Cricket News : ਵਿਸ਼ਵ ਕੱਪ ਦੇ ਅੱਧ 'ਚ ਇਸ ਭਾਰਤੀ ਖਿਡਾਰੀ ਨੇ ਲਿਆ ਸੰਨਿਆਸ, ਛੋਟੀ ਉਮਰ 'ਚ ਲਿਆ ਸੰਨਿਆਸ ਦਾ ਹੈਰਾਨ ਕਰਨ ਵਾਲਾ ਫੈਸਲਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

Gurkeerat Singh Mann Retiremen: ਗੁਰਕੀਰਤ ਟੀਮ ਇੰਡੀਆ ਲਈ ਤਿੰਨ ਵਨਡੇ ਮੈਚ ਖੇਡ ਚੁੱਕੇ ਹਨ। ਇਨ੍ਹਾਂ ਵਨਡੇ ਮੈਚਾਂ 'ਚ ਸਿਰਫ 13 ਦੌੜਾਂ ਬਣਾਈਆਂ

Gurkeerat Singh Mann Retirement

Indian all-rounder Gurkeerat Singh Mann announced his retirement from cricket: ਭਾਰਤੀ ਟੀਮ ਇਸ ਸਮੇਂ ਵਿਸ਼ਵ ਕੱਪ ਵਿੱਚ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਲੀਗ ਪੜਾਅ ਦਾ ਹੁਣ ਸਿਰਫ਼ ਇੱਕ ਮੈਚ ਬਾਕੀ ਹੈ। ਇਸ ਦੌਰਾਨ ਇੱਕ ਭਾਰਤੀ ਕ੍ਰਿਕਟਰ ਨੇ ਖੇਡ ਨੂੰ ਅਲਵਿਦਾ ਕਹਿਣ ਦਾ ਫੈਸਲਾ ਕੀਤਾ ਹੈ। ਲੰਬੇ ਸਮੇਂ ਤੋਂ ਘਰੇਲੂ ਕ੍ਰਿਕਟ ਤੋਂ ਦੂਰ ਰਹੇ ਇਸ ਖਿਡਾਰੀ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿਤਾ ਹੈ।

2016 'ਚ ਜਦੋਂ ਟੀਮ ਇੰਡੀਆ ਆਸਟ੍ਰੇਲੀਆ ਦੌਰੇ 'ਤੇ ਗਈ ਸੀ ਤਾਂ ਗੁਰਕੀਰਤ ਟੀਮ ਦੇ ਨਾਲ ਸੀ। ਉਹ ਟੀਮ ਇੰਡੀਆ ਲਈ ਤਿੰਨ ਵਨਡੇ ਮੈਚ ਖੇਡ ਚੁੱਕੇ ਹਨ। ਇਸ ਦੌਰਾਨ ਉਹ ਕਾਮਯਾਬ ਨਹੀਂ ਹੋ ਸਕਿਆ। ਗੁਰਕੀਰਤ ਨੇ ਇਨ੍ਹਾਂ ਵਨਡੇ ਮੈਚਾਂ 'ਚ ਸਿਰਫ 13 ਦੌੜਾਂ ਬਣਾਈਆਂ ਸਨ। ਇਸ ਤੋਂ ਬਾਅਦ ਉਹ ਫਿਰ ਕਦੇ ਟੀਮ ਇੰਡੀਆ 'ਚ ਨਹੀਂ ਆਏ।

ਰਿਟਾਇਰਮੈਂਟ ਦੇ ਮੌਕੇ 'ਤੇ ਗੁਰਕੀਰਤ ਨੇ ਕਿਹਾ ਕਿ ਮੇਰਾ ਦਿਲ ਆਪਣੇ ਪਰਿਵਾਰ, ਦੋਸਤਾਂ, ਕੋਚਾਂ ਅਤੇ ਸਾਥੀ ਖਿਡਾਰੀਆਂ ਦਾ ਧੰਨਵਾਦ ਨਾਲ ਭਰਿਆ ਹੋਇਆ ਹੈ। ਤੁਹਾਡੇ ਵਿਚੋਂ ਹਰੇਕ ਨੇ ਮੇਰੇ ਕਰੀਅਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਮੈਂ ਇਸ ਯਾਤਰਾ ਵਿਚ ਦਿਤੇ ਗਏ ਹੌਸਲੇ ਅਤੇ ਮਾਰਗਦਰਸ਼ਨ ਲਈ BCCI ਦਾ ਵੀ ਧੰਨਵਾਦ ਕਰਦਾ ਹਾਂ।

ਜ਼ਿਕਰਯੋਗ ਹੈ ਕਿ ਗੁਰਕੀਰਤ ਸਾਲ 2015-16 ਦੌਰਾਨ ਘਰੇਲੂ ਕ੍ਰਿਕਟ 'ਚ ਸ਼ਾਨਦਾਰ ਫਾਰਮ 'ਚੋਂ ਲੰਘ ਰਿਹਾ ਸੀ। ਉਹ ਦੋਹਰਾ ਸੈਂਕੜਾ ਲਗਾਉਣ 'ਚ ਸਫਲ ਰਿਹਾ। ਇਸ ਤੋਂ ਬਾਅਦ ਉਸ ਨੂੰ ਟੀਮ ਇੰਡੀਆ 'ਚ ਖੇਡਣ ਲਈ ਚੁਣਿਆ ਗਿਆ। ਉਹ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਸਫਲ ਨਹੀਂ ਰਹੇ ਸਨ। ਉਹ ਆਈਪੀਐਲ ਵਿੱਚ ਪੰਜਾਬ ਕਿੰਗਜ਼, ਦਿੱਲੀ ਅਤੇ ਆਰਸੀਬੀ ਲਈ ਖੇਡਿਆ।