ਭਾਰਤ-ਵੈਸਟਇੰਡੀਜ਼ ਦੂਜਾ ਟੈਸਟ : ਯਸ਼ਸਵੀ ਜੈਸਵਾਲ ਨੇ ਬਣਾਇਆ ਸ਼ਾਨਦਾਰ ਸੈਂਕੜਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅਰੁਣ ਜੇਤਲੀ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ ਟੈਸਟ ਮੈਚ

India-West Indies second Test: Yashasvi Jaiswal scores a brilliant century

ਨਵੀਂ ਦਿੱਲੀ: ਭਾਰਤ ਨੇ ਦਿੱਲੀ ਟੈਸਟ ਦੇ ਪਹਿਲੇ ਦਿਨ ਵੈਸਟਇੰਡੀਜ਼ ’ਤੇ ਮਜ਼ਬੂਤ ​​ਪਕੜ ਬਣਾਈ। ਅਰੁਣ ਜੇਤਲੀ ਸਟੇਡੀਅਮ ਵਿੱਚ ਸ਼ੁੱਕਰਵਾਰ ਨੂੰ ਖੇਡ ਖਤਮ ਹੋਣ ਤੱਕ, ਟੀਮ ਨੇ ਸਿਰਫ਼ ਦੋ ਵਿਕਟਾਂ ਦੇ ਨੁਕਸਾਨ ’ਤੇ 318 ਦੌੜਾਂ ਬਣਾ ਲਈਆਂ ਸਨ। ਯਸ਼ਸਵੀ ਜੈਸਵਾਲ ਨੇ 173 ਦੌੜਾਂ ਬਣਾਈਆਂ, ਜਦੋਂ ਕਿ ਸ਼ੁਭਮਨ ਗਿੱਲ 20 ਦੌੜਾਂ ਬਣਾ ਕੇ ਨਾਬਾਦ ਰਹੇ। ਇਹ ਯਸ਼ਸਵੀ ਦਾ ਵੈਸਟਇੰਡੀਜ਼ ਵਿਰੁੱਧ ਸਭ ਤੋਂ ਵਧੀਆ ਟੈਸਟ ਸਕੋਰ ਹੈ। ਉਸਨੇ 2023 ਵਿੱਚ 171 ਦੌੜਾਂ ਬਣਾਈਆਂ ਸਨ।