ਅਮਰੀਕਾ ਦੀ ਮਹਾਨ ਟੈਨਿਸ ਦਿੱਗਜ ਸੇਰੇਨਾ ਵਿਲੀਅਮਸ ਨੇ ਸੰਨਿਆਸ ਲੈਣ ਦਾ ਕੀਤਾ ਐਲਾਨ
ਸੇਰੇਨਾ ਵਿਲੀਅਮਸ ਨੇ ਸਾਲ 1999, 2002, 2008, 2012, 2013 ਅਤੇ 2014 ਵਿੱਚ ਯੂਐਸ ਓਪਨ ਖਿਤਾਬ ਉੱਤੇ ਕਬਜ਼ਾ ਕੀਤਾ
ਨਵੀਂ ਦਿੱਲੀ: ਦੁਨੀਆ ਭਰ ਵਿੱਚ ਟੈਨਿਸ ਰਾਹੀਂ ਆਪਣੀ ਕਾਬਲੀਅਤ ਨੂੰ ਸਾਬਤ ਕਰਨ ਵਾਲੀ ਅਮਰੀਕਾ ਦੀ ਮਹਾਨ ਟੈਨਿਸ ਖਿਡਾਰਨ ਸੇਰੇਨਾ ਵਿਲੀਅਮਜ਼ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਵੋਗ ਦੇ ਸਤੰਬਰ ਅੰਕ ਦੇ ਕਵਰ 'ਤੇ ਨਜ਼ਰ ਆਉਣ ਤੋਂ ਬਾਅਦ, 40 ਸਾਲਾ ਟੈਨਿਸ ਦਿੱਗਜ ਨੇ ਇੰਸਟਾਗ੍ਰਾਮ 'ਤੇ ਲਿਖਿਆ ਕਿ ਜ਼ਿੰਦਗੀ ਵਿਚ ਅਜਿਹਾ ਸਮਾਂ ਆਉਂਦਾ ਹੈ ਜਦੋਂ ਸਾਨੂੰ ਇਕ ਵੱਖਰੀ ਦਿਸ਼ਾ ਵਿਚ ਜਾਣ ਦਾ ਫੈਸਲਾ ਕਰਨਾ ਪੈਂਦਾ ਹੈ।
ਉਹ ਸਮੇਂ ਹਮੇਸ਼ਾ ਔਖੇ ਹੁੰਦੇ ਹਨ ਜਦੋਂ ਤੁਸੀਂ ਕਿਸੇ ਚੀਜ਼ ਨੂੰ ਬਹੁਤ ਪਿਆਰ ਕਰਦੇ ਹੋ। ਮੇਰੀ ਚੰਗੀ ਗੱਲ ਇਹ ਹੈ ਕਿ ਮੈਂ ਟੈਨਿਸ ਦਾ ਆਨੰਦ ਮਾਣਦੀ ਹਾਂ ਪਰ ਹੁਣ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ। ਉਹਨਾਂ ਅੱਗੇ ਕਿਹਾ ਕਿ ਮੈ ਇੱਕ ਮਾਂ ਬਣਨ 'ਤੇ, ਆਪਣੇ ਅਧਿਆਤਮਿਕ ਟੀਚਿਆਂ 'ਤੇ, ਅਤੇ ਅੰਤ ਵਿੱਚ ਇੱਕ ਵੱਖਰੀ ਖੋਜ ਕਰਨ 'ਤੇ ਧਿਆਨ ਕੇਂਦਰਿਤ ਕਰਨਾ ਹੈ। ਮੈਂ ਆਉਣ ਵਾਲੇ ਕੁਝ ਹਫ਼ਤਿਆਂ ਦਾ ਆਨੰਦ ਲੈਣ ਵਾਲੀ ਹਾਂ।
ਮਹਿਲਾ ਟੈਨਿਸ ਦਿੱਗਜ ਸੇਰੇਨਾ ਵਿਲੀਅਮਸ ਨੇ ਯੂਐਸ ਓਪਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਆਪਣੇ ਕਰੀਅਰ ਵਿੱਚ ਕੁੱਲ 6 ਵਾਰ ਇਹ ਖਿਤਾਬ ਜਿੱਤਿਆ। ਉਹਨਾਂ ਨੇ ਸਾਲ 1999, 2002, 2008, 2012, 2013 ਅਤੇ 2014 ਵਿੱਚ ਯੂਐਸ ਓਪਨ ਖਿਤਾਬ ਉੱਤੇ ਕਬਜ਼ਾ ਕੀਤਾ। ਇਸ ਦੇ ਨਾਲ ਹੀ ਉਹ 23 ਵਾਰ ਦੀ ਗ੍ਰੈਂਡ ਸਲੈਮ ਜੇਤੂ ਵੀ ਰਹਿ ਚੁੱਕੀ ਹੈ