ਮਿਸ਼ੇਲ ਦੀ ਥਾਂ ਟਰਨਰ ਨੂੰ ਮਿਲੀ ਜਗ੍ਹਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਸਟ੍ਰੇਲੀਆ ਦੇ ਆਲ-ਰਾਉਂਡਰ ਮਿਸ਼ੇਲ ਮਾਰਸ਼ ਬੀਮਾਰ ਹੋਣ ਕਾਰਨ ਭਾਰਤ ਵਿਰੁਧ ਪਹਿਲੇ ਇਕ ਦਿਨਾਂ ਅੰਤਰ-ਰਾਸ਼ਟਰੀ ਮੈਚ ਵਿਚ ਨਹੀਂ ਖੇਡ ਸਕਣਗੇ..........

Ashton Turner

ਸਿਡਨੀ  : ਆਸਟ੍ਰੇਲੀਆ ਦੇ ਆਲ-ਰਾਉਂਡਰ ਮਿਸ਼ੇਲ ਮਾਰਸ਼ ਬੀਮਾਰ ਹੋਣ ਕਾਰਨ ਭਾਰਤ ਵਿਰੁਧ ਪਹਿਲੇ ਇਕ ਦਿਨਾਂ ਅੰਤਰ-ਰਾਸ਼ਟਰੀ ਮੈਚ ਵਿਚ ਨਹੀਂ ਖੇਡ ਸਕਣਗੇ। ਇਸ ਲਈ ਘਰੇਲੂ ਟੀਮ ਦੇ ਅਨਕੈਪ ਖਿਡਾਰੀ ਐਸ਼ਟਨ ਟਰਨਰ ਨੂੰ ਉਨ੍ਹਾਂ ਦੇ ਕਵਰ ਦੇ ਤੌਰ 'ਤੇ ਸ਼ਾਮਲ ਕੀਤਾ ਗਿਆ ਹੈ। ਮਾਰਸ਼ ਨੇ ਢਿੱਡ ਸਬੰਧੀ ਸਮੱਸਿਆ ਕਾਰਨ ਪਿਛਲੇ ਦੋ ਦਿਨ ਹਸਪਤਾਲ ਵਿਚ ਕੱਢੇ ਸਨ।

ਕੋਚ ਜਸਟਿਨ ਲੈਂਡਰ ਨੇ ਕਿਹਾ ਕਿ ਮਾਰਸ਼ ਭਾਰਤ ਵਿਰੁਧ ਸ਼Îਨਿਚਰਵਾਰ ਨੂੰ ਹੋਣ ਵਾਲੇ ਪਹਿਲੇ ਇਕ ਦਿਨਾਂ ਮੈਚ ਵਿਚ ਨਹੀਂ ਖੇਡਣਗੇ ਅਤੇ ਐਡੀਲੇਡ ਵਿਚ 15 ਜਨਵਰੀ ਅਤੇ ਮੈਲਬੋਰਨ ਵਿਚ 18 ਜਨਵਰੀ ਨੂੰ ਹੋਣ ਵਾਲੇ ਆਗ਼ਾਮੀ ਦੋ ਮੈਚਾਂ ਤੋਂ ਪਹਿਲਾਂ ਉਨ੍ਹਾਂ ਦੀ ਸਥਿਤੀ ਦਾ ਜਾਇਜ਼ਾ ਲਿਆ ਜਾਵੇਗਾ। ਲੈਂਡਰ ਨੇ ਕਿਹਾ ਕਿ 25 ਸਾਲਾ ਦੇ ਟਰਨਰ ਬਿਗ ਬੈਸ਼ ਲੀਗ ਵਿਚ ਵਧੀਆ ਪ੍ਰਦਰਸ਼ਨ ਕਰ ਰਿਹਾ ਹੈ ਅਤੇ ਉਨ੍ਹਾਂ ਕਵਰ ਦੇ ਤੌਰ 'ਤੇ ਟੀਮ ਵਿਚ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਨੇ 2017 ਵਿਚ ਤਿੰਨ ਟੀ20 ਅੰਤਰ-ਰਾਸ਼ਟਰੀ ਮੈਚ ਖੇਡੇ ਹਨ।