Harinder Singh Sodhi Death News: ਸਾਬਕਾ ਭਾਰਤੀ ਪੋਲੋ ਖਿਡਾਰੀ ਹਰਿੰਦਰ ਸਿੰਘ ਸੋਢੀ ਦਾ ਦਿਹਾਂਤ
Harinder Singh Sodhi Death News: 86 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
Former Indian polo player Harinder Singh Sodhi death News
Former Indian polo player Harinder Singh Sodhi death News: ਭਾਰਤ ਦੇ ਸਾਬਕਾ ਪੋਲੋ ਖਿਡਾਰੀ ਅਤੇ ਅਰਜੁਨ ਐਵਾਰਡੀ ਹਰਿੰਦਰ ਸਿੰਘ ਸੋਢੀ ਦਾ ਸ਼ਨੀਵਾਰ ਦੇਰ ਰਾਤ ਉਮਰ ਸੰਬੰਧੀ ਬੀਮਾਰੀਆਂ ਕਾਰਨ ਦਿਹਾਂਤ ਹੋ ਗਿਆ। ਉਹ 86 ਸਾਲਾਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਅਤੇ ਦੋ ਧੀਆਂ ਛੱਡ ਗਏ ਹਨ।
ਆਪਣੇ ਸ਼ਾਨਦਾਰ ਕਰੀਅਰ ਵਿੱਚ ਉਨ੍ਹਾਂ ਨੇ ਪੰਜ ਤੋਂ ਵੱਧ ਦਾ ਇੱਕ ਗੋਲ ਹੈਂਡੀਕੈਪ ਪ੍ਰਾਪਤ ਕੀਤਾ ਸੀ। ਉਹ ਪੋਲੋ ਜਗਤ ਵਿੱਚ ਬਿਲੀ ਸੋਢੀ ਦੇ ਨਾਂ ਨਾਲ ਪ੍ਰਸਿੱਧ ਸਨ।
ਸੋਢੀ ਨੂੰ ਮਹਾਨ ਹਨੂਤ ਸਿੰਘ, ਸਵਾਈ ਮਾਨ ਸਿੰਘ (ਜੈਪੁਰ ਦੇ ਮਹਾਰਾਜਾ) ਅਤੇ ਬਾਅਦ ਵਿੱਚ ਉਨ੍ਹਾਂ ਦੇ ਪੁੱਤਰ ਭਵਾਨੀ ਸਿੰਘ ਨਾਲ ਪੋਲੋ ਖੇਡਣ ਦਾ ਅਨੁਭਵ ਸੀ। ਉਨ੍ਹਾ ਦਾ ਛੋਟਾ ਭਰਾ, ਪ੍ਰਸਿੱਧ ਪੋਲੋ ਖਿਡਾਰੀ ਰਵਿੰਦਰ ਸਿੰਘ ਸੋਢੀ ਵੀ ਅਰਜੁਨ ਐਵਾਰਡੀ ਹੈ। ਉਹ 1980 ਮਾਸਕੋ ਓਲੰਪਿਕ ਦੌਰਾਨ ਭਾਰਤੀ ਘੋੜਸਵਾਰ ਟੀਮ ਦਾ ਮੈਨੇਜਰ ਸੀ।