Sourav Ganguly on women's cricket: ਮਹਿਲਾ ਕ੍ਰਿਕਟ ਨੇ 2019 ਤੋਂ ਬਾਅਦ ਪੁਰਸ਼ਾਂ ਦੀ ਕ੍ਰਿਕਟ ਨਾਲੋਂ ਵੱਧ ਤਰੱਕੀ ਕੀਤੀ: ਸੌਰਵ ਗਾਂਗੁਲੀ

ਏਜੰਸੀ

ਖ਼ਬਰਾਂ, ਖੇਡਾਂ

ਉਨ੍ਹਾਂ ਕਿਹਾ, ''ਮਹਿਲਾ ਕ੍ਰਿਕਟ ਨੇ ਇਥੋਂ ਤਕ ਜੋ ਸਫਰ ਤੈਅ ਕੀਤਾ ਹੈ, ਉਹ ਸ਼ਲਾਘਾਯੋਗ ਹੈ"

Women's cricket progressed more than men's since 2019

Sourav Ganguly on women's cricket: ਭਾਰਤ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਦਾ ਮੰਨਣਾ ਹੈ ਕਿ ਭਾਰਤ ਵਿਚ ਮਹਿਲਾ ਕ੍ਰਿਕਟ ਨੇ 2019 ਤੋਂ ਬਾਅਦ ਪੁਰਸ਼ਾਂ ਦੀ ਕ੍ਰਿਕਟ ਨਾਲੋਂ ਜ਼ਿਆਦਾ ਤਰੱਕੀ ਕੀਤੀ ਹੈ। ਗਾਂਗੁਲੀ ਨੇ ਜੀਓ ਸਿਨੇਮਾ ਨੂੰ ਕਿਹਾ, "ਭਾਰਤ ਵਿਚ ਮਹਿਲਾ ਕ੍ਰਿਕਟ ਨੇ 2019 ਤੋਂ ਬਹੁਤ ਤਰੱਕੀ ਕੀਤੀ ਹੈ, ਪੁਰਸ਼ਾਂ ਦੀ ਕ੍ਰਿਕਟ ਤੋਂ ਵੀ ਵੱਧ। ਪੁਰਸ਼ਾਂ ਦੀ ਕ੍ਰਿਕੇਟ ਹਮੇਸ਼ਾ ਚੰਗੀ ਹਾਲਤ ਵਿਚ ਰਹੀ ਸੀ”।

ਉਨ੍ਹਾਂ ਕਿਹਾ, ''ਮਹਿਲਾ ਕ੍ਰਿਕਟ ਨੇ ਇਥੋਂ ਤਕ ਜੋ ਸਫਰ ਤੈਅ ਕੀਤਾ ਹੈ, ਉਹ ਸ਼ਲਾਘਾਯੋਗ ਹੈ। ਏਸ਼ੀਆ ਕੱਪ ਜਿੱਤਿਆ, ਵਿਸ਼ਵ ਕੱਪ ਵਿਚ ਪ੍ਰਦਰਸ਼ਨ ਕੀਤਾ ਅਤੇ ਰਾਸ਼ਟਰਮੰਡਲ ਖੇਡਾਂ ਵਿਚ ਉਪ ਜੇਤੂ ਰਹੇ”। ਉਨ੍ਹਾਂ ਕਿਹਾ, "ਹਰਮਨਪ੍ਰੀਤ, ਸਮ੍ਰਿਤੀ, ਰਿਚਾ, ਜੇਮਿਮਾ, ਸ਼ੈਫਾਲੀ, ਸਾਰਿਆਂ ਦੀ ਤਰੱਕੀ ਪ੍ਰਭਾਵਸ਼ਾਲੀ ਰਹੀ ਹੈ।"

ਗਾਂਗੁਲੀ ਨੇ ਕਿਹਾ, ''ਜਦੋਂ ਝੂਲਨ ਗੋਸਵਾਮੀ ਨੇ ਸੰਨਿਆਸ ਲਿਆ ਤਾਂ ਮੈਂ ਸੋਚਦਾ ਸੀ ਕਿ ਅਗਲਾ ਤੇਜ਼ ਗੇਂਦਬਾਜ਼ ਕਿਥੋਂ ਆਵੇਗਾ ਪਰ ਪਿਛਲੇ ਤਿੰਨ ਸਾਲਾਂ 'ਚ ਰੇਣੁਕਾ ਠਾਕੁਰ ਆਈ। ਮਹਿਲਾ ਕ੍ਰਿਕਟ ਲਈ ਇਹ ਬਹੁਤ ਚੰਗੀ ਗੱਲ ਰਹੀ”। ਦਿੱਲੀ ਕੈਪੀਟਲਜ਼ ਦੇ ਕ੍ਰਿਕਟ ਡਾਇਰੈਕਟਰ ਗਾਂਗੁਲੀ ਨੇ ਕਿਹਾ ਕਿ ਉਹ ਹਾਲ ਹੀ ਵਿਚ ਮਹਿਲਾ ਪ੍ਰੀਮੀਅਰ ਲੀਗ ਦੀ ਨਿਲਾਮੀ ਦੌਰਾਨ ਟੀਮਾਂ ਦੁਆਰਾ ਭਾਰਤ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਚੁਣੇ ਜਾਂਦੇ ਦੇਖ ਕੇ ਖੁਸ਼ ਹੋਏ।

(For more news apart from Women's cricket progressed more than men's since 2019, stay tuned to Rozana Spokesman)