ਪੀ.ਸੀ.ਬੀ ਪ੍ਰਮੁੱਖ ਨੇ ਕਿਹਾ ਕੇ ਭਾਰਤ–ਪਾਕਿ ਸੀਰੀਜ਼ ਲਈ ਭਾਰਤ ਨੂੰ ਮਨਾਵੇ ਆਈ.ਸੀ.ਸੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪਾਕਿਸਤਾਨ ਦੇ ਕ੍ਰਿਕਟ ਬੋਰਡ ਦੇ ਪ੍ਰਮੁੱਖ ਅਹਿਸਾਨ ਮਨੀ ਦਾ ਕਹਿਣਾ ਹੈ ਕਿ ਭਾਰਤ ਦੇ ਨਾਲ ਉਹਨਾਂ ਦੇ ਦੇਸ਼ ਦੇ ਦੁਬੱਲੇ ਕ੍ਰਿਕਟ ਸੰਬੰਧ....

Ehsan Mani

ਕਰਾਚੀ (ਪੀਟੀਆਈ) : ਪਾਕਿਸਤਾਨ ਦੇ ਕ੍ਰਿਕਟ ਬੋਰਡ ਦੇ ਪ੍ਰਮੁੱਖ ਅਹਿਸਾਨ ਮਨੀ ਦਾ ਕਹਿਣਾ ਹੈ ਕਿ ਭਾਰਤ ਦੇ ਨਾਲ ਉਹਨਾਂ ਦੇ ਦੇਸ਼ ਦੇ ਦੁਬੱਲੇ ਕ੍ਰਿਕਟ ਸੰਬੰਧ ਬਹਾਲ ਕਰਨ ‘ਚ ਆਈਸੀਸੀ ਨੂੰ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਇਹ ਉਸ ਦੀ ਜਿੰਮੇਵਾਰੀ ਹੈ। ਮਨੀ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੈਂ ਇਸ ਦੇ ਬਾਰੇ ‘ਚ ਪਹਿਲਾਂ ਹੀ ਆਈਸੀਸੀ ‘ਚ ਅਨੁਰੂਪ ਪੱਧਰ ‘ਤੇ ਗੱਲ ਕਰ ਚੁੱਕਿਆ ਹਾਂ। ਹਣ ਮੈਂ ਪੀਸੀਬੀ ‘ਚ ਹਾਂ ਅਤੇ ਇਸ ਤੋਂ ਵੱਧ ਪ੍ਰਭਾਵੀ ਢੰਗ ਨਾਲ ਰੱਖਾਂਗਾ ਤਾਂਕਿ ਆਈਸੀਸੀ ਸਾਰੇ ਦੇਸ਼ਾਂ ਦੇ ਵਿਚ ਦੁਵੱਲੇ ਸੀਰੀਜ਼ ਨਿਸ਼ਚਿਤ ਕਰਨ।

ਉਹਨਾਂ ਨੇ ਕਿਹਾ ਭਾਰਤ ਅਤੇ ਪਾਕਿਸਤਾਨ ਦੇ ਵਿਚ ਦੁਵੱਲੇ ਕ੍ਰਿਕਟ ਨਹੀਂ ਹੁੰਦਾ ਹੈ ਤਾਂ ਉਹ ਆਈਸੀਸੀ ਟੂਰਨਾਮੈਂਟ ‘ਚ ਸਾਡੇ ਨਾਲ ਕਿਉਂ ਖੇਡਦੇ ਹਨ। ਭਾਰਤ ਅਤੇ ਪਾਕਿਸਤਾਨ ਨੇ 2007 ਤੋਂ ਬਾਅਦ ਦੁਵੱਲੇ ਸੀਰੀਜ਼ ਨਹੀਂ ਖੇਡੀ ਹੈ। ਪਾਕਿਸਤਾਨੀ ਟੀਮ 2012-13 ‘ਚ ਭਾਰਤ ਨੇ 2008 ਦੇ ਮੁੰਬਈ ਅਤਿਵਾਦੀ ਹਮਲੇ ਤੋਂ ਬਾਅਦ ਤੋਂ ਪਾਕਿਸਤਾਨ ਨਾਲ ਦੁਵੱਲੇ ਟੈਸਟ ਸੀਰੀਜ਼ ਨਹੀਂ ਖੇਡੀ ਹੈ। ਪੀਸੀਬੀ ਨੇ ਬੀਸੀਸੀਆਈ ਤੋਂ ਸੱਤ ਕਰੋੜ ਡਾਲਰ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ ਜਿਸ ਉਤੇ ਆਈਸੀਸੀ ਦੀ ਵਿਵਾਦ ਨਿਪਟਾਉਣ ਕਮੇਟੀ ਨੇ ਹਲੇ ਫੈਸਲਾ ਨਹੀਂ ਸੁਣਾਇਆ ਹੈ।

ਪੀਸੀਬੀ ਨੇ ਕਿਹਾ ਹੈ ਕਿ ਬੀਸੀਸੀਆਈ ਨੇ ਸਹਿਮਤੀ ਪੱਤਰ ਦਾ ਸਨਮਾਨ ਨਹੀਂ ਕੀਤਾ ਹੈ। ਭਾਰਤੀ ਬੋਰਡ ਦਾ ਕਹਿਣਾ ਹੈ ਕਿ ਕਾਨੂੰਨੀ ਤੌਰ ਤੇ ਉਹ ਇਸ ਨੂੰ ਮੰਨਣ ਨੂੰ ਤਿਆਰ ਨਹੀਂ ਹੈ। ਮਨੀ ਨੇ ਕਿਹਾ, ਇਹ ਮੰਦਭਾਗਾ ਹੈ ਕਿ ਆਈਸੀਸੀ ਦੇ ਇਤਿਹਾਸ ਵਿਚ ਇਹ ਕਦੇ ਨਹੀਂ ਹੋਇਆ ਕਿ ਦੋ ਕ੍ਰਿਕਟ ਬੋਰਡ ਇਕ ਦੂਜੇ ਦੇ ਖ਼ਿਲਾਫ਼ ਲੜ ਰਹੇ ਹਨ। ਮੈਂ ਆਈਸੀਸੀ ਪ੍ਰਮੁੱਖ ਹੁੰਦਾ ਤਾਂ ਗੱਲ-ਬਾਤ ਦੇ ਜ਼ਰੀਏ ਇਹ ਮਾਮਲੇ ਸੁਲਝਾਉਣ ਦੀ ਕੋਸ਼ਿਸ਼ ਕਰਦਾ। ਉਹਨਾਂ ਨੇ ਕਿਹਾ ਕਿ ਆਈਸੀਸੀ ਦੀ ਕਮੇਟੀ ਜੇਕਰ ਮੁਆਵਜੇ ਦਾ ਦਾਅਵਾ ਖ਼ਾਰਿਜ ਕਰ ਦਿੰਦੀ ਹੈ ਤਾਂ ਉਹ ਭਾਰਤ ਨਾਲ ਗੱਲ ਕਰਨ ਦੀ ਕੋਸ਼ਿਸ਼ ਜਾਰੀ ਰੱਖਣਗੇ।

ਉਹਨਾਂ ਨੇ ਕਿਹਾ, ਮੇਰਾ ਇਰਾਦਾ ਕ੍ਰਿਕਟ ਲਈ ਭੀਖ ਮੰਗਣ ਦਾ ਨਹੀਂ ਹੈ ਸਗੋਂ ਬਰਾਬਰੀ ਦੇ ਦਰਜੇ ਨਾਲ ਗੱਲ ਕਰਨ ਦਾ ਹੈ। ਸਾਨੂੰ ਇਕ ਦੂਜੇ ਦੇ ਨਾਲ ਚੱਲਣਾ ਹੋਵੇਗਾ ਅਤੇ ਅਸੀਂ ਖੇਡਣ ਨੂੰ ਤਿਆਰ ਹਾਂ। ਜ਼ਿਕਰਯੋਗ ਹੈ ਕਿ ਬੀਸੀਸੀਆਈ ਪਾਕਿਸਤਾਨ ਕ੍ਰਿਕਟ ਬੋਰਡ ਦੇ ਮੁਕਾਬਲੇ ਆਰਥਿਕ ਅਤੇ ਰਾਜਨੈਤਿਕ ਦੋਨੋਂ ਹੀ ਰੂਪ ਤੋਂ ਕਾਫ਼ੀ ਸ਼ਕਤੀਸ਼ਾਲੀ ਹਨ।