ਮਹਿਲਾ ਟੀ-20 ਵਿਸ਼ਵ ਕੱਪ : ਅੱਜ ਭਿੜਨਗੀਆਂ ‘ਭਾਰਤ-ਪਾਕਿ’ ਦੀਆਂ ਮੁਟਿਆਰਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਸੀ.ਸੀ ਮਹਿਲਾ ਵਿਸ਼ਵ ਟੀ20 ਕੱਪ ‘ਚ ਬਹਤੁ ਵਧੀਆ ਸ਼ੁਰੂਆਤ ਕਰਨ ਲਈ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਅੱਜ ਰਾਤ ....

Team India

ਪ੍ਰੋਵਿਡੈਂਸ (ਪੀਟੀਆਈ) : ਆਈ.ਸੀ.ਸੀ ਮਹਿਲਾ ਵਿਸ਼ਵ ਟੀ20 ਕੱਪ ‘ਚ ਬਹਤੁ ਵਧੀਆ ਸ਼ੁਰੂਆਤ ਕਰਨ ਲਈ ਭਾਰਤੀ ਟੀਮ ਦਾ ਦੂਜਾ ਮੁਕਾਬਲਾ ਅੱਜ ਰਾਤ 8.30 ਵਜੇ ਪਾਕਿਸਤਾਨ ਨਾਲ ਹੋਵੇਗਾ। ਭਾਰਤ ਨੇ ਅਪਣੇ ਪਹਿਲੇ ਮੈਚ ਵਿਚ ਨਿਊਜ਼ੀਲੈਂਡ ਨੂੰ 34 ਰਨ ਨਾਲ ਹਰਾਇਆ ਸੀ। ਜੇਕਰ ਭਾਰਤ ਪਾਕਿਸਤਾਨ ਨੂੰ ਹਰਾਉਂਦਾ ਹੈ ਤਾਂ ਉਸ ਦੀ ਸੈਮੀਫਾਇਨਲ ਵਿਚ ਥਾਂ ਲਗਪਗ ਪੱਕੀ ਹੋ ਜਾਵੇਗੀ। ਪਾਕਿਸਤਾਨ ਦੀ ਗੱਲ ਕਰੀਏ ਤਾਂ ਪਾਕਿਸਤਾਨ ਨੂੰ ਆਖਰੀ-4 ਵਿਚ ਅਪਣੀ ਸਥਿਤੀ ਮਜਬੂਤ ਰੱਖਣ ਲਈ ਭਾਰਤ ਨੂੰ ਹਰਾਉਣਾ ਜਰੂਰੀ ਹੋਵੇਗਾ।

ਪਾਕਿਸਤਾਨ ਆਸਟ੍ਰੇਲੀਆ ਦੇ ਖ਼ਿਲਾਫ਼ ਅਪਣਾ ਪਹਿਲਾ ਮੈਚ 52 ਰਨ ਨਾਲ ਹਾਰ ਗਿਆ ਸੀ। ਸੋਮਵਾਰ ਨੂੰ ਗਰੁੱਪ ਬੀ ਦਾ ਦੂਜਾ ਮੈਚ ਆਸਟ੍ਰੇਲੀਆ ਅਤੇ ਆਇਰਲੈਂਡ ਦੇ ਵਿਚਕਾਰ ਖੇਡਿਆ ਜਾਵੇਗਾ। ਆਸੀਸੀ ਟੀ20 ਵਿਸ਼ਵ ਕੱਪ ਦੀ 10 ਟੀਮਾਂ ਨੂੰ ਦੋ ਗਰੁੱਪ ਵਿਚ ਵੰਡਿਆ ਗਿਆ ਹੈ। ਗਰੁੱਪ ਬੀ ਵਿਚ ਭਾਰਤ, ਪਾਕਿਸਤਾਨ, ਆਸਟ੍ਰੇਲੀਆ, ਨਿਊਜੀਲੈਂਡ ਅਤੇ ਆਇਰਲੈਂਡ ਦੀਆਂ ਟੀਮਾਂ ਹਨ। ਹਰ ਗਰੁੱਪ ਦੀ ਟਾਪ-2 ਟੀਮਾਂ ਸੈਮੀਫਾਇਨਲ ਵਿਚ ਦਾਖਲ ਕਰਨਗੀਆਂ। ਜੇਕਰ ਭਾਰਤੀ ਟੀਮ ਪਾਕਿਸਤਾਨ ਨੂੰ ਹਰਾਉਂਦੀ ਹੈ ਤਾਂ ਉਸ ਦੇ ਚਾਰ ਅੰਕ ਹੋ ਜਾਣਗੇ ਅਤੇ ਉਹ ਸੈਮੀਫਾਇਨਲ ਦੇ ਬੇਹਦ ਨੇੜੇ ਪਹੁੰਚ ਜਾਵੇਗੀ।

