ਕ੍ਰਿਕਟਰ ਹਰਭਜਨ ਸਿੰਘ ਦੇ ਘਰ ਫਿਰ ਗੂੰਜੀਆਂ ਕਿਲਕਾਰੀਆਂ, ਪਤਨੀ ਨੇ ਪੁੱਤਰ ਨੂੰ ਦਿੱਤਾ ਜਨਮ
ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਦਿੱਤੀ ਜਾਣਕਾਰੀ
ਨਵੀਂ ਦਿੱਲੀ: ਕ੍ਰਿਕਟਰ ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦੂਜੀ ਵਾਰ ਮਾਂ ਬਣ ਗਈ ਹੈ। ਭੱਜੀ ਨੇ ਸੋਸ਼ਲ ਮੀਡੀਆ 'ਤੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਪਤਨੀ ਗੀਤਾ ਬਸਰਾ ਨੇ ਇਕ ਬੇਟੇ ਨੂੰ ਜਨਮ ਦਿੱਤਾ ਹੈ।
ਸੋਸ਼ਲ ਮੀਡੀਆ 'ਤੇ ਜਾਣਕਾਰੀ ਸਾਂਝੀ ਕਰਦਿਆਂ ਭੱਜੀ ਨੇ ਲਿਖਿਆ, ਅਸੀਂ ਪ੍ਰਮਾਤਮਾ ਦਾ ਸ਼ੁਕਰ ਕਰਦੇ ਹਾਂ ਕਿ ਉਸ ਨੇ ਉਨ੍ਹਾਂ ਨੂੰ ਪੁੱਤਰ ਵਜੋਂ ਅਸੀਸ ਦਿੱਤੀ। ਮਾਂ ਅਤੇ ਬੱਚਾ ਦੋਵੇਂ ਠੀਕ ਹਨ। ਸਾਰਿਆਂ ਦਾ ਧੰਨਵਾਦ। ਪ੍ਰਸ਼ੰਸਕ ਇਸ ਤੋਂ ਬਾਅਦ ਭੱਜੀ ਨੂੰ ਸੋਸ਼ਲ ਮੀਡੀਆ ਜ਼ਰੀਏ ਮੁਬਾਰਕਾਂ ਦੇ ਰਹੇ ਹਨ।
ਮਾਰਚ ਵਿਚ ਭੱਜੀ ਅਤੇ ਗੀਤਾ ਨੇ ਸੋਸ਼ਲ ਮੀਡੀਆ 'ਤੇ ਸੰਦੇਸ਼ ਸਾਂਝਾ ਕਰਦਿਆਂ ਨੰਨ੍ਹੇ ਮਹਿਮਾਨ ਦੇ ਘਰ ਆਉਣ ਬਾਰੇ ਦੱਸਿਆ। ਹਰਭਜਨ ਸਿੰਘ ਅਤੇ ਅਭਿਨੇਤਰੀ ਗੀਤਾ ਬਸਰਾ ਦਾ ਵਿਆਹ 29 ਅਕਤੂਬਰ 2015 ਨੂੰ ਹੋਇਆ ਸੀ। 2016 ਵਿਚ, ਭੱਜੀ ਪਹਿਲੀ ਵਾਰ ਪਿਤਾ ਬਣੇ ਸਨ। ਜਦੋਂ ਉਨ੍ਹਾਂ ਦੀ ਪਤਨੀ ਗੀਤਾ ਨੇ ਇਕ ਧੀ ਨੂੰ ਜਨਮ ਦਿੱਤਾ। ਘਰ ਵਿਚ ਛੋਟੇ ਮਹਿਮਾਨ ਦੇ ਆਉਣ ਨਾਲ ਗੀਤਾ ਅਤੇ ਹਰਭਜਨ ਸਿੰਘ ਬਹੁਤ ਉਤਸ਼ਾਹਤ ਹਨ।