ਤੀਜੀ ਵਾਰ ਫ਼ਾਈਨਲ 'ਚ ਪੁੱਜਾ ਫ਼ਰਾਂਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫ਼ੁਟਬਾਲ ਵਿਸ਼ਵ ਕਪ ਦੇ ਪਹਿਲੇ ਸੈਮੀਫ਼ਾਈਨਲ 'ਚ ਫ਼ਰਾਂਸ ਨੇ ਬੈਲਜ਼ੀਅਮ ਨੂੰ 1-0 ਨਾਲ ਹਰਾ ਦਿਤਾ। ਇਸ ਜਿੱਤ ਨਾਲ ਫ਼ਰਾਂਸ ਨੇ ਤੀਜੀ ਵਾਰ ਵਿਸ਼ਵ ਕਪ ਦੇ ਫ਼ਾਈਨਲ ...

France team

ਮਾਸਕੋ : ਫ਼ੁਟਬਾਲ ਵਿਸ਼ਵ ਕਪ ਦੇ ਪਹਿਲੇ ਸੈਮੀਫ਼ਾਈਨਲ 'ਚ ਫ਼ਰਾਂਸ ਨੇ ਬੈਲਜ਼ੀਅਮ ਨੂੰ 1-0 ਨਾਲ ਹਰਾ ਦਿਤਾ। ਇਸ ਜਿੱਤ ਨਾਲ ਫ਼ਰਾਂਸ ਨੇ ਤੀਜੀ ਵਾਰ ਵਿਸ਼ਵ ਕਪ ਦੇ ਫ਼ਾਈਨਲ 'ਚ ਥਾਂ ਬਣਾਈ।ਫ਼ਰਾਂਸ 1998 ਅਤੇ 2006 'ਚ ਫ਼ਾਈਨਲ ਖੇਡ ਚੁੱਕਾ ਹੈ। 1998 'ਚ ਉਹ ਜੇਤੂ ਬਣਿਆ ਸੀ। ਬੈਲਜ਼ੀਅਮ ਵਿਰੁਧ ਮੈਚ 'ਚ ਫ਼ਰਾਂਸ ਦੇ ਡਿਫੈਂਡਰ ਸੈਮੁਅਲ ਉਮਤੀਤੀ ਨੇ 51ਵੇਂ ਮਿੰਟ 'ਚ ਹੈਡਰ ਨਾਲ ਗੋਲ ਕੀਤਾ।

ਫ਼ਰਾਂਸ ਦੇ ਡਿਡੇਰ ਡੈਸਚੈਮਪਸ ਦੋ ਵੱਡੇ ਟੂਰਨਾਮੈਂਟਾਂ (ਯੂਰੋ ਕਪ 2016 ਅਤੇ ਵਿਸ਼ਵ ਕਪ 2018) 'ਚ ਟੀਮ ਨੂੰ ਫ਼ਾਈਨਲ ਤਕ ਪਹੁੰਚਾਉਣ ਵਾਲੇ ਪਹਿਲੇ ਕੋਚ ਬਣ ਗਏ ਹਨ। ਫ਼ਰਾਂਸ ਪਿਛਲੇ 6 ਵਿਸ਼ਵ ਕਪ 'ਚ ਸੱਭਤੋਂ ਵੱਧ ਤਿੰਨ ਵਾਰ ਫ਼ਾਈਨਲ 'ਚ ਪਹੁੰਚਣ ਵਾਲੀ ਟੀਮ ਹੈ। ਉਸ ਤੋਂ ਬਾਅਦ ਬ੍ਰਾਜ਼ੀਲ ਤੇ ਜਰਮਨੀ ਨੇ ਦੋ-ਦੋ ਵਾਰ ਫ਼ਾਈਨਲ 'ਚ ਥਾਂ ਬਣਾਈ। ਇਟਲੀ, ਸਪੇਨ, ਨੀਦਰਲੈਂਡ ਤੇ ਅਰਜਨਈਨਾ ਇਕ-ਇਕ ਵਾਰ ਅਜਿਹਾ ਕਰਨ 'ਚ ਸਫ਼ਲ ਰਹੇ।   (ਏਜੰਸੀ)