ਓਮਾਨ ਗੋਲਫ਼ ਟੂਰਨਾਮੈਂਟ - ਰੰਧਾਵਾ ਤੇ ਭੁੱਲਰ ਸਾਂਝੇ ਤੌਰ 'ਤੇ 12ਵੇਂ ਸਥਾਨ 'ਤੇ, ਕੱਟ 'ਚ ਸੱਤ ਭਾਰਤੀ

ਏਜੰਸੀ

ਖ਼ਬਰਾਂ, ਖੇਡਾਂ

20 ਲੱਖ ਅਮਰੀਕੀ ਡਾਲਰ ਦਾ ਹੈ ਅੰਤਰਰਾਸ਼ਟਰੀ ਸੀਰੀਜ਼

Image For Representational Purpose Only

 

ਮਸਕਟ - ਤਜਰਬੇਕਾਰ ਖਿਡਾਰੀ ਜੋਤੀ ਰੰਧਾਵਾ ਅਤੇ 10 ਵਾਰ ਦੇ ਏਸ਼ੀਅਨ ਟੂਰ ਜੇਤੂ ਗਗਨਜੀਤ ਭੁੱਲਰ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ, 20 ਲੱਖ ਅਮਰੀਕੀ ਡਾਲਰ ਦੇ ਅੰਤਰਰਾਸ਼ਟਰੀ ਸੀਰੀਜ਼ ਓਮਾਨ ਗੋਲਫ਼ ਟੂਰਨਾਮੈਂਟ ਵਿੱਚ 12ਵਾਂ ਸਥਾਨ ਹਾਸਲ ਕਰ ਲਿਆ। 

ਰੰਧਾਵਾ ਨੇ ਪਹਿਲੇ ਦਿਨ 70 ਅਤੇ ਦੂਜੇ ਦੌਰ ਵਿੱਚ 74 ਸਕੋਰ ਕੀਤਾ। ਦੂਜੇ ਪਾਸੇ ਭੁੱਲਰ ਨੇ ਦੋਵੇਂ ਗੇੜਾਂ ਵਿੱਚ 72 ਸਕੋਰ ਕੀਤਾ। ਉਹ ਹੁਣ ਜਾਪਾਨ ਦੇ ਤਾਕੁਮੀ ਕਨਾਇਆ ਤੋਂ ਚਾਰ ਸ਼ਾਟ ਪਿੱਛੇ ਹੈ।

ਭਾਰਤ ਦੇ ਸੱਤ ਖਿਡਾਰੀ ਕੱਟ 'ਚ ਦਾਖਲ ਹੋਏ, ਜਦ ਕਿ ਤਿੰਨ ਇਸ ਤੋਂ ਖੁੰਝ ਗਏ।

ਰੰਧਾਵਾ ਅਤੇ ਭੁੱਲਰ ਤੋਂ ਇਲਾਵਾ ਸ਼ਿਵ ਕਪੂਰ, ਐਸ.ਐਸ.ਪੀ. ਚੌਰਸੀਆ (ਸੰਯੁਕਤ 23ਵਾਂ ਸਥਾਨ), ਰਾਸ਼ਿਦ ਖਾਨ (ਸੰਯੁਕਤ 33ਵਾਂ ਸਥਾਨ), ਐਸ. ਚਿੱਕਾਰੰਗੱਪਾ (ਸੰਯੁਕਤ 50ਵਾਂ) ਅਤੇ ਹਨੀ ਬੈਸੋਆ ਨੇ ਵੀ ਕੱਟ 'ਚ ਪ੍ਰਵੇਸ਼ ਕਰ ਲਿਆ। 

ਦੂਜੇ ਪਾਸੇ, ਕਰਨਦੀਪ ਕੋਚਰ, ਵੀਰ ਅਹਲਾਵਤ ਅਤੇ ਜੀਵ ਮਿਲਖਾ ਸਿੰਘ ਖੁੰਝ ਗਏ।