ਜੇਕਰ ਪਾਕਿਸਤਾਨ ਮੈਚ ਜਿੱਤਦਾ ਹੈ ਤਾਂ ਉਹ ਦੋ ਅੰਕਾਂ ਨਾਲ ਭਾਰਤ ਦੇ ਬਰਾਬਰੀ ਅੰਕ ‘ਤੇ ਆ ਜਾਵੇਗਾ ਪਰ ਜੇਕਰ ਪਾਕਿਸਤਾਨ ਹਾਰਿਆ ਤਾਂ ਕਰੋ ਜਾਂ ਮਰੋ ਦੇ ਝਮੇਲੇ ਵਿਚ ਫਸ ਜਾਵੇਗਾ। ਭਾਰਤ ਤੋਂ ਹਾਰਨ ‘ਤੇ  ਪਾਕਿਸਤਾਨ ਨੇ ਸਿਰਫ਼ ਅਪਣੇ ਬਾਕੀ ਬਚੇ ਮੈਚ ਸਾਰੇ ਜਿੱਤਣੇ ਹੋਣਗੇ, ਸਗੋਂ ਰਨ ਰੇਟ ਵੀ ਸੁਧਾਰਨਾ ਹੋਵੇਗਾ। ਹੁਣ ਭਾਰਤ ਦਾ ਰਨ ਰੇਟ +1.70 ਹੈ। ਜਦੋਂ ਕਿ ਪਾਕਿਸਤਾਨ ਦਾ ਰਨ ਰੇਟ ਘਟਾਓ ਵਿਚ -2.60 ਹੈ। ਭਾਰਤ ਦੀ ਕਪਤਾਨ ਹਰਮਨਪ੍ਰੀਤ ਕੌਰ ਨੇ ਪਹਿਲੇ ਮੈਚ ਵਿਚ ਨਿਊਜੀਲੈਂਡ ਦੇ ਵਿਰੁੱਧ 103 ਰਨ ਦੀ ਪਾਰੀ ਖੇਡੀ ਸੀ। ਜੇਮਿਮਾਹ ਰੋਡ੍ਰਿਗਜ ਨੇ ਵੀ ਅਰਧ ਸੈਂਕੜਾਂ ਬਣਾਇਆ ਸੀ।

ਪ੍ਰੋਵਿਡੈਂਸ ਸਟੇਡੀਅਮ ਦੀ ਧੀਮੀ ਪਿੱਚ ਉਤੇ ਭਾਰਤੀ ਸਪਿੰਨਰ ਦੀਪਤੀ ਸ਼ਰਮਾਂ, ਡਾਇਲਨ ਹੇਮਲਤਾ, ਪੂਨਮ ਯਾਦਵ ਅਤੇ ਰਾਧਾ ਯਾਦਵ ਨੇ ਆਪਸ ਵਿਚ ਨੋ ਵਿਚੋਂ ਅੱਠ ਵਿਕਟ ਹਾਂਸਲ ਕੀਤਾ ਸੀ। ਭਾਰਤ ਨੇ ਪਹਿਲੇ ਮੈਚ ਵਿਚ ਚਾਰ ਸਪਿੰਨਰਾਂ ਨੂੰ ਪਲੇਇੰਗ ਇਲੈਵਨ ਵਿਚ ਸ਼ਾਮਲ ਕੀਤਾ ਸੀ। ਪਰ ਉਹ ਪਾਕਿਸਤਾਨ ਦੇ ਖ਼ਿਲਾਫ਼ ਮਾਨਸੀ ਜੋਸ਼ੀ ਜਾਂ ਪੂਜਾ ਵਸਤਰਕਾਰ ਦੇ ਰੂਪ ਵਿਚ ਦੂਜੀ ਤੇਜ਼ ਗੇਂਦਬਾਜ ਨੂੰ ਵੀ ਮੌਕਾ ਦੇ ਸਕਦਾ ਹੈ। ਪਾਕਿਸਤਾਨ ਦੇ ਕੋਲ ਕਪਤਾਨ ਜਾਵੇਰਿਆ ਖਾਨ, ਤਜ਼ਰਬੇਕਾਰ ਸਪਿੰਨਰ ਸਨਾ ਮੀਰ ਅਤੇ ਆਲਰਾਊਂਡਰ ਬਿਸਮਾਹ ਮਾਰੂਫ਼ ਦੇ ਰੂਪ ਵਿਚ ਵਧੀਆ ਖਿਡਾਰੀ ਹਨ। ਪਾਕਿਸਤਾਨ ਦੀ ਜਿੱਤ ਬਹੁਤ ਜ਼ਿਆਦਾ ਇਹਨਾਂ ਖਿਡਾਰੀਆਂ ਉਤੇ ਹੀ ਨਿਰਭਰ ਕਰਦੀ ਹੈ।

ਦੋਨਾਂ ਦੇਸ਼ਾਂ ਦੀਆਂ ਟੀਮਾਂ ਇਸ ਪ੍ਰਕਾਰ ਹਨ :-

ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਜੇਮਿਮਾਹ ਰੋਡ੍ਰਿਗਜ਼, ਸਿਮ੍ਰਤੀ ਮੰਧਾਨਾ, ਤਾਨੀਆ ਭਾਟੀਆ, ਏਕਤਾ ਵਿਸ਼ਟ, ਡਾਇਲਨ ਹੇਮਲਤਾ, ਮਾਨਸੀ ਜੋਸ਼ੀ, ਵੇਦਾ ਕ੍ਰਿਸ਼ਨ ਮੂਰਤੀ, ਅਨੂਜਾ ਪਾਟਿਲ, ਪੂਨਮ ਯਾਦਵ, ਮਿਤਾਲੀ ਰਾਜ, ਅਰੂਧਤੀ ਰੈਡੀ, ਦੀਪਤੀ ਸ਼ਰਮਾਂ, ਪੂਜਾ ਵਸਤਰਕਾਰ ਅਤੇ ਰਾਧਾ ਯਾਦਵ ਹਨ।

ਪਾਕਿਸਤਾਨ :ਜਾਵੇਰਿਆ ਖਾਨ (ਕਪਤਾਨ), ਇਮਾਨ ਅਨਵਰ, ਆਲੀਆ ਰਿਆਜ, ਅਨਮ ਅਮੀਨ, ਆਇਸ਼ਾ ਜਫ਼ਰ, ਵਿਸਮਾਹ ਮਾਰੂਫ਼, ਡਾਇਨਾ ਬੇਗ, ਮੁਨੀਬਾ ਅਲੀ, ਨਾਹਿਦਾ ਖ਼ਾਨ, ਨਾਸ਼ਤਰਾ ਸੰਧੂ, ਨਤਾਲਿਆ ਪਰਵੇਜ਼, ਨਿੰਦਾ ਦਾਰ, ਸਨਾ ਮੀਰ, ਸਿੰਦਰਾ ਨਵਾਜ਼ ਅਤੇ ਉਮੇਮਾ ਸੋਹੇਲ ਹਨ।