10 ਕਿਲੋਮੀਟਰ ਦੀ ਮੈਰਾਥਨ ਇਕ ਪੈਰ ਨਾਲ ਪੂਰੀ ਕੀਤੀ, ਫਿਰ ਕੀਤਾ ਡਾਂਸ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜੇਕਰ ਇਨਸਾਨ ਦੇ ਵਿਚ ਜ਼ਜਬਾ ਅਤੇ ਹੌਸਲਾਂ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ। ਮਨੁੱਖ ਜੋ ਚਾਹੇ ਉਹ ਕਰ ਸਕਦਾ ਹੈ।

After Marathan He Danced

ਪੂਣੇ, (ਭਾਸ਼ਾ) : ਜੇਕਰ ਇਨਸਾਨ ਦੇ ਵਿਚ ਜ਼ਜਬਾ ਅਤੇ ਹੌਸਲਾਂ ਹੋਵੇ ਤਾਂ ਕੁਝ ਵੀ ਮੁਸ਼ਕਲ ਨਹੀਂ ਹੁੰਦਾ। ਮਨੁੱਖ ਜੋ ਚਾਹੇ ਉਹ ਕਰ ਸਕਦਾ ਹੈ। ਲੋੜ ਹੈ ਤਾਂ ਸਿਰਫ ਬੁਲੰਦ ਹੌਂਸਲਿਆਂ ਦੀ। ਇਸ ਦੀ ਇਕ ਮਿਸਾਲ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਮਹਾਰਾਸ਼ਟਰਾ ਦੇ ਪੂਣੇ ਵਿਚ ਮੈਰਾਥਨ ਦਾ ਆਯੋਜਨ ਕੀਤਾ ਗਿਆ। ਉਥੇ ਕੁਝ ਅਜਿਹਾ ਹੋਇਆ ਜਿਸ ਨੂੰ ਵੇਖ ਕੇ ਸਾਰਿਆਂ ਦੇ ਚਿਹਰੇ ਖਿੜ ਉਠੇ। ਇਕ ਸ਼ਖਸ ਨੇ ਇਕ ਪੈਰ ਦੇ ਨਾਲ 10 ਕਿਲੋਮੀਟਰ ਦੀ ਮੈਰਾਥਨ ਪੂਰੀ ਕੀਤੀ। ਇਸਨੂੰ ਪੂਰੀ ਕਰਨ ਤੋਂ ਬਾਅਦ ਇਸ ਸ਼ਖਸ ਨੇ ਜਿੰਗ ਜਿੰਗ ਜਿੰਗਟ ਤੇ ਸ਼ਾਨਦਾਰ ਡਾਂਸ ਵੀ ਕੀਤਾ।

ਇਸ ਇਵੈਂਟ ਵਿਚ 3 ਪੜਾਵਾਂ ਵਿਚ ਮੈਰਾਥਨ ਆਯੋਜਿਤ ਕੀਤ ਗਈ ਸੀ।  25 ਕਿਲੋਮੀਟਰ, 10 ਕਿਲੋਮੀਟਰ ਅਤੇ 6 ਕਿਲੋਮੀਟਰ ਦੀ ਮੈਰਾਥਨ ਹੋਈ। ਇਸ ਮੈਰਾਥਨ ਵਿਚ 25 ਹਜ਼ਾਰ ਲੋਕਾਂ ਨੇ ਭਾਗ ਲਿਆ ਸੀ। 10 ਕਿਲੋਮੀਟਰ ਦੀ ਮੈਰਾਥਨ ਵਿਚ ਇਕ ਸ਼ਖਸ ਭਾਗ ਲੈਣ ਆਇਆ ਤਾਂ ਸਾਰੇ ਹੈਰਾਨ ਰਹਿ ਗਏ। ਪਰ ਉਸਨੇ ਇਕ ਪੈਰ ਨਾਲ 10 ਕਿਲੋਮੀਟਰ ਦੀ ਮੈਰਾਥਨ ਪੂਰੀ ਕੀਤੀ। ਜਿਸ ਤੋਂ ਬਾਅਦ ਉਸਨੇ ਸੈਰਾਟ ਫਿਲਮ ਦਾ ਜਿੰਗ ਜਿੰਗ ਜਿੰਗਟ ਗਾਣੇ ਤੇ ਸ਼ਾਨਦਾਰ ਡਾਂਸ ਕੀਤਾ। ਸੋਸ਼ਲ ਮੀਡੀਆ ਤੇ ਇਹ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕ ਇਸ ਸ਼ਖਸ ਦੀ ਹਿੰਮਤ ਨੂੰ ਵੇਖ ਕੇ ਉਸਦੀ ਪ੍ਰੰਸਸਾ ਕਰ ਰਹੇ ਹਨ।