ਆਈਪੀਐਲ : ਚੇਨਈ 'ਚ ਹੋਣ ਵਾਲੇ ਮੈਚ ਰੱਦ, ਪ੍ਰਸ਼ੰਸਕਾ ਨੂੰ ਝਟਕਾ
ਆਈਪੀਐਲ ਦਾ ਆਗਾਜ ਹੋਏ ਨੂੰ ਪੰਜ ਦਿਨ ਹੋ ਚੁਕੇ ਹਨ। ਇਸ ਦਾ ਰੁਮਾਂਚ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਦੌਰਾਨ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਤਣਾਅ...
ਚੇਨਈ : ਆਈਪੀਐਲ ਦਾ ਆਗਾਜ ਹੋਏ ਨੂੰ ਪੰਜ ਦਿਨ ਹੋ ਚੁਕੇ ਹਨ। ਇਸ ਦਾ ਰੁਮਾਂਚ ਲੋਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ। ਇਸ ਦੌਰਾਨ ਕਾਵੇਰੀ ਜਲ ਵਿਵਾਦ ਨੂੰ ਲੈ ਕੇ ਤਣਾਅ ਦੇ ਹਾਲਾਤ ਬਣੇ ਹੋਏ ਹਨ, ਜਿਸ ਕਾਰਨ ਹੁਣ ਚੇਨਈ ਤੋਂ ਆਈ.ਪੀ.ਐਲ. ਦੇ ਸਾਰੇ ਮੈਚ ਦੂਜੇ ਵੈਨਊ 'ਤੇ ਸ਼ਿਫਟ ਕਰ ਦਿਤੇ ਗਏ ਹਨ। ਕਾਵੇਰੀ ਪ੍ਰਬੰਧਨ ਬੋਰਡ ਦੇ ਗਠਨ ਨੂੰ ਲੈ ਕੇ ਤਾਮਿਲਨਾਡੁ 'ਚ ਰਾਜਨੀਤਿਕ ਦਲਾਂ ਦਾ ਵਿਰੋਧ ਪ੍ਰਦਰਸ਼ਨ ਜਾਰੀ ਹੈ। ਜਿਸ ਦੇ ਬਾਅਦ ਚੇਨਈ ਪੁਲਿਸ ਨੇ ਆਈ.ਪੀ.ਐਲ. ਨੂੰ ਸੁਰੱਖਿਆ ਮੁਹਈਆ ਕਰਾਉਣ ਤੋਂ ਇਨਕਾਰ ਕਰ ਦਿਤਾ ਹੈ।
ਦਸ ਦੇਈਏ ਕਿ ਇਸ ਸੀਜ਼ਨ 'ਚ ਐਮ.ਏ. ਚਿਦੰਬਰਮ ਸਟੇਡੀਅਮ 'ਚ ਕੁੱਲ ਸੱਤ ਮੈਚ ਹੋਣੇ ਸੀ, ਜਿਸ 'ਚੋਂ ਸਿਰਫ ਇਕ ਮੈਚ ਹੀ ਹੋਇਆ ਸੀ।ਆਈਪੀਐਲ.ਕਮਿਸ਼ਨਰ ਰਾਜੀਵ ਸ਼ੁਕਲਾ ਨੇ ਸੁਰੱਖਿਆ ਵਧਾਉਣ ਨੂੰ ਲੈ ਕੇ ਕੇਂਦਰੀ ਮੰਤਰੀ ਗ੍ਰਹਿ ਸਕੱਤਰ ਨਾਲ ਵੀ ਗੱਲ ਕੀਤੀ ਅਤੇ ਚੇਨਈ 'ਚ ਇਸ ਟੂਰਨਾਮੈਂਟ ਦੇ ਬਾਕੀ ਮੈਚਾਂ ਦੀ ਸੁਰੱਖਿਆ ਲਈ ਸੀ.ਆਰ.ਪੀ.ਐਫ. ਦੀ ਟੁਕੜੀਆਂ ਭੇਜਣ ਦੀ ਪ੍ਰਸਤਾਅ ਵੀ ਰਖਿਆ। ਪਰ ਇਸ ਦੇ ਬਾਵਜੂਦ ਵੀ ਗੱਲ ਨਹੀਂ ਬਣੀ। ਜਿਸ ਦੇ ਬਾਅਦ ਬੀ.ਸੀ.ਸੀ.ਆਈ. ਦੇ ਕੁੱਲ ਹੁਣ ਮੈਚਾਂ ਦਾ ਵੈਨਊ ਬਦਲਣ ਤੋਂ ਇਲਾਵਾ ਹੋਰ ਕੋਈ ਰਾਹ ਨਹੀਂ ਬਚਿਆ।
ਆਈ.ਪੀ.ਐਲ. 'ਚ ਚੇਨਈ ਸੁਪਰਕਿੰਗਸ ਅਤੇ ਕੋਲਕਾਤਾ ਨਾਈਟ ਰਾਈਡਰਸ ਵਿਚਾਲੇ ਮੈਚ ਦੌਰਾਨ ਪ੍ਰਦਰਾਸ਼ਨਕਾਰੀਆਂ ਨੇ ਜੁੱਤੀਆਂ ਸੁੱਟੀਆਂ। ਕੁਝ ਨੌਜਵਾਨ ਪ੍ਰਦਰਸ਼ਨ ਕਰਦੇ ਹੋਏ ਸਟੇਡੀਅਮ ਦੇ ਅੰਦਰ ਵੀ ਆ ਗਏ ਸਨ। ਇਹ ਮਾਮਲਾ ਕੋਲਕਾਤਾ ਦੀ ਪਾਰੀ ਦੇ ਅੱਠਵੇਂ ਓਵਰ ਦੌਰਾਨ ਹੋਇਆ। ਮੀਡੀਆ ਰਿਪੋਰਟ ਮੁਤਾਬਕ ਇਹ ਜੁੱਤੀਆਂ ਸੀਮਾ ਰੇਖਾ ਦੇ ਕੋਲ ਖੜੇ ਚੇਨਈ ਦੇ ਫੀਲਡਰ ਰਵਿੰਦਰ ਜਡੇਜਾ ਨੂੰ ਨਿਸ਼ਾਨ ਬਣਾ ਕੇ ਸੁੱਟੀਆਂ ਗਈਆਂ ਸਨ। ਇਕ ਜੁੱਤੀ ਦੱਖਣੀ ਅਫ਼ਰੀਕਾ ਦੇ ਕਪਤਾਨ ਫ਼ਾਫ਼ ਡੁਪਲੇਸੀ ਦੇ ਵੀ ਲੱਗੀ। ਜਿਸ 'ਤੇ ਫ਼ਾਫ਼ ਡੁਪਲੇਸੀ ਕਾਫ਼ੀ ਨਾਰਾਜ਼ ਦਿਸੇ।