Former Australian Cricketer Death News : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਕਾਉਪਰ ਦਾ ਹੋਇਆ ਦਿਹਾਂਤ

ਏਜੰਸੀ

ਖ਼ਬਰਾਂ, ਖੇਡਾਂ

Former Australian Cricketer Death News : ਕ੍ਰਿਕਟ ਜਗਤ ’ਚ ਫੈਲੀ ਸੋਗ ਦੀ ਲਹਿਰ

Former Australian cricketer Cowper passes away Latest News in Punjabi

Former Australian cricketer Cowper passes away Latest News in Punjabi : ਆਸਟ੍ਰੇਲੀਆ ਦੇ ਸਾਬਕਾ ਕ੍ਰਿਕਟਰ ਬੌਬ ਕਾਉਪਰ ਦਾ ਦਿਹਾਂਤ ਹੋ ਗਿਆ ਹੈ। ਬੌਬ ਨੇ 84 ਸਾਲ ਦੀ ਉਮਰ ਵਿਚ ਦੁਨੀਆਂ ਨੂੰ ਅਲਵਿਦਾ ਕਹਿ ਦਿਤਾ। ਜਾਣਕਾਰੀ ਅਨੁਸਾਰ ਉਹ ਕੈਂਸਰ ਤੋਂ ਪੀੜਤ ਸਨ। ਕਾਉਪਰ ਅਪਣੇ ਪਿੱਛੇ ਪਤਨੀ ਡੇਲ ਅਤੇ ਧੀਆਂ ਓਲੀਵੀਆ ਅਤੇ ਸੇਰਾ ਨੂੰ ਛੱਡ ਗਏ ਹਨ। ਕ੍ਰਿਕਟ ਆਸਟ੍ਰੇਲੀਆ ਨੇ X 'ਤੇ ਇਸ ਮਹਾਨ ਕ੍ਰਿਕਟਰ ਦੀ ਮੌਤ ਬਾਰੇ ਜਾਣਕਾਰੀ ਦਿਤੀ। ਜਿਸ ਨਾਲ ਕ੍ਰਿਕਟ ਜਗਤ ’ਚ ਸੋਗ ਦੀ ਲਹਿਰ ਫੈਲ ਗਈ ਹੈ।

ਆਸਟ੍ਰੇਲੀਆ ਦੇ ਕ੍ਰਿਕਟ ਬੋਰਡ ਨੇ ਕ੍ਰਿਕਟ ਆਸਟ੍ਰੇਲੀਆ ਨੇ ਪੋਸਟ ’ਚ ਲਿਖਿਆ ‘ਅੱਜ ਆਸਟ੍ਰੇਲੀਆਈ ਕ੍ਰਿਕਟ ਬੌਬ ਕਾਉਪਰ ਦੇ ਦਿਹਾਂਤ 'ਤੇ ਸੋਗ ਮਨਾ ਰਿਹਾ ਹੈ। ਬੌਬ ਇੱਕ ਸ਼ਾਨਦਾਰ ਖੱਬੇ ਹੱਥ ਦਾ ਬੱਲੇਬਾਜ਼ ਸੀ ਜਿਸ ਨੇ ਆਸਟ੍ਰੇਲੀਆ ਲਈ ਪੰਜ ਟੈਸਟ ਸੈਂਕੜੇ ਲਗਾਏ। ਜਿਸ ਵਿਚ 1966 ਵਿਚ ਐਮਸੀਜੀ ਵਿਖੇ ਇਕ ਸ਼ਾਨਦਾਰ ਐਸ਼ੇਜ਼ ਤੀਹਰਾ ਸੈਂਕੜਾ ਵੀ ਸ਼ਾਮਲ ਸੀ। ਸਾਡੀਆਂ ਸੰਵੇਦਨਾਵਾਂ ਬੌਬ ਦੇ ਪਰਵਾਰ, ਦੋਸਤਾਂ ਅਤੇ ਸਹਿਯੋਗੀਆਂ ਨਾਲ ਹਨ।’