ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ’ਤੇ ਲੱਗੇਗਾ 28 ਫ਼ੀ ਸਦੀ ਟੈਕਸ

ਏਜੰਸੀ

ਖ਼ਬਰਾਂ, ਖੇਡਾਂ

ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ਨੂੰ ਜੂਏ ਅਤੇ ਸੱਟੇਬਾਜ਼ੀ ਤੋਂ ਵੱਖ ਕਰਨ ਲਈ ਬਣਾਇਆ ਜਾਵੇਗਾ ਕਾਨੂੰਨ

GST Council meet held.

ਨਵੀਂ ਦਿੱਲੀ: ਜੀ.ਐਸ.ਟੀ. ਕੌਂਸਲ ਨੇ ਮੰਗਲਵਾਰ ਨੂੰ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ’ਤੇ 28 ਫ਼ੀ ਸਦੀ ਦੀ ਦਰ ਨਾਲ ਟੈਕਸ ਲਾਉਣ ਦਾ ਫੈਸਲਾ ਕੀਤਾ ਹੈ।

ਪਛਮੀ ਬੰਗਾਲ ਦੀ ਵਿੱਤ ਮੰਤਰੀ ਚੰਦਰੀਮਾ ਭੱਟਾਚਾਰੀਆ ਨੇ ਇੱਥੇ ਹੋਈ ਜੀ.ਐਸ.ਟੀ. ਕੌਂਸਲ ਦੀ ਮੀਟਿੰਗ ਵਿਚ ਲਏ ਗਏ ਇਸ ਫੈਸਲੇ ਦੀ ਜਾਣਕਾਰੀ ਦਿਤੀ।

ਉਨ੍ਹਾਂ ਕਿਹਾ, ‘‘ਜੀ.ਐਸ.ਟੀ. ਕੌਂਸਲ ਨੇ ਫੈਸਲਾ ਕੀਤਾ ਹੈ ਕਿ ਆਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ’ਤੇ ਸੱਟੇਬਾਜ਼ੀ ਦੌਰਾਨ ਪ੍ਰਾਪਤ ਕੀਤੀ ਸਾਰੀ ਰਕਮ ’ਤੇ 28 ਫ਼ੀ ਸਦੀ ਦੀ ਦਰ ਨਾਲ ਟੈਕਸ ਲਗਾਇਆ ਜਾਵੇਗਾ।’’

ਵਿੱਤ ਮੰਤਰੀ ਨੇ ਕਿਹਾ ਕਿ ਕੌਂਸਲ ਨੇ ਕੈਂਸਰ ਦੇ ਇਲਾਜ ਵਿਚ ਵਰਤੀ ਜਾਣ ਵਾਲੀ ਡਾਇਨਟੁਕਸੀਮਬ ਦਵਾਈ ਅਤੇ ਦੁਰਲੱਭ ਬਿਮਾਰੀਆਂ ਦੇ ਇਲਾਜ ਵਿਚ ਵਰਤੇ ਜਾਣ ਵਾਲੇ ਵਿਸ਼ੇਸ਼ ਮੈਡੀਕਲ ਭੋਜਨ ਉਤਪਾਦ (ਐਫ.ਐਸ.ਐਮ.ਪੀ.) ਦੇ ਆਯਾਤ ਉੱਤੇ ਜੀ.ਐਸ.ਟੀ. ਰਾਹਤ ਦੇਣ ਦਾ ਫੈਸਲਾ ਵੀ ਕੀਤਾ ਹੈ।

ਉਨ੍ਹਾਂ ਕਿਹਾ ਕਿ ਜੀ.ਐਸ.ਟੀ. ਕਾਨੂੰਨ ’ਚ ਜ਼ਰੂਰੀ ਬਦਲਾਅ ਕੀਤੇ ਜਾਣਗੇ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਔਨਲਾਈਨ ਗੇਮਿੰਗ, ਕੈਸੀਨੋ ਅਤੇ ਘੋੜ ਦੌੜ ਨੂੰ ਜੂਏ ਅਤੇ ਸੱਟੇਬਾਜ਼ੀ ਵਾਂਗ ਕਾਰਵਾਈਯੋਗ ਨਾ ਮੰਨਿਆ ਜਾਵੇ। ਇਸ ਤੋਂ ਇਲਾਵਾ ਜੀ.ਐਸ.ਟੀ. ਕੌਂਸਲ ਨੇ ਅਪੀਲੀ ਟ੍ਰਿਬਿਊਨਲ ਦੇ ਗਠਨ ਦੇ ਪ੍ਰਸਤਾਵ ਨੂੰ ਵੀ ਮਨਜ਼ੂਰੀ ਦੇ ਦਿਤੀ ਹੈ।