ਦੁਨੀਆ ਦੇ ਨੰਬਰ-1 ਟੈਨਿਸ ਖਿਡਾਰੀ ਨੋਵਾਕ ਜੋਕੋਵਿਚ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

wimbledon ਦਾ ਛੇਵਾਂ ਖਿਤਾਬ ਵੀ ਕੀਤਾ ਆਪਣੇ ਨਾਮ

Novak Djokovic

ਵਿੰਬਲਡਨ 2021 ਨੇ ਕੋਰੋਨਾ ਪੀਰੀਅਡ ਦੌਰਾਨ ਸਭ ਦਾ ਮਨੋਰੰਜਨ ਕੀਤਾ। ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨੇ ਇਸ ਸ਼ਾਨਦਾਰ ਖੇਡ ਨੂੰ  ਹੋਰ ਸ਼ਾਨਦਾਰ ਬਣਾ ਦਿੱਤਾ।

 

ਹੁਣ ਵਿਸ਼ਵ ਨੂੰ ਸਰਬੀਆਈ ਸਟਾਰ ਨੋਵਾਕ ਜੋਕੋਵਿਚ ਦੇ ਰੂਪ ਵਿਚ ਵਿੰਬਲਡਨ 2021 ਦਾ ਨਵਾਂ ਵਿਜੇਤਾ ਮਿਲਿਆ। ਜੋਕੋਵਿਚ ਨੇ ਚੰਗਾ ਪ੍ਰਦਰਸ਼ਨ ਦਿਖਾਉਂਦੇ ਹੋਏ ਨੂੰ ਇਟਲੀ ਨੂੰ ਹਰਾ ਕੇ ਸ਼ਾਨਦਾਰ ਖੇਡ  ਦਾ ਪ੍ਰਦਰਸ਼ਨ ਕੀਤਾ। 

ਹੁਣ ਜੋਕੋਵਿਚ ਕੁੱਲ 6 ਵਾਰ ਵਿੰਬਲਡਨ ਦਾ ਖਿਤਾਬ ਜਿੱਤ ਚੁੱਕੇ ਹਨ, ਜਦਕਿ ਉਹਨਾਂ ਨੇ 20 ਵਾਂ ਗ੍ਰੈਂਡ ਸਲੈਮ ਵੀ ਜਿੱਤਿਆ। ਹੁਣ ਜੋਕੋਵਿਚ ਨੇ ਇਸ ਮਾਮਲੇ ਵਿਚ ਰੋਜਰ ਫੈਡਰਰ ਅਤੇ ਰਾਫੇਲ ਨਡਾਲ ਦੀ ਬਰਾਬਰੀ ਕਰ ਲਈ ਹੈ।

ਪਿਛਲੇ ਕੁਝ ਸਾਲਾਂ ਵਿਚ, 34 ਸਾਲਾ ਜੋਕੋਵਿਚ ਨੇ ਆਪਣੀ ਖੇਡ ਨਾਲ ਸਾਰਿਆਂ ਨੂੰ ਪ੍ਰਭਾਵਤ ਕੀਤਾ। ਉਸਦੇ ਉੱਤਮ ਅੰਕੜੇ ਵੀ ਇਸ ਸਫਲਤਾ ਦੀ ਗਵਾਹੀ ਭਰਦੇ ਹਨ। ਫਾਈਨਲ ਮੈਚ ਦੀ ਗੱਲ ਕੀਤੀ ਜਾਵੇ ਤਾਂ ਜੋਕੋਵਿਚ ਅਤੇ ਮੈਟਿਓ ਬੇਰੇਟਿਨੀ ਦੋਵਾਂ ਨੇ ਇਕ ਦੂਜੇ ਨੂੰ ਸਖਤ ਟੱਕਰ   ਦਿੱਤੀ।