ਵਿਸ਼ਵ ਕੱਪ ਤੋਂ ਬਾਦ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕੋਚ ਨਹੀਂ ਰਹਿਣਗੇ ਮੈਕਮਿਲਨ

ਏਜੰਸੀ

ਖ਼ਬਰਾਂ, ਖੇਡਾਂ

ਸਾਬਕਾ ਅੰਤਰ-ਰਾਸ਼ਟਰੀ ਕ੍ਰਿਕਟਰ ਕ੍ਰੇਗ ਮੈਕਮਿਲਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਸਾਲ ਇੰਗਲੈਂਡ ਅਤੇ ਵੇਲਸ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ.....

Craig McMillan

ਵੈਲਿੰਗਟਨ : ਸਾਬਕਾ ਅੰਤਰ-ਰਾਸ਼ਟਰੀ ਕ੍ਰਿਕਟਰ ਕ੍ਰੇਗ ਮੈਕਮਿਲਨ ਨੇ ਸੋਮਵਾਰ ਨੂੰ ਕਿਹਾ ਕਿ ਉਹ ਇਸ ਸਾਲ ਇੰਗਲੈਂਡ ਅਤੇ ਵੇਲਸ ਵਿਚ ਹੋਣ ਵਾਲੇ ਵਿਸ਼ਵ ਕੱਪ ਤੋਂ ਪਹਿਲਾਂ ਨਿਊਜ਼ੀਲੈਂਡ ਦੇ ਬੱਲੇਬਾਜ਼ੀ ਕੋਚ ਅਹੁਦੇ ਤੋਂ ਅਸਤੀਫ਼ਾ ਦੇਣਗੇ। ਮੈਕਮਿਲਨ ਨੇ ਕਿਹਾ ਕਿ ਇਹ ਪੰਜ ਸਾਲ ਬਾਦ ਅਹੁਦਾ ਛੱਡਣ ਦਾ ਸਹੀ ਮੌਕਾ ਹੈ। ਉਨ੍ਹਾਂ ਦੇਕੋਚ ਰਹਿੰਦੇ ਨਿਊਜ਼ੀਲੈਂਡ ਟੀਮ 2015 ਵਿਸ਼ਵ ਕੱਪ ਫ਼ਾਇਨਲ ਵਿਚ ਪਹੁੰਚੀ। ਉਨ੍ਹਾਂ ਕਿਹਾ, ਬ੍ਰੈਂਡਨ ਮੈਕੂਲਮ, ਕੇਨ ਵਿਲਿਅਮਸਨ ਅਤੇ ਰੋਸ ਟੇਲਰ ਵਰਗੇਖਿਡਾਰੀਆਂ ਨਾਲ ਕੰਮ ਕਰਨਾ ਬਹੁਤ ਵਧੀਆ ਅਨੁਭਵ ਸੀ।

ਉਨ੍ਹਾਂ ਦੇਰਿਕਾਰਡ ਦੇਖ ਕੇ ਕਾਫ਼ੀ ਸਤੰਸ਼ੁਟੀ ਹੁੰਦੀ ਹੈ। ਨਿਊਜ਼ੀਲੈਂਡ ਲਈ 55 ਟੈਸਟ ਅਤੇ 197 ਇਕ ਦਿਨਾਂ ਮੈਚ ਖੇਚ ਚੁੱਕੇ ਮੈਕਮਿਲਨ ਨੇ ਕਿਹਾ ਕਿ ਉਹ ਵਿਸ਼ਵ ਕੱਪ ਤੋਂ ਬਾਦ ਦੂਸਰੇ ਮੌਕਿਆਂ ਦੀ ਤਾਲਾਸ਼ ਕਰਨਗੇ। (ਭਾਸ਼ਾ)