ਭਾਰਤ-ਇੰਗਲੈਂਡ ਇਕ ਰੋਜ਼ਾ ਲੜੀ : ਭਾਰਤ ਨੇ ਤੀਜਾ ਮੈਚ ਵੀ ਜਿੱਤਿਆ

ਏਜੰਸੀ

ਖ਼ਬਰਾਂ, ਖੇਡਾਂ

ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਪਰ ਜਿਵੇਂ ਹੀ ਵਿਕਟਾਂ ਡਿੱਗਣ ਲੱਗੀਆਂ ਤਾਂ ਇਹ ਸਿਲਸਿਲਾ ਨਾ ਰੁਕਿਆ

India-England ODI series

ਅਹਿਮਦਾਬਾਦ : ਭਾਰਤ ਅਤੇ ਇੰਗਲੈਂਡ ਵਿਚਾਲੇ ਤੀਜਾ ਤੇ ਆਖਰੀ ਵਨਡੇ ਅੱਜ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿਚ ਖੇਡਿਆ ਗਿਆ। ਇਸ ਮੈਚ ਨੂੰ ਵੀ ਭਾਰਤ ਨੇ ਜਿੱਤ ਲਿਆ ਤੇ ਇੰਗਲੈਂਡ ਨੂੰ ਕਲੀਨ ਸਵੀਪ ਦੇ ਦਿਤਾ। ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ।

ਭਾਰਤ ਨੇ ਸ਼ੁਭਮਨ ਗਿੱਲ ਦੀਆਂ 112 ਦੌੜਾਂ, ਵਿਰਾਟ ਕੋਹਲੀ ਦੀਆਂ 52 ਦੌੜਾਂ, ਸ਼ਰੇਅਸ ਅਈਅਰ ਦੀਆਂ 78 ਦੌੜਾਂ ਤੇ ਕੇਐੱਲ ਰਾਹੁਲ ਦੀਆਂ 40 ਦੌੜਾਂ ਦੀ ਬਦੌਲਤ 50 ਓਵਰਾਂ ’ਚ ਆਲ ਆਊਟ ਹੋ ਕੇ 356 ਦੌੜਾਂ ਬਣਾਈਆਂ ਤੇ ਇੰਗਲੈਂਡ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਦਿਤਾ। ਇੰਗਲੈਂਡ ਲਈ ਸਾਕਿਬ ਮਹਿਮੂਦ ਨੇ 1, ਮਾਰਕ ਵੁੱਡ ਨੇ 2, ਜੋ ਰੂਟ ਨੇ 1 ਤੇ ਆਦਿਲ ਰਾਸ਼ਿਦ ਨੇ 4 ਵਿਕਟਾਂ ਲਈਆਂ। 

ਬੱਲੇਬਾਜ਼ੀ ਕਰਨ ਉਤਰੀ ਇੰਗਲੈਂਡ ਦੀ ਟੀਮ ਨੇ ਤੇਜ਼ ਸ਼ੁਰੂਆਤ ਕੀਤੀ ਪਰ ਜਿਵੇਂ ਹੀ ਵਿਕਟਾਂ ਡਿੱਗਣ ਲੱਗੀਆਂ ਤਾਂ ਇਹ ਸਿਲਸਿਲਾ ਨਾ ਰੁਕਿਆ। 30 ਓਵਰਾਂ ਦੀ ਖੇਡ ਤਕ ਪਹੁੰਚਦਿਆਂ ਇੰਗਲੈਂਡ ਨੇ 175 ਦੌੜਾਂ ਬਣਾ ਕੇ 8 ਵਿਕਟਾਂ ਗੁਆ ਦਿਤੀਆਂ ਤੇ ਅਜੇ ਵੀ ਉਸ ਨੇ 182 ਦੌੜਾਂ ਹੋਰ ਬਣਾਉਣੀਆਂ ਸਨ। ਇਸ ਤਰ੍ਹਾਂ ਪੂਰੀ ਟੀਮ 214 ਦੌੜਾਂ ਬਣਾ ਕੇ ਆਊਟ ਹੋ ਗਈ ਤੇ ਭਾਰਤ ਨੇ 142 ਦੌੜਾਂ ਨਾਲ ਜਿੱਤ ਹਾਸਲ ਕਰ ਲਈ। ਇੰਗਲੈਂਡ ਵਲੋਂ ਸੱਭ ਤੋਂ ਵੱਧ  38-38 ਦੌੜਾਂ ਦੋ ਬੱਲੇਬਾਜ਼ਾਂ ਨੇ ਬਣਾਈਆਂ।