ਆਈਪੀਐਲ : ਰਾਜਸਥਾਨ ਰਾਇਲਜ਼ ਦੀ ਟੀਮ ਲਈ ਖੇਡੇਗਾ ਨਿਊਜੀਲੈਂਡ ਦਾ ਇਹ ਫਿਰਕੀ ਗੇਂਦਬਾਜ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈਪੀਐਲ ਸੀਜ਼ਨ 11 ਦੇ ਹੁਣ ਤਕ ਦੇ ਮੈਚਾਂ 'ਚ ਸਪਿਨਰਾਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ ਰਾਇਲਜ਼ ਨੇ ਵੀ ਅਪਣੀ ਟੀਮ 'ਚ ਨਿਊਜੀਲੈਂਡ...

ish sodhi

ਜੈਪੁਰ : ਆਈਪੀਐਲ ਸੀਜ਼ਨ 11 ਦੇ ਹੁਣ ਤਕ ਦੇ ਮੈਚਾਂ 'ਚ ਸਪਿਨਰਾਂ ਦਾ ਜਲਵਾ ਦੇਖਣ ਨੂੰ ਮਿਲ ਰਿਹਾ ਹੈ। ਰਾਜਸਥਾਨ ਰਾਇਲਜ਼ ਨੇ ਵੀ ਅਪਣੀ ਟੀਮ 'ਚ ਨਿਊਜੀਲੈਂਡ ਦੇ ਫਿਰਕੀ ਗੇਂਦਬਾਜ਼ ਈਸ਼ ਸੋਢੀ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤਾ ਹੈ। 2 ਸਾਲ ਬਾਅਦ ਆਈਪੀਐਲ ਵਿਚ ਵਾਪਸੀ ਕਰ ਰਹੀ ਰਾਜਸਥਾਨ ਰਾਇਲਜ਼ ਦੀ ਟੀਮ ਅਪਣੇ ਪਹਿਲੇ ਮੁਕਾਬਲੇ 'ਚ ਹਾਰ ਗਈ ਅਤੇ ਟੀਮ ਨੂੰ ਇਕ ਤਜ਼ਰਬੇਕਾਰ ਫ਼ਿਰਕੀ ਗੇਂਦਬਾਜ਼ ਦੀ ਕਮੀ ਨਾਲ ਨੁਕਸਾਨ ਵੀ ਹੋਇਆ।

ਸਨਰਾਈਜ਼ਰਸ ਹੈਦਰਾਬਾਦ ਦੇ ਵਿਰੁਧ ਖੇਡੇ ਗਏ ਪਹਿਲੇ ਮੁਕਾਬਲੇ 'ਚ ਰਾਜਸਥਾਨ ਦੇ ਗੇਂਦਬਾਜ਼ ਪੂਰੀ ਤਰ੍ਹਾਂ ਨਾਕਾਮ ਰਹੇ। ਵਿਰੋਧੀ ਟੀਮ ਦੇ ਬੱਲੇਬਾਜ਼ਾਂ ਦੇ ਵਿਕਟ ਤਾਂ ਦੂਰ ਦੋੜਾਂ 'ਤੇ ਰੋਕ ਲਗਾਉਣ 'ਚ ਵੀ ਰਹਾਨੇ ਦੀ ਟੀਮ ਅਸਫ਼ਲ ਦਿਖੀ। ਇਸੇ ਪਰੇਸ਼ਾਨੀ ਨਾਲ ਨਿਪਟਣ ਲਈ ਰਾਜਸਥਾਨ ਨੇ ਨਿਊਜੀਲੈਂਡ ਦੇ ਤਜ਼ਰਬੇਕਾਰ ਸਪਿਨਰ ਈਸ਼ ਸੋਢੀ ਨੂੰ ਅਪਣੇ ਨਾਲ ਜੋੜ ਲਿਆ ਹੈ।

ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਦੀ ਫਰੈਂਚਾਇਜ਼ੀ ਰਾਜਸਥਾਨ ਰਾਇਲਜ਼ ਨੇ ਜ਼ਖ਼ਮੀ ਸਪਿਨਰ ਖਿਡਾਰੀ ਜ਼ਹੀਰ ਖਾਨ ਦੀ ਜਗ੍ਹਾ 'ਤੇ ਨਿਊਜੀਲੈਂਡ ਦੇ ਲੈੱਗ ਸਪਿਨਰ ਈਸ਼ ਸੋਢੀ ਨੂੰ ਟੀਮ 'ਚ ਸ਼ਾਮਿਲ ਕੀਤਾ ਹੈ। ਫਰੈਂਚਾਇਜ਼ੀ ਨੇ ਸੋਢੀ ਨੂੰ ਉਨ੍ਹਾਂ ਦੀ ਬੇਸ ਕੀਮਤ 50 ਲੱਖ ਰੁਪਏ 'ਚ ਖਰੀਦਿਆ ਹੈ। ਸੋਢੀ ਇਸ ਸਮੇਂ ਆਈ.ਸੀ.ਸੀ. ਟੀ-20 ਗੇਂਦਬਾਜ਼ਾਂ ਦੀ ਰੈਂਕਿੰਗ 'ਚ ਚੌਥੇ ਨੰਬਰ 'ਤੇ ਹਨ।

ਜ਼ਹੀਰ ਅਫਗਾਨਿਸਤਾਨ ਦੇ ਉਨ੍ਹਾਂ ਚਾਰ ਖਿਡਾਰੀਆਂ 'ਚੋਂ ਸੀ ਜਿਨ੍ਹਾਂ ਨੂੰ ਇਸ ਸਾਲ ਆਈ.ਪੀ.ਐਲ.'ਚ ਚੁਣਿਆ ਗਿਆ ਸੀ। ਉਨ੍ਹਾਂ ਨੂੰ ਫਰੈਂਚਾਇਜ਼ੀ ਨੇ ਉਨ੍ਹਾਂ ਦੀ ਬੇਸ ਕੀਮਤ 20 ਲੱਖ ਰੁਪਏ ਤੋਂ ਤਿੰਨ ਗੁਣਾਂ ਜ਼ਿਆਦਾ ਕੀਮਤ 'ਚ ਖਰੀਦਿਆ ਸੀ। ਸੋਢੀ ਦਾ ਇਹ ਪਹਿਲਾਂ ਆਈ.ਪੀ.ਐਲ. ਸੀਜ਼ਨ ਹੋਵੇਗਾ, ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਸੇ ਆਈ.ਪੀ.ਐਲ. ਟੀਮ ਦੇ ਲਈ ਨਹੀਂ ਖੇਡਿਆ ਹੈ। ਰਾਜਸਥਾਨ ਬੁੱਧਵਾਰ ਨੂੰ ਅਪਣੇ ਹੋਮ ਗਰਾਊਂਡ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ 'ਚ ਦਿੱਲੀ ਡੇਅਰਡੈਵਿਲਜ਼ ਨਾਲ ਸਾਹਮਣਾ ਕਰਨਗੇ। ਦੋਨਾਂ ਹੀ ਟੀਮਾਂ ਨੂੰ ਅਪਣੇ ਪਹਿਲੇ ਮੈਚ 'ਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ।