SSP Daljit Singh: ਪੰਜਾਬ ਪੁਲਿਸ ਦੇ SSP ਦਲਜੀਤ ਸਿੰਘ ਨੇ ਅਮਰੀਕਾ 'ਚ ਮਾਰੀਆਂ ਮੱਲਾਂ

ਏਜੰਸੀ

ਖ਼ਬਰਾਂ, ਖੇਡਾਂ

ਵਿਸ਼ਵ ਪੁਲਿਸ ਖੇਡਾਂ ਵਿੱਚ ਜੈਵਲਿਨ ਥ੍ਰੋਅ 'ਚ ਜਿੱਤਿਆ ਗੋਲਡ ਮੈਡਲ

Punjab Police SSP Daljit Singh excels in America

Punjab Police SSP Daljit Singh excels in America: ਪੰਜਾਬ ਪੁਲਿਸ ਦੇ ਐਸਐਸਪੀ ਰੈਂਕ ਦੇ ਅਧਿਕਾਰੀ ਦਲਜੀਤ ਸਿੰਘ ਰਾਣਾ ਨੇ ਅਮਰੀਕਾ ਦੇ ਅਟਲਾਂਟਾ ਵਿੱਚ ਹੋਈਆਂ ਵਿਸ਼ਵ ਪੁਲਿਸ ਅਤੇ ਫਾਇਰ ਖੇਡਾਂ ਵਿੱਚ ਜੈਵਲਿਨ ਥ੍ਰੋਅ ਮੁਕਾਬਲੇ ਵਿੱਚ ਸੋਨ ਤਮਗ਼ਾ ਜਿੱਤ ਕੇ ਭਾਰਤ ਦਾ ਮਾਣ ਵਧਾਇਆ ਹੈ। ਉਹ ਚੰਗਰ ਇਲਾਕੇ ਦੇ ਪਿੰਡ ਡਾਬਰ ਦਾ ਰਹਿਣ ਵਾਲੇ ਹਨ।

ਦਿਲਚਸਪ ਹੈ ਕਿ ਦਲਜੀਤ ਸਿੰਘ ਰਾਣਾ ਨੇ ਇਸ ਮੁਕਾਬਲੇ ਵਿੱਚ 2005 ਵਿੱਚ ਬਣੇ ਆਪਣੇ ਹੀ ਰਿਕਾਰਡ ਨੂੰ ਤੋੜ ਕੇ ਇੱਕ ਨਵਾਂ ਰਿਕਾਰਡ ਕਾਇਮ ਕੀਤਾ। ਉਨ੍ਹਾਂ ਦੀ ਜਿੱਤ ਨੇ ਅੰਤਰਰਾਸ਼ਟਰੀ ਪੱਧਰ 'ਤੇ ਅਨੰਦਪੁਰ ਸਾਹਿਬ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਦਲਜੀਤ ਸਿੰਘ ਨੂੰ ਇਸ ਪ੍ਰਾਪਤੀ ਲਈ ਵਧਾਈ ਦਿੱਤੀ। ਐਕਸ ਉੱਤੇ ਪੋਸਟ ਸਾਂਝੀ ਕਰ ਕੇ ਲਿਖਿਆ-

ਪੰਜਾਬ ਪੁਲਿਸ ਸੀਨੀਅਰ ਅਧਿਕਾਰੀ ਦਲਜੀਤ ਸਿੰਘ ਰਾਣਾ ਜੀ ਨੇ 1 ਜੁਲਾਈ, 2025 ਨੂੰ ਅਮਰੀਕਾ ਦੇ ਅਟਲਾਂਟਾ ਵਿੱਚ ਹੋਈਆਂ ਅੰਤਰਰਾਸ਼ਟਰੀ ਪੁਲਿਸ ਖੇਡਾਂ ਵਿੱਚ 2005 ਦੇ ਜੈਵਲਿਨ ਥ੍ਰੋਅ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਰਿਕਾਰਡ ਨੂੰ ਤੋੜ ਕੇ ਪੂਰੇ ਦੇਸ਼ ਅਤੇ ਪੰਜਾਬ ਦਾ ਸਿਰ ਮਾਣ ਨਾਲ ਉੱਚਾ ਕੀਤਾ।
ਅਜਿਹਾ ਕਰ ਕੇ ਉਨ੍ਹਾਂ ਨੇ ਨਾ ਸਿਰਫ਼ ਪੰਜਾਬ ਪੁਲਿਸ ਦਾ ਨਾਮ ਰੌਸ਼ਨ ਕੀਤਾ, ਸਗੋਂ ਸਾਡੇ ਰੂਪਨਗਰ ਜ਼ਿਲ੍ਹੇ, ਸਾਡੇ ਖੇਤਰ ਆਨੰਦਪੁਰ ਸਾਹਿਬ ਅਤੇ ਆਪਣੇ ਜੱਦੀ ਪਿੰਡ ਡਾਬਰ ਦਾ ਵੀ ਨਾਮ ਰੌਸ਼ਨ ਕੀਤਾ।
ਮੈਂ ਦਲਜੀਤ ਸਿੰਘ ਰਾਣਾ ਨੂੰ ਦਿਲੋਂ ਵਧਾਈ ਦਿੰਦਾ ਹਾਂ।
ਤੁਸੀਂ ਸੱਚਮੁੱਚ ਸਾਡੀ ਧਰਤੀ ਦਾ ਮਾਣ ਹੋ।