ਭਾਰਤ-ਵੈਸਟਇੰਡੀਜ਼ ਦੂਜਾ ਟੈਸਟ ਮੈਚ: ਵੈਸਟ ਇੰਡੀਜ਼ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ 140 ਦੌੜਾਂ ’ਤੇ ਗੁਆਈਆਂ 4 ਵਿਕਟਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

India-West Indies 2nd Test Match: West Indies 140 for 4 at the end of the second day's play

India-West Indies 2nd Test Match: West Indies 140 for 4 at the end of the second day's play

ਨਵੀਂ ਦਿੱਲੀ: ਭਾਰਤ ਅਤੇ ਵੈਸਟਇੰਡੀਜ਼ ਵਿਚਕਾਰ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਦੂਜੇ ਦਿਨ ਵੈਸਟ ਇੰਡੀਜ਼ ਨੇ ਦੂਜੇ ਦਿਨ ਦੀ ਖੇਡ ਸਮਾਪਤੀ ਤੱਕ 140 ਦੌੜਾਂ ’ਤੇ 4 ਵਿਕਟਾਂ ਗਵਾ ਲਈਆਂ ਸਨ। ਇਸ ਦੌਰਾਨ ਭਾਰਤੀ ਗੇਂਦਬਾਜ਼ ਰਵਿੰਦਰ ਜਡੇਜਾ ਨੇ 3 ਵਿਕਟਾਂ ਅਤੇ ਕੁਲਦੀਪ ਯਾਦਵ ਨੇ ਇੱਕ ਵਿਕਟ ਹਾਸਲ ਕੀਤੀ। ਅਥਾਨੇਜ਼ 41 ਦੌੜਾਂ ਅਤੇ ਟੀ.ਚੰਦਰਪਾਲ 34 ਦੌੜਾਂ ਬਣਾ ਕੇ ਆਊਟ ਹੋਏ, ਜਦਕਿ ਆਰ.ਚੇਜ਼ ਨੂੰ ਰਵਿੰਦਰ ਜਡੇਜਾ ਨੇ ਸਿਫ਼ਰ ’ਤੇ ਆਊਟ ਕਰ ਦਿੱਤਾ।

ਇਸ ਤੋਂ ਪਹਿਲਾਂ ਭਾਰਤ ਨੇ ਆਪਣੀ ਪਹਿਲੀ ਪਾਰੀ ਪੰਜ ਵਿਕਟਾਂ ਨਾਲ 518 ਦੌੜਾਂ ’ਤੇ ਸਮਾਪਤ ਐਲਾਨ ਦਿੱਤੀ ਸੀ। ਭਾਰਤ ਦੀ ਪਾਰੀ ਦੌਰਾਨ ਯਸ਼ਸਵੀ ਜੈਸਵਾਲ ਨੇ 175 ਦੌੜਾਂ ਅਤੇ ਕਪਤਾਨ ਸ਼ੁਭਮਨ ਗਿੱਲ ਨੇ ਨਾਬਾਦ 129 ਦੌੜਾਂ ਬਣਾਈਆਂ ਅਤੇ ਸੈਂਕੜੇ ਜੜੇ, ਜਦੋਂ ਕਿ ਸਾਈ ਸੁਦਰਸ਼ਨ ਨੇ 87 ਦੌੜਾਂ ਬਣਾਈਆਂ।