Paris Olypic 2024: ਅਮਨ ਸਹਿਰਾਵਤ ਨੇ ਜਿੱਤਿਆ ਕਾਂਸੀ ਦਾ ਤਗਮਾ

ਏਜੰਸੀ

ਖ਼ਬਰਾਂ, ਖੇਡਾਂ

ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿਚ ਪੋਰਟੋ ਰੀਕੋ ਦੇ ਪਹਿਲਵਾਨ ਨੂੰ ਹਰਾਇਆ

Aman Sehrawat wins bronze medal

 

Paris Olypic 2024:  21 ਸਾਲ 24 ਦਿਨ ਦੀ ਉਮਰ ਵਿੱਚ ਅਮਨ ਸਹਿਰਾਵਤ ਭਾਰਤ ਦਾ ਸਭ ਤੋਂ ਘੱਟ ਉਮਰ ਦਾ ਓਲੰਪਿਕ ਤਮਗਾ ਜੇਤੂ ਬਣ ਗਿਆ ਹੈ। ਸ਼ੁੱਕਰਵਾਰ ਨੂੰ ਅਮਨ ਨੇ ਪੈਰਿਸ ਓਲੰਪਿਕ 'ਚ ਭਾਰਤ ਦਾ ਪਹਿਲਾ ਕੁਸ਼ਤੀ ਤਮਗਾ ਜਿੱਤਿਆ। ਇਸ ਨਾਲ ਅਮਨ ਨੇ ਭਾਰਤੀ ਪਹਿਲਵਾਨਾਂ ਦੀ ਵਿਰਾਸਤ ਨੂੰ ਅੱਗੇ ਵਧਾਇਆ, ਜਿਸ ਦੀ ਨੀਂਹ ਕੇਡੀ ਜਾਧਵ ਨੇ 1952 ਵਿੱਚ ਕਾਂਸੀ ਦਾ ਤਮਗਾ ਜਿੱਤ ਕੇ ਰੱਖੀ ਸੀ। ਭਾਰਤੀ ਪਹਿਲਵਾਨਾਂ ਨੇ ਲਗਾਤਾਰ 5ਵੀਆਂ ਓਲੰਪਿਕ ਖੇਡਾਂ ਵਿੱਚ ਤਮਗੇ ਜਿੱਤੇ ਹਨ।

ਅਮਨ ਨੇ ਜ਼ਬਰਦਸਤ ਹਮਲੇ ਅਤੇ ਦਮਨ ਨਾਲ ਇਹ ਜਿੱਤ ਹਾਸਲ ਕੀਤੀ। ਪਹਿਲਾ ਪੁਆਇੰਟ ਹਾਰਨ ਤੋਂ ਬਾਅਦ ਅਮਨ ਨੇ ਹਮਲਾਵਰ ਰੁਖ਼ ਅਪਣਾਉਂਦੇ ਹੋਏ ਵਿਰੋਧੀ ਧਿਰ ਨੂੰ ਥਕਾ ਦਿੱਤਾ। ਫਿਰ ਦੂਜੇ ਗੇੜ ਵਿੱਚ ਉਸ ਨੇ 7 ਅੰਕ ਬਣਾ ਕੇ ਇੱਕਤਰਫ਼ਾ ਢੰਗ ਨਾਲ ਕਾਂਸੀ ਦਾ ਤਮਗਾ ਜਿੱਤਿਆ।

ਅਮਨ ਨੇ ਫ੍ਰੀ-ਸਟਾਈਲ 57 ਕਿਲੋਗ੍ਰਾਮ ਵਰਗ ਵਿੱਚ ਪੋਰਟੋ ਰੀਕੋ ਦੇ ਡੇਰਿਅਨ ਟੋਈ ਕਰੂਜ਼ ਨੂੰ 13-5 ਨਾਲ ਹਰਾਇਆ। ਇਹ ਆਸਾਨ ਨਹੀਂ ਸੀ, ਇਸ ਮੈਚ ਤੋਂ ਠੀਕ ਪਹਿਲਾਂ ਉਸ ਦਾ ਭਾਰ 61 ਕਿਲੋ ਤੋਂ ਵੱਧ ਹੋ ਗਿਆ ਸੀ। ਪਰ ਅਮਨ ਅਤੇ ਉਸ ਦੇ ਕੋਚ ਨੇ ਸਿਰਫ 10 ਘੰਟਿਆਂ ਵਿੱਚ 4.6 ਕਿਲੋ ਭਾਰ ਘਟਾ ਦਿੱਤਾ।