂਕੜੇ ਲਗਾਉਣ ਵਾਲੇ ਦੁਨੀਆ ਦੇ ਦੂਜੇ ਤੇ ਪਹਿਲੇ ਭਾਰਤੀ ਬੱਲੇਬਾਜ ਬਣ ਗਏ ਹਨ।

ਰੋਹਿਤ ਨੇ ਇੰਗਲੈਂਡ ਵਿਰੁਧ 56 ਗੇਂਦਾਂ 'ਤੇ ਨਾਬਾਦ 100 ਦੌੜਾਂ ਦੀ ਪਾਰੀ 'ਚ 11 ਚੌਕੇ ਤੇ 5 ਛਿੱਕੇ ਲਗਾਏ। ਇਸ ਪਾਰੀ ਲਈ ਰੋਹਿਤ ਸ਼ਰਮਾ ਨੂੰ ਮੈਨ ਆਫ਼ ਦ ਮੈਚ ਤੇ ਲੜੀ 'ਚ 137 ਦੌੜਾਂ ਬਣਾਉਣ ਲਈ ਮੈਨ ਆਫ਼ ਦ ਸੀਰੀਜ ਵੀ ਚੁਣਿਆ ਗਿਆ। ਇਸ ਪਾਰੀ ਦੀ ਬਦੌਲਤ ਰੋਹਿਤ ਟੀ-20 'ਚ 3 ਸੈਂਕੜੇ ਲਗਾਉਣ ਵਾਲੇ ਪਹਿਲਾਂ ਭਾਰਤੀ ਬਣ ਗਏ ਹਨ। ਵਿਸ਼ਵ ਕ੍ਰਿਕਟ 'ਚ ਨਿਊਜ਼ੀਲੈਂਡ ਦੇ ਕਾਲਿਨ ਮੁਨਰੋ ਦੇ ਨਾਮ ਹੀ 3 ਟੀ-20 ਸੈਂਕੜੇ ਹਨ। ਇਸ ਲਿਹਾਜ਼ ਨਾਲ ਰੋਹਿਤ ਇਹ ਕਮਾਲ ਕਰਨ ਵਾਲੇ ਦੁਨੀਆ ਦੇ ਦੂਜੇ ਬੱਲੇਬਾਜ ਹਨ।   (ਏਜੰਸੀ)