ਪ੍ਰੋ ਕਬੱਡੀ ਲੀਗ: ਤਮਿਲ ਥਲਾਈਵਾਜ਼ ਨੇ ਗੁਜਰਾਤ ਨੂੰ 34-28 ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਅਜੈ ਠਾਕੁਰ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ ‘ਤੇ ਤਮਿਲ ਥਲਾਈਵਾਜ਼ ਨੇ ਗੁਜਰਾਤ ਸੁਪਰਜੁਆਇੰਟਸ ਨੂੰ 34-28 ਨਾਲ ਹਰਾ ਦਿੱਤਾ।

Tamil Thalaivas beat Gujarat Fortunegiants 34-28

ਅਹਿਮਦਾਬਾਦ: ਪ੍ਰੋ ਕਬੱਡੀ ਲੀਗ ਵਿਚ ਸ਼ਨੀਵਾਰ ਨੂੰ ਖੇਡੇ ਗਏ ਮੁਕਾਬਲੇ ਵਿਚ ਅਜੈ ਠਾਕੁਰ ਦੇ ਜ਼ਬਰਦਸਤ ਪ੍ਰਦਰਸ਼ਨ ਦੇ ਦਮ ‘ਤੇ ਤਮਿਲ ਥਲਾਈਵਾਜ਼ ਨੇ ਗੁਜਰਾਤ ਸੁਪਰਜੁਆਇੰਟਸ ਨੂੰ 34-28 ਨਾਲ ਹਰਾ ਦਿੱਤਾ। ਤਮਿਲ ਦੀ ਜਿੱਤ ਵਿਚ ਅਜੈ ਠਾਕੁਰ ਦੇ ਨੋ ਅੰਕਾਂ ਤੋਂ ਇਲਾਵਾ ਮੋਹਿਤ ਛਿੱਲਰ ਨੇ ਪੰਜ ਅੰਕ ਅਤੇ ਮਨਜੀਤ ਛਿੱਲਰ ਤੇ ਰਾਹੁਲ ਚੌਧਰੀ ਨੇ ਚਾਰ-ਚਾਰ ਅੰਕ ਬਣਾਏ। ਤਮਿਲ ਥਲਾਈਵਾਜ਼ ਨੇ ਰੇਡ ਨਾਲ 15 ਅਤੇ ਡਿਫੇਂਸ ਨਾਲ 13 ਅੰਕ ਬਣਾਏ।

ਗੁਜਰਾਤ ਸੁਪਰਜੁਆਇੰਟਸ ਨੂੰ ਘਰੇਲੂ ਮੈਦਾਨ ‘ਤੇ ਅਪਣੇ ਪਹਿਲੇ ਹੀ ਮੈਚ ਵਿਚ ਹਾਰ ਦਾ ਸਾਹਮਣਾ ਕਰਨਾ ਪਿਆ। ਗੁਜਰਾਤ ਲਈ ਰੋਹਿਤ ਗੁਲਿਆ ਨੇ 9, ਸੁਨੀਲ ਕੁਮਾਰ ਨੇ 6 ਅਤੇ ਸਚਿਨ ਨੇ 5  ਅੰਕ ਹਾਸਲ ਕੀਤੇ। ਗੁਜਰਾਤ ਨੇ ਰੇਡ ਨਾਲ 14 ਅਤੇ ਡਿਫੇਂਸ ਨਾਲ 9 ਅੰਕ ਹਾਸਲ ਕੀਤੇ। ਤਮਿਲ ਦੀ ਛੇ ਮੈਚਾਂ ਵਿਚ ਇਹ ਤੀਜੀ ਹਾਰ ਹੈ ਅਤੇ ਉਹ 20 ਅੰਕਾਂ ਨਾਲ ਤੀਜੇ ਸਥਾਨ ‘ਤੇ ਆ ਗਈ ਹੈ। ਗੁਜਰਾਤ ਨੂੰ ਛੇ ਮੈਚਾਂ ਵਿਚ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਉਹ 17 ਅੰਕਾਂ ਨਾਲ ਸੱਤਵੇਂ ਸਥਾਨ ‘ਤੇ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ 5 ਅਗਸਤ ਨੂੰ ਪਟਨਾ ਵਿਚ ਗੁਜਰਾਤ ਫਾਰਚੂਨਜੁਆਇੰਟਸ ਨੇ 28ਵਾਂ ਮੈਚ ਪੁਣੇਰੀ ਪਲਟਨ ਨਾਲ ਖੇਡਿਆ ਸੀ। ਜਿਸ ਵਿਚ ਪੁਣੇਰੀ ਪਲਟਨ ਨੇ ਗੁਜਰਾਤ ਫਾਰਚੂਨਜੁਆਇੰਟਸ ਨੂੰ 33-31 ਨਾਲ ਹਰਾਇਆ। ਗੁਜਰਾਤ ਫਾਰਚੂਨਜੁਆਇੰਟਸ ਦੀ ਇਹ ਲਗਾਤਾਰ ਦੂਜੀ ਹਾਰ ਸੀ। ਪੁਣੇਰੀ ਪਲਟਨ ਵੱਲੋਂ ਪਵਨ ਕਾਦਿਆਨ, ਅਮਿਤ ਕੁਮਾਰ ਅਤੇ ਗਿਰੀਸ਼ ਮਾਰੂਤੀ ਨੇ ਸਭ ਤੋਂ ਜ਼ਿਆਦਾ 6-6 ਅੰਕ ਹਾਸਲ ਕੀਤੇ ਸਨ।

ਗੁਜਰਾਤ ਵੱਲੋਂ ਸਚਿਨ ਨੇ 9 ਅੰਕ ਹਾਸਲ ਕੀਤੇ ਪਰ ਟੀਮ ਨੂੰ ਜਿੱਤ ਨਹੀਂ ਹਾਸਲ ਹੋ ਸਕੀ। ਪਹਿਲੀ ਪਾਰੀ ਤੋਂ ਬਾਅਦ ਗੁਜਰਾਤ ਫਾਰਚੂਨਜੁਆਇੰਟਸ ਨੇ 17-14 ਅੰਕਾਂ ਨਾਲ ਵਾਧਾ ਬਣਾ ਲਿਆ। ਪੁਣੇਰੀ ਪਲਟਨ ਦੀ ਟੀਮ ਪਹਿਲੀ ਪਾਰੀ ਵਿਚ ਇਕ ਵਾਰ ਆਲ ਆਊਟ ਵੀ ਹੋਈ। 20 ਮਿੰਟ ਬਾਅਦ ਮੈਚ ਵਿਚ ਸਭ ਤੋਂ ਜ਼ਿਆਦਾ 5-5 ਅੰਕ ਗੁਜਰਾਤ ਫਾਰਚੂਨਜੁਆਇੰਟਸ ਦੇ ਜੀਬੀ ਮੋਰੇ ਅਤੇ ਰੋਹਿਤ ਗੁਲਿਆ ਅਤੇ ਪੁਣੇਰੀ ਪਲਟਨ ਦੇ ਪਵਨ ਕਾਦਿਆਨ ਨੇ ਲਏ ਸਨ।

Sports ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter ਤੇ follow ਕਰੋ