ਕਤਰ 'ਚ ਅਮਰੀਕੀ ਪੱਤਰਕਾਰ ਦੀ ਮੌਤ: ਵਰਲਡ ਕੱਪ 'ਚ ਰੇਨਬੋ ਟੀ-ਸ਼ਰਟ ਪਹਿਨਣ 'ਤੇ ਹੋਏ ਸਨ ਗ੍ਰਿਫ਼ਤਾਰ

ਏਜੰਸੀ

ਖ਼ਬਰਾਂ, ਖੇਡਾਂ

ਭਰਾ ਨੇ ਕਤਰ ਸਰਕਾਰ 'ਤੇ ਲਗਾਏ ਗੰਭੀਰ ਇਲਜ਼ਾਮ, ਕੀਤੀ ਜਾਂਚ ਦੀ ਮੰਗ

American journalist Grant Wahl died in Qatar

ਕਤਰ : ਅਮਰੀਕੀ ਪੱਤਰਕਾਰ ਗ੍ਰਾਂਟ ਵਾਹਲ ਦੀ ਮੈਚ ਦੌਰਾਨ ਮੌਤ ਹੋ ਗਈ ਹੈ  ਵਾਹਲ ਦੇ ਭਰਾ ਨੇ ਸ਼ਨੀਵਾਰ ਨੂੰ ਇਸ ਦੀ ਪੁਸ਼ਟੀ ਕੀਤੀ। ਦੱਸ ਦੇਈਏ ਕਿ ਪੱਤਰਕਾਰ ਗ੍ਰਾਂਟ ਵਾਹਲ ਨੂੰ ਸਮਲਿੰਗੀ (LGBTQ) ਭਾਈਚਾਰੇ ਦਾ ਸਮਰਥਨ ਕਰਦੇ ਹੋਏ ਸਤਰੰਗੀ ਟੀ-ਸ਼ਰਟ ਪਹਿਨਣ ਲਈ ਕਤਰ ਵਿੱਚ ਹਿਰਾਸਤ ਵਿੱਚ ਲਿਆ ਗਿਆ ਸੀ।
ਭਰਾ ਵਲੋਂ ਇਸ ਬਾਰੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹ ਕਿਹਾ ਕਿ ਗ੍ਰਾਂਟ ਵਾਹਲ ਦਾ ਸ਼ੁੱਕਰਵਾਰ ਨੂੰ ਅਰਜਨਟੀਨਾ ਅਤੇ ਨੀਦਰਲੈਂਡ ਵਿਚਾਲੇ ਮੈਚ ਨੂੰ ਕਵਰ ਕਰਦੇ ਸਮੇਂ ਸਟੇਡੀਅਮ ਵਿੱਚ ਹੀ ਗਿਗਗ ਪਏ ਜਿਸ ਤੋਂ ਬਾਅਦ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਗ੍ਰਾਂਟ ਦੇ ਭਰਾ ਐਰਿਕ ਨੇ ਉਸ ਦੀ ਮੌਤ ਲਈ ਕਤਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ।

ਉਸ ਨੇ ਇੱਕ ਵੀਡੀਓ ਇੰਸਟਾਗ੍ਰਾਮ 'ਤੇ ਪੋਸਟ ਕੀਤਾ ਹੈ ਜਿਸ ਵਿਚ ਕਿਹਾ ਕਿ ਮੇਰਾ ਨਾਮ ਐਰਿਕ ਵਾਹਲ ਹੈ। ਮੈਂ ਗ੍ਰਾਂਟ ਵਾਹਲ ਦਾ ਭਰਾ ਹਾਂ ਅਤੇ ਮੈਂ ਸਮਲਿੰਗੀ ਹਾਂ। ਐਰਿਕ ਨੇ ਆਪਣੇ ਵੀਡੀਓ 'ਚ ਦੱਸਿਆ ਹੈ ਕਿ ਗ੍ਰਾਂਟ ਨੇ ਗੇਅ ਹੋਣ ਦਾ ਸਮਰਥਨ ਕਰਨ ਕਾਰਨ ਰੇਨਬੋ ਟੀ-ਸ਼ਰਟ ਪਹਿਨੀ ਸੀ। ਜਿਸ ਕਾਰਨ ਉਸ ਨੂੰ ਹਿਰਾਸਤ ਵਿਚ ਲੈ ਲਿਆ ਗਿਆ।
ਐਰਿਕ ਨੇ ਆਪਣੇ ਭਰਾ ਦੇ ਕਤਲ ਹੋਣ ਦਾ ਖਦਸ਼ਾ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਕਿ ਮੇਰਾ ਭਰਾ ਪੂਰੀ ਤਰ੍ਹਾਂ ਤੰਦਰੁਸਤ ਹੈ। ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ। ਮੈਨੂੰ ਯਕੀਨ ਹੈ ਕਿ ਉਹ ਮਾਰਿਆ ਗਿਆ ਹੈ। ਉਨ੍ਹਾਂ ਪੂਰੇ ਮਾਮਲੇ ਦੀ ਜਾਂਚ ਕਰਵਾਉਣ ਲਈ ਲੋਕਾਂ ਤੋਂ ਮਦਦ ਮੰਗੀ ਹੈ।

 ਗ੍ਰਾਂਟ ਦੇ ਭਰਾ ਦਾ ਕਹਿਣਾ ਹੈ ਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਉਸ ਦੀ ਮੌਤ ਕਿਸ ਸਮੇਂ ਹੋਈ। ਸਟੇਡੀਅਮ ਵਿੱਚ ਅਚਾਨਕ ਡਿੱਗਣ ਮਗਰੋਂ ਉਸ ਨੂੰ ਸੀ.ਪੀ.ਆਰ. ਅਮਰੀਕੀ ਗ੍ਰਹਿ ਮੰਤਰਾਲੇ ਅਤੇ ਵ੍ਹਾਈਟ ਹਾਊਸ ਵੀ ਗ੍ਰਾਂਟ ਦੀ ਮੌਤ 'ਤੇ ਨਜ਼ਰ ਰੱਖ ਰਹੇ ਹਨ। ਹਾਲਾਂਕਿ ਗ੍ਰਾਂਟ ਨੇ ਕੁਝ ਦਿਨ ਪਹਿਲਾਂ ਇਕ ਨਿਊਜ਼ਲੈਟਰ ਪੋਸਟ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਆਪਣੀ ਸਿਹਤ ਬਾਰੇ ਜਾਣਕਾਰੀ ਦਿੱਤੀ ਸੀ। ਉਨ੍ਹਾਂ ਲਿਖਿਆ ਕਿ ਮੇਰਾ ਸਰੀਰ ਟੁੱਟ ਰਿਹਾ ਹੈ, ਮੈਂ ਤਿੰਨ ਹਫ਼ਤਿਆਂ ਤੋਂ ਠੀਕ ਤਰ੍ਹਾਂ ਸੌਂ ਨਹੀਂ ਸਕਿਆ। ਮੈਨੂੰ ਲੱਗਦਾ ਹੈ ਕਿ ਮੈਨੂੰ ਬ੍ਰੌਨਕਾਈਟਿਸ ਹੈ।

ਉੱਥੋਂ ਦੀ ਫੁਟਬਾਲ ਟੀਮ ਨੇ ਵੀ ਅਮਰੀਕਾ ਦੇ ਫੁੱਟਬਾਲ ਨੂੰ ਕਵਰ ਕਰਨ ਵਾਲੇ ਪੱਤਰਕਾਰ ਦੀ ਮੌਤ 'ਤੇ ਦੁੱਖ ਪ੍ਰਗਟ ਕੀਤਾ ਹੈ। ਇੱਕ ਇੰਸਟਾਗ੍ਰਾਮ ਪੋਸਟ ਵਿੱਚ, ਉਨ੍ਹਾਂ ਲਿਖਿਆ ਕਿ ਉਹ ਫੁੱਟਬਾਲ ਨਾਲ ਜੁੜੀਆਂ ਚੰਗੀਆਂ ਅਤੇ ਦਿਲਚਸਪ ਕਹਾਣੀਆਂ ਲਿਆਉਣ ਵਿੱਚ ਹਮੇਸ਼ਾ ਮਾਹਰ ਰਿਹਾ ਹੈ। ਗ੍ਰਾਂਟ ਨੇ ਫੁਟਬਾਲ ਨੂੰ ਆਪਣੀ ਜ਼ਿੰਦਗੀ ਦਾ ਮਿਸ਼ਨ ਬਣਾਇਆ।