ਬਲੂਮਿੰਗ ਬਡਜ਼ ਸਕੂਲ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਅੱਜ ਬਲੂਮਿੰਗ ਬਡਜ਼ ਸਕੂਲ ਮੋਗਾ ਦੀ ਗਰਾਊਂਡ ਵਿਖੇ ਮੋਗਾ ਤੇ ਅੰਮ੍ਰਿਤਸਰ ਦੀਆਂ ਲੜਕੀਆਂ ਦੀ ਜ਼ਿਲ੍ਹਾ ਅੰਡਰ-19 ਕ੍ਰਿਕਟ ਟੀਮਾਂ ਵਿਚਾਲੇ ਫ਼ਾਈਨਲ ਮੈਚ ਖੇਡਿਆ......

Girls Of Blooming Buds School

ਮੋਗਾ, 11 ਜੂਨ (ਅਮਜਦ ਖ਼ਾਨ): ਅੱਜ ਬਲੂਮਿੰਗ ਬਡਜ਼ ਸਕੂਲ ਮੋਗਾ ਦੀ ਗਰਾਊਂਡ ਵਿਖੇ ਮੋਗਾ ਤੇ ਅੰਮ੍ਰਿਤਸਰ ਦੀਆਂ ਲੜਕੀਆਂ ਦੀ ਜ਼ਿਲ੍ਹਾ ਅੰਡਰ-19 ਕ੍ਰਿਕਟ ਟੀਮਾਂ ਵਿਚਾਲੇ ਫ਼ਾਈਨਲ ਮੈਚ ਖੇਡਿਆ ਗਿਆ।  ਮੋਗਾ ਦੀ ਟੀਮ ਵਲੋਂ ਟਾਸ ਜਿੱਤ ਕੇ ਪਹਿਲਾਂ ਬੈਟਿੰਗ ਕਰਨ ਦਾ ਫ਼ੈਸਲਾ ਲਿਆ ਗਿਆ। ਇਸ ਮੌਕੇ ਖੇਡਦਿਆਂ ਰਮਨਪ੍ਰੀਤ ਨੇ 90, ਅਕਸ਼ਿਤਾ ਨੇ 28 ਅਤੇ ਕਪਤਾਨ ਗਜਾਲਾ ਵਲੋਂ ਧਮਾਕੇਦਾਰ 30 ਦੌੜਾਂ ਦੀ ਪਾਰੀ ਖੇਡ ਕੇ ਟੀਮ ਨੇ 50 ਓਵਰਾਂ 'ਚ 9 ਵਿਕਟਾਂ ਮਗਰੋਂ 206 ਦੌੜਾਂ ਬਣਾ ਕੇ ਤਿੰਨ ਵਿਕਟਾਂ ਹਾਸਲ ਕੀਤੀਆਂ।

ਮੋਗਾ ਟੀਮ ਵਲੋਂ ਅੰਮ੍ਰਿਤਸਰ ਦੀ ਟੀਮ ਨੂੰ 207 ਦੌੜਾਂ ਦਾ ਟੀਚਾ ਦਿਤਾ ਗਿਆ। ਟੀਚੇ ਦਾ ਪੀਛਾ ਕਰਨ ਉਤਰੀ ਅੰਮ੍ਰਿਤਸਰ ਦੀ ਟੀਮ ਵਲੋਂ ਕੋਈ ਵੀ ਖਿਡਾਰੀ ਟਿਕ ਕੇ ਨਹੀਂ ਖੇਡ ਸਕਿਆ ਅਤੇ  ਪੂਰੀ ਟੀਮ ਮਾਤਰ 49 ਦੌੜਾਂ 'ਤੇ ਹੀ ਆਲ ਆਊਟ ਹੋ ਗਈ ਅਤੇ ਅਪਣੇ ਹਿੱਸੇ ਦੇ ਪੂਰੇ 50 ਓਵਰ ਵੀ ਨਹੀਂ ਖੇਡ ਸਕੀ। ਅੰਮ੍ਰਿਤਸਰ ਦੀ ਟੀਮ ਵਲੋਂ ਕਪਤਾਨ ਪ੍ਰਗਤਿ ਨੇ 17 ਦੌੜਾਂ ਬਣਾਈਆਂ ਅਤੇ ਹੋਰ ਕੋਈ ਵੀ ਖਿਡਾਰੀ ਦਹਾਈ ਦਾ ਅੰਕੜਾ ਪਾਰ ਨਹੀਂ ਕਰ ਸਕਿਆ। ਮੋਗਾ ਟੀਮ ਵਲੋਂ ਦਲਜੀਤ ਕੌਰ ਨੇ 7 ਦੌੜਾਂ ਦੇ ਕੇ ਚਾਰ ਵਿਕਟਾਂ ਅਤੇ ਲਖਵੀਰ ਕੌਰ ਨੇ 11 ਦੌੜਾਂ ਦੇ ਕੇ 3 ਵਿਕਟਾਂ ਹਾਸਲ ਕੀਤੀਆਂ।

ਇਸ ਤਰ੍ਹਾਂ ਮੋਗਾ ਟੀਮ ਨੇ ਫ਼ਾਈਨਲ ਮੈਚ 157 ਦੌੜਾਂ ਨਾਲ ਜਿੱਤ ਲਿਆ। ਇਸ ਮੌਕੇ ਗਰੁੱਪ ਚੇਅਰਮੈਨ ਸੰਜੀਵ ਕੁਮਾਰ ਸੈਣੀ ਨੇ ਖਿਡਾਰੀਆਂ ਨੂੰ ਖੇਡ ਭਾਵਨਾਵਾਂ ਨਾਲ ਖੇਡਣ ਲਈ ਪ੍ਰੇਰਤ ਕੀਤਾ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕੀਤੀ। ਇਸ ਮੌਕੇ ਸਕੂਲ ਪਿੰ੍ਰਸੀਪਲ ਨੇ ਆਏ ਹੋਏ ਪਤਵੰਤਿਆਂ ਦਾ ਧਨਵਾਦ ਕੀਤਾ।