ਮੁਹੰਮਦ ਕੈਫ਼ ਖਿਡਾਰੀਆਂ ਦਾ ਨਿਖਾਰਨਗੇ ਭਵਿੱਖ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤ ਵਿਚ ਆਏ ਸਾਲ ਆਈ.ਪੀ.ਐੱਲ ਦੇ ਤਿਉਹਾਰ ਦਾ ਸੀਜ਼ਨ ਦੇਖਣ.....

mohammad kaif

ਨਵੀਂ ਦਿੱਲੀ (ਭਾਸ਼ਾ): ਭਾਰਤ ਵਿਚ ਆਏ ਸਾਲ ਆਈ.ਪੀ.ਐੱਲ ਦੇ ਤਿਉਹਾਰ ਦਾ ਸੀਜ਼ਨ ਦੇਖਣ ਨੂੰ ਮਿਲਦਾ ਹੈ। ਸੂਤਰਾਂ ਤੋ ਪਤਾ ਲੱਗਿਆ ਹੈ ਕਿ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ) ਦੀ ਟੀਮ ਦਿੱਲੀ ਡੇਅਰਡੇਵਿਲਜ਼ ਨੇ ਸਾਬਕਾ ਭਾਰਤੀ ਬੱਲੇਬਾਜ਼ ਮੁਹੰਮਦ ਕੈਫ ਨੂੰ ਅਪਣਾ ਸਹਾਇਕ ਕੋਚ ਨਿਯੁਕਤ ਕੀਤੇ ਜਾਣ ਦੀ ਖ਼ਬਰ ਮਿਲੀ ਹੈ। 37 ਸਾਲ ਦੇ ਮੁਹੰਮਦ ਕੈਫ ਆਈ.ਪੀ.ਐੱਲ ਦੇ ਪਿਛਲੇ ਸੀਜ਼ਨ 'ਚ ਗੁਜ਼ਰਾਤ ਲਾਇੰਸ ਦੇ ਸਹਾਇਕ ਕੋਚ ਸਨ। ਹੁਣ ਉਹ ਦਿੱਲੀ ਡੇਅਰਡੇਵਿਲਜ਼ ਟੀਮ 'ਚ ਰਿਕੀ ਪੋਂਟਿੰਗ ਅਤੇ ਜੇਮਸ ਹੋਪ ਨਾਲ ਸਹਾਇਕ ਕੋਚ ਦੀ ਭੂਮਿਕਾ ਨਿਭਾਉਣਗੇ।

ਮੁਹੰਮਦ ਕੈਫ਼ ਨੇ ਟੀਮ ਇੰਡੀਆ ਦੇ ਲਈ ਬਹੁਤ ਯੋਗਦਾਨ ਪਾਇਆ ਹੈ। ਭਾਰਤੀ ਕ੍ਰਿਕਟ ਟੀਮ ਤੋਂ ਸੰਨਿਆਸ ਲੈਣ ਤੋਂ ਬਾਆਦ ਉਹਨਾਂ ਨੇ ਆਈ.ਪੀ.ਐੱਲ ਵਿਚ ਅਪਣਾ ਬਹੁਤ ਯੋਗਦਾਨ ਪਾਇਆ ਹੈ। ਕੈਫ ਨੇ  ਦਿੱਲੀ ਡੇਅਰਡੇਵਿਸ ਟੀਮ ਨਾਲ ਜੁੜਨ ਤੋਂ ਬਾਅਦ ਕਿਹਾ,' ਦਿੱਲੀ ਡੇਅਰਡੇਵਿਲਜ਼ ਟੀਮ ਨਾਲ ਜੁੜ ਕੇ ਮੈਂ ਬਹੁਤ ਖੁਸ਼ ਹਾਂ, ਇਹ ਇਕ ਬਿਹਤਰੀਨ ਟੀਮ ਹੈ ਅਤੇ ਅਸੀਂ ਚੰਗਾ ਖੇਡਾਂਗੇ। ਟੀਮ ਪ੍ਰਬੰਧਨ ਸਮਰਥਨ ਦੇ ਨਾਲ ਮੈਨੂੰ ਵਿਸ਼ਵਾਸ ਹੈ ਕਿ ਟੀਮ ਦੇ ਨੌਜਵਾਨਾਂ ਦੇ ਪ੍ਰਦਰਸ਼ਨ ਨੂੰ ਨਿਖਾਰਨ ਦਾ ਕੰਮ ਕਰਾਂਗੇ। ਇਸ ਨਾਲ ਆਈ.ਪੀ.ਐੱਲ 'ਚ ਪ੍ਰਦਰਸ਼ਨ ਬਿਹਤਰ ਹੋਵੇਗਾ।'

ਦਿੱਲੀ ਡੇਅਰਡੇਵਿਲਜ਼ ਨੇ ਨਿਰਦੇਸ਼ਕ ਮੁਸਤਫਾ ਗੌਸ ਨੇ ਦਿੱਲੀ ਦੀ ਟੀਮ 'ਚ ਕੈਫ ਦਾ ਸਵਾਗਤ ਕਰਦੇ ਹੋਏ ਕਿਹਾ,' ਕੈਫ ਬਹੁਤ ਹੀ ਅਨੁਭਵੀ ਹੈ, ਉਨ੍ਹਾਂ ਨੂੰ ਖੇਡ ਦੀ ਗਹਿਰੀ ਜਾਣਕਾਰੀ ਹੈ। ਉਹ ਨੌਜਵਾਨਾਂ ਲਈ ਮੈਂਟਰ ਦੀ ਭੁਮਿਕਾ ਨਿਭਾਉਂਦੇ ਹਨ। ਸਾਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੇ ਮਾਰਗ ਦਰਸ਼ਨ 'ਚ ਟੀਮ ਆਈ.ਪੀ.ਐੱਲ. ਦੇ ਨਵੇਂ ਸੀਜ਼ਨ 'ਚ ਚੰਗਾ ਖੇਡੇਗੀ।' ਭਾਰਤ ਲਈ 13 ਟੈਸਟ ਅਤੇ 125 ਵਨ ਡੇ ਮੈਚ ਖੇਡਣ ਵਾਲੇ ਕੈਫ ਨੇ ਇਸੇ ਸਾਲ ਕ੍ਰਿਕਟ ਤੋਂ ਸੰਨਿਆਸ ਲਿਆ ਸੀ। ਅਪਣੇ ਸਮੇਂ 'ਚ ਭਾਰਤੀ ਟੀਮ ਦੇ ਸਭ ਤੋਂ ਵਧੀਆ ਫੀਲਡਰ ਰਹੇ ਕੈਫ ਨੇ ਦੋ ਦਹਾਕਿਆ ਤੱਕ ਪਹਿਲੀ ਸ਼੍ਰੈਣੀ ਮੈਚ ਖੇਡੇ।

ਪਹਿਲੀ ਸ਼੍ਰੈਣੀ 'ਚ ਉਨ੍ਹਾਂ ਨੇ 186 ਮੈਚਾਂ 'ਚ 10,229 ਦੌੜਾਂ ਬਣਾਈਆਂ ਹਨ। ਹਾਲਾਂਕਿ ਕੈਫ ਦਾ ਆਈ.ਪੀ.ਐੱਲ. ਬਤੌਰ ਬੱਲੇਬਾਜ਼ ਚੰਗਾ ਪ੍ਰਦਰਸ਼ਨ ਨਹੀਂ ਰਿਹਾ ਹੈ। ਉਨ੍ਹਾਂ ਨੇ 29 ਮੈਚਾਂ 'ਚ 14.38 ਦੀ ਔਸਤ ਨਾਲ ਸਿਰਫ 259 ਦੌੜਾਂ ਬਣਾਈਆਂ ਹਨ। ਉਨ੍ਹਾਂ ਦਾ ਸਟ੍ਰਾਇਕ ਰੇਟ ਵੀ 103.60 ਰਿਹਾ ਹੈ। ਆਈ.ਪੀ.ਐੱਲ ਵਿਚ ਚੰਗਾ ਪ੍ਰਦਰਸ਼ਨ ਨਾ ਹੋਣ ਕਰਕੇ ਉਨ੍ਹਾਂ ਨੇ ਕੋਚ ਬਣਨ ਦਾ ਨਿਰਨੈ ਲਿਆ ਸੀ ਜਿਸ ਨਾਲ ਉਹ ਖਿਡਾਰੀਆਂ ਨੂੰ ਨਿਖਾਰ ਸਕਣ।