IND vs ENG 3rd Test Match : ਇੰਗਲੈਂਡ ਨੇ 2 ਵਿਕਟਾਂ ਦੇ ਨੁਕਸਾਨ 'ਤੇ ਬਣਾਈਆਂ 153 ਦੌੜਾਂ
ਰੂਟ ਅਤੇ ਪੋਪ ਕ੍ਰੀਜ਼ 'ਤੇ ਟਿਕ ਗਏ।
IND vs ENG 3rd Test Match: ਇੰਗਲੈਂਡ ਕ੍ਰਿਕਟ ਟੀਮ ਨੇ ਲਾਰਡਜ਼ ਸਟੇਡੀਅਮ ਵਿੱਚ ਭਾਰਤ ਵਿਰੁੱਧ ਤੀਜੇ ਟੈਸਟ ਮੈਚ ਦੇ ਪਹਿਲੇ ਦਿਨ ਚਾਹ ਦੇ ਸਮੇਂ ਤੱਕ 2 ਵਿਕਟਾਂ ਦੇ ਨੁਕਸਾਨ 'ਤੇ 153 ਦੌੜਾਂ ਬਣਾ ਲਈਆਂ ਹਨ। ਜੋਅ ਰੂਟ ਅਤੇ ਓਲੀ ਪੋਪ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਦੂਜੇ ਸੈਸ਼ਨ ਵਿੱਚ ਇੰਗਲੈਂਡ ਨੇ ਇੱਕ ਵੀ ਵਿਕਟ ਨਹੀਂ ਗਵਾਇਆ। ਹੁਣ ਤੱਕ ਦੋਵਾਂ ਵਿਚਕਾਰ 109 ਦੌੜਾਂ ਦੀ ਸਾਂਝੇਦਾਰੀ ਹੋ ਚੁੱਕੀ ਹੈ।
ਜੋਅ ਰੂਟ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਲੜੀ ਵਿੱਚ ਆਪਣਾ ਦੂਜਾ ਫਿਫਟੀ ਪਲੱਸ ਸਕੋਰ ਬਣਾਇਆ ਅਤੇ 54 ਦੌੜਾਂ ਬਣਾ ਕੇ ਅਜੇਤੂ ਰਿਹਾ। ਇਸ ਦੇ ਨਾਲ ਹੀ ਓਲੀ ਪੋਪ 44 ਦੌੜਾਂ ਬਣਾ ਕੇ ਅਜੇਤੂ ਪੈਵੇਲੀਅਨ ਪਰਤ ਗਏ।
ਇਸ ਤੋਂ ਪਹਿਲਾਂ, ਬੇਨ ਡਕੇਟ ਅਤੇ ਜੈਕ ਕਰੌਲੀ ਪਹਿਲੇ ਸੈਸ਼ਨ ਵਿੱਚ ਕੁੱਲ 44 ਦੌੜਾਂ ਦੇ ਸਕੋਰ ਨਾਲ ਆਊਟ ਹੋਏ ਸਨ।ਭਾਰਤ ਲਈ ਨਿਤੀਸ਼ ਕੁਮਾਰ ਰੈੱਡੀ ਨੇ ਦੋਵੇਂ ਵਿਕਟਾਂ ਲਈਆਂ ਹਨ।
ਇਸ ਪ੍ਰਕਾਰ ਹਨ ਟੀਮਾਂ
ਭਾਰਤ (ਪਲੇਇੰਗ ਇਲੈਵਨ): ਯਸ਼ਸਵੀ ਜੈਸਵਾਲ, ਕੇਐਲ ਰਾਹੁਲ, ਕਰੁਣ ਨਾਇਰ, ਸ਼ੁਭਮਨ ਗਿੱਲ (ਕਪਤਾਨ), ਰਿਸ਼ਭ ਪੰਤ (ਵਿਕਟਕੀਪਰ), ਨਿਤੀਸ਼ ਕੁਮਾਰ ਰੈੱਡੀ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਆਕਾਸ਼ ਦੀਪ, ਜਸਪ੍ਰੀਤ ਬੁਮਰਾਹ, ਮੁਹੰਮਦ ਸਿਰਾਜ
ਇੰਗਲੈਂਡ (ਪਲੇਇੰਗ ਇਲੈਵਨ): ਜ਼ੈਕ ਕਰੌਲੀ, ਬੇਨ ਡਕੇਟ, ਓਲੀ ਪੋਪ, ਜੋ ਰੂਟ, ਹੈਰੀ ਬਰੂਕ, ਬੇਨ ਸਟੋਕਸ (ਕਪਤਾਨ), ਜੈਮੀ ਸਮਿਥ (ਵਿਕਟਕੀਪਰ), ਕ੍ਰਿਸ ਵੋਕਸ, ਬ੍ਰਾਈਡਨ ਕਾਰਸੇ, ਜੋਫਰਾ ਆਰਚਰ, ਸ਼ੋਏਬ ਬਸ਼ੀਰ।