ਹਾਕੀ ਕਪਤਾਨ ਮਨਪ੍ਰੀਤ ਸਿੰਘ ਬਣੇ ਪਿਤਾ, ਪਤਨੀ ਨੇ ਧੀ ਨੂੰ ਦਿੱਤਾ ਜਨਮ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਟਵੀਟ ਕਰਕੇ ਦਿੱਤੀ ਜਾਣਕਾਰੀ

Manpreet Singh

 

ਚੰਡੀਗੜ੍ਹ : ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ ਦੇ ਘਰ ਕਿਲਕਾਰੀਆਂ ਗੂੰਜੀਆਂ ਹਨ। ਭਾਰਤੀ ਹਾਕੀ ਟੀਮ ਕੇ ਕਪਤਾਨ ਮਨਪ੍ਰੀਤ ਸਿੰਘ  ਪਿਤਾ ਬਣ ਗਏ। ਮਨਪ੍ਰੀਤ ਦੀ ਪਤਨੀ ਇਲੀ ਸਾਦਿਕ ਨੇ ਜਲੰਧਰ ਦੇ ਇਕ ਹਪਸਤਾਲ ਵਿਚ ਧੀ ਨੂੰ ਜਨਮ ਦਿੱਤਾ। ਮਨਪ੍ਰੀਤ ਨੇ ਟਵਿਟਰ ਹੈਂਡਲ ’ਤੇ ਧੀ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ- ਹੁਣ ਅਸੀਂ 2 ਤੋਂ 3 ਹੋ ਗਏ। ਧੀ ਨੇ ਜਨਮ ਲਿਆ ਹੈ।

 

 

ਮਨਪ੍ਰੀਤ ਨੇ ਕਿਹਾ ਕਿ ਪਹਿਲਾਂ ਉਲੰਪਿਕ ਵਿਚ ਕਾਂਸੀ ਤਮਗਾ ਜਿੱਤਣ ਦੀ ਖ਼ੁਸ਼ੀ, ਹੁਣ ਧੀ ਦੇ ਜਨਮ ਦੀ ਖ਼ੁਸ਼ੀ, ਫਿਰ 13 ਨੂੰ ਮਿਲਣ ਵਾਲੇ ਖੇਡ ਰਤਨ ਦੀ ਖ਼ੁਸ਼ੀ। ਕਿੰਨਾ ਖ਼ੁਸ਼ ਹਾਂ ਦੱਸ ਨਹੀਂ ਸਕਦਾ। ਮਨਪ੍ਰੀਤ ਦਾ ਵਿਆਹ ਪਿਛਲੇ ਸਾਲ ਦਸੰਬਰ (2020) ਮਹੀਨੇ ਮਲੇਸ਼ੀਆ ਦੀ ਇਲੀ ਨਾਲ ਹੋਇਆ ਸੀ।