ਮੀਰਾਬਾਈ ਚਾਨੂ ਨੇ ਸਚਿਨ ਤੇਂਦੁਲਕਰ ਨਾਲ ਕੀਤੀ ਮੁਲਾਕਾਤ, ਦਿਖਾਇਆ ਆਪਣਾ ਮੈਡਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੀਰਾਬਾਈ ਚਾਨੂ ਨੇ ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਇਆ

Mirabai Chanu meets Sachin Tendulkar

 

ਮੁੰਬਈ: ਟੋਕੀਓ ਓਲੰਪਿਕ ਵਿੱਚ ਭਾਰਤ ਨੂੰ ਪਹਿਲਾ ਤਮਗਾ ਦਿਵਾਉਣ ਵਾਲੀ ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਭਾਰਤ ਦੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨਾਲ ਮੁਲਾਕਾਤ ਕੀਤੀ।

 

ਮੀਰਾਬਾਈ ਨੇ ਸੋਸ਼ਲ ਮੀਡੀਆ 'ਤੇ ਮੁਲਾਕਾਤ ਦੀ ਤਸਵੀਰ  ਵੀ ਸਾਂਝੀ ਕੀਤੀ। ਤਸਵੀਰ ਵਿੱਚ ਮੀਰਾ ਬਾਈ ਸਚਿਨ ਤੇਂਦੁਲਕਰ ਨੂੰ ਆਪਣਾ ਸਿਲਵਰ ਮੈਡਲ ਦਿਖਾਉਂਦੀ ਦਿਖਾਈ ਦੇ ਰਹੀ ਹੈ। ਪ੍ਰਸ਼ੰਸਕ ਇਸ ਤਸਵੀਰ 'ਤੇ ਜ਼ਬਰਦਸਤ ਟਿੱਪਣੀਆਂ ਕਰ ਰਹੇ ਹਨ। ਖਾਸ ਕਰਕੇ ਜਿਸ ਤਰ੍ਹਾਂ ਸਚਿਨ ਨੇ ਮੈਡਲ ਦੇਖਣ ਤੋਂ ਬਾਅਦ ਆਪਣੀ ਪ੍ਰਤੀਕਿਰਿਆ ਦਿੱਤੀ ਹੈ, ਉਸ ਦੀ ਕਾਫੀ ਚਰਚਾ ਹੋ ਰਹੀ ਹੈ।

 

 

ਸਚਿਨ ਤੇਂਦੁਲਕਰ  ਵੇਟਲਿਫਟਰ ਮੀਰਾਬਾਈ ਚਾਨੂ ਦੁਆਰਾ ਮੈਡਲ ਦਿਖਾਏ ਜਾਣ ਤੋਂ ਬਾਅਦ ਖੁਸ਼ ਦਿਖਾਈ ਦੇ ਰਹੇ ਹਨ। ਮਹਿਲਾ ਵੇਟਲਿਫਟਰ ਮੀਰਾਬਾਈ ਚਾਨੂ ਨੇ ਸਚਿਨ ਨਾਲ ਆਪਣੀ ਮੁਲਾਕਾਤ ਦੀ ਇੱਕ ਤਸਵੀਰ ਸਾਂਝੀ ਕਰਦਿਆਂ ਲਿਖਿਆ, '' ਅੱਜ ਸਵੇਰੇ ਸਚਿਨ ਤੇਂਦੁਲਕਰ ਸਰ ਨੂੰ ਮਿਲ ਕੇ ਚੰਗਾ ਲੱਗਿਆ।

 

 

 

ਉਹਨਾਂ ਦੀ ਸੂਝ ਅਤੇ ਪ੍ਰੇਰਣਾਦਾਇਕ ਸ਼ਬਦ ਹਮੇਸ਼ਾਂ ਮੇਰੇ ਨਾਲ ਰਹਿਣਗੇ। ਮੈਂ ਉਹਨਾਂ ਨਾਲ ਮਿਲ ਕੇ ਬਹੁਤ ਪ੍ਰੇਰਿਤ ਹਾਂ। ਤੇਂਦੁਲਕਰ ਨੇ ਵੀ ਚਾਨੂ ਲਈ ਟਵੀਟ ਕੀਤਾ ਅਤੇ ਲਿਖਿਆ, 'ਮੈਨੂੰ ਵੀ ਤੁਹਾਡੇ ਨਾਲ ਮਿਲ ਕੇ ਖੁਸ਼ੀ ਹੋਈ, ਮਣੀਪੁਰ ਤੋਂ ਟੋਕੀਓ ਤੱਕ ਦੇ ਸਫਰ ਬਾਰੇ ਤੁਹਾਡੇ ਨਾਲ ਗੱਲ ਕਰਕੇ ਚੰਗਾ ਲੱਗਿਆ।  ਮਿਹਨਤ ਕਰਦੇ ਰਹੋ ..