ਕੇ.ਐਲ. ਰਾਹੁਲ ਬਣਿਆ 'ਟਾਪ' ਬੱਲੇਬਾਜ਼ , ਰੋਹਿਤ ਨੂੰ ਦੋ ਅੰਕਾਂ ਦਾ ਫ਼ਾਇਦਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਇਰਲੈਂਡ-ਭਾਰਤ ਵਿਚਕਾਰੇ ਹੋਈ ਦੋ ਮੈਚਾਂ ਦੀ ਲੜੀ, ਇੰਗਲੈਂਡ- ਆਸਟ੍ਰੇਲੀਆ ਦਰਮਿਆਨ ਹੋਏ ਇਕਲੌਤੇ ਟੀ20, ਇੰਗਲੈਂਡ-ਭਾਰਤ ਦਰਮਿਆਨ ਹੋਈ ਤਿੰਨ ਮੈਚਾਂ ਦੀ ....

K L Rahul

ਨਵੀਂ ਦਿੱਲੀ, ਆਇਰਲੈਂਡ-ਭਾਰਤ ਵਿਚਕਾਰੇ ਹੋਈ ਦੋ ਮੈਚਾਂ ਦੀ ਲੜੀ, ਇੰਗਲੈਂਡ- ਆਸਟ੍ਰੇਲੀਆ ਦਰਮਿਆਨ ਹੋਏ ਇਕਲੌਤੇ ਟੀ20, ਇੰਗਲੈਂਡ-ਭਾਰਤ ਦਰਮਿਆਨ ਹੋਈ ਤਿੰਨ ਮੈਚਾਂ ਦੀ ਲੜੀ ਤੇ ਜ਼ਿੰਬਾਬਵੇ ਵਿਚ ਹੋਈ ਟੀ20 ਤਿਕੋਣੀ ਲੜੀ ਤੋਂ ਬਾਅਦ ਆਈ.ਸੀ.ਸੀ. ਨੇ ਹਾਲੀਆ ਟੀ20 ਬੱਲੇਬਾਜੀ ਰੈਂਕਿੰਗ ਜਾਰੀ ਕਰ ਦਿਤੀ ਹੈ। ਭਾਰਤ ਦੇ ਕੇ.ਐਲ. ਰਾਹੁਲ ਹੁਣ ਪਹਿਲੇ ਨੰਬਰ ਦੇ ਬੱਲੇਬਾਜ਼ ਹਨ ਤੇ 9 ਅੰਕਾਂ ਦੇ ਫ਼ਾਇਦੇ ਨਾਲ ਫ਼ਿਲਹਾਲ ਉਹ ਤੀਸਰੇ ਸਥਾਨ 'ਤੇ ਪਹੁੰਚ ਗਏ ਹਨ।

ਰੋਹਿਤ ਸ਼ਰਮਾ ਵੀ 2 ਅੰਕਾਂ ਦੇ ਫਾਇਦੇ ਨਾਲ 11ਵੇਂ ਸਥਾਨ 'ਤੇ ਹਨ, ਉਥੇ ਹੀ ਕਪਤਾਨ ਵਿਰਾਟ ਕੋਹਲੀ ਚਾਰ ਅੰਕਾਂ ਦੇ ਨੁਕਸਾਨ ਨਾਲ 12ਵੇਂ ਸਥਾਨ 'ਤੇ ਪਹੁੰਚ ਗਏ ਹਨ। ਆਸਟ੍ਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਜਿੰਬਾਬਵੇ ਵਿਰੁਧ 172 ਦੌੜਾਂ ਦੀ ਰਿਕਾਰਡ ਪਾਰੀ ਖੇਡੀ ਸੀ ਤੇ ਇਸ ਦਾ ਉਨ੍ਹਾਂ ਨੂੰ ਰੈਂਕਿੰਗ ਵਿਚ ਕਾਫ਼ੀ ਫ਼ਾਇਦਾ ਹੋਇਆ ਹੈ।

ਰਿਕਾਰਡ ਤੋੜ ਪਾਰੀ ਤੋਂ ਬਾਅਦ ਫਿੰਚ ਟੀ20 ਬੱਲੇਬਾਜੀ ਰੈਂਕਿੰਗ ਵਿਚ 900 ਅੰਕਾਂ ਤਕ ਪੁੱਜਣ ਵਾਲੇ ਪਹਿਲਾਂ ਬੱਲੇਬਾਜ਼ ਵੀ ਬਣੇ ਪਰ ਅਗਲੇ ਕੁੱਝ ਮੈਚਾਂ 'ਚ ਵੱਡੀ ਪਾਰੀ ਨਾ ਖੇਡ ਸਕਣ ਕਾਰਨ ਲੜੀ ਤੋਂ ਬਾਅਦ ਉਨ੍ਹਾਂ ਦੇ ਨਾਮ 891 ਅੰਕ ਹਨ। ਤਿਕੋਣੀ ਲੜੀ ਨਾਲ ਉਨ੍ਹਾਂ ਨੂੰ ਤਿੰਨ ਸਥਾਨ ਦਾ ਫ਼ਾਇਦਾ ਹੋਇਆ ਤੇ ਉਹ ਪਹਿਲੇ ਸਥਾਨ 'ਤੇ ਪਹੁੰਚ ਗਏ।     (ਏਜੰਸੀ